ਸਰਕਾਰ ਦੇ ਜ਼ੁਲਮ ਅੱਗੇ ਨਹੀਂ ਝੁਕਣਗੇ ਮੁਲਾਜ਼ਮ
ਸਰਕਾਰ ਦੇ ਜ਼ੁਲਮ ਅੱਗੇ ਨਹੀਂ ਝੁਕਣਗੇ ਮੁਲਾਜ਼ਮ
Publish Date: Fri, 13 Mar 2026 04:37 PM (IST)
Updated Date: Sat, 14 Mar 2026 04:04 AM (IST)

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ: ਗੜ੍ਹਸ਼ੰਕਰ ਬਲਾਕ ਦੀਆਂ ਵੱਖ-ਵੱਖ ਮੁਲਾਜ਼ਮ, ਪੈਨਸ਼ਨਰ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਟੈਟ ਪ੍ਰੀਖਿਆ ਦੇ ਖਿਲਾਫ ਚੰਡੀਗੜ੍ਹ ਵਿਖੇ ਕੀਤੇ ਜਾ ਰਹੇ ਸ਼ਾਂਤਮਈ ਪ੍ਰਦਰਸ਼ਨ ਦੌਰਾਨ ਅਧਿਆਪਕਾਂ ਉੱਤੇ ਪੁਲਿਸ ਦੇ ਕਹਿਰ ਅਤੇ ਤਸ਼ੱਦਦ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਸ ਮੌਕੇ ਜਥੇਬੰਦੀਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ ਨਾ ਆਈ ਤਾਂ ਪੰਜਾਬ ਦੇ ਸਮੁੱਚੇ ਮੁਲਾਜ਼ਮ, ਪੈਨਸ਼ਨਰ ਅਤੇ ਮਜ਼ਦੂਰ ਸਰਕਾਰ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣਗੇ। ਮੁੱਖ ਮੰਤਰੀ ਭਗਵੰਤ ਮਾਨ ਅਤੇ ਮੰਤਰੀਆਂ ਅੰਦਰ ਹੰਕਾਰ ਏਨਾ ਭਰ ਗਿਆ ਹੈ ਕਿ ਉਹ ਅਧਿਆਪਕਾਂ, ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਦਾ ਨਿਪਟਾਰਾ ਕਰਨ ਦੀ ਬਜਾਏ ਉਨ੍ਹਾਂ ਉੱਤੇ ਵਾਰ ਵਾਰ ਜਲ ਤੋਪਾਂ, ਲਾਠੀਆਂ ਅਤੇ ਅੱਥਰੂ ਗੈਸ ਦੇ ਗੋਲੇ ਛੱਡ ਕੇ ਸਬਰ ਦਾ ਇਮਤਿਹਾਨ ਲੈ ਰਹੇ ਹਨ ਜਿਸ ਨੂੰ ਪੰਜਾਬ ਦੇ ਲੋਕ ਕਿਸੇ ਹਾਲਤ ਵਿੱਚ ਸਵੀਕਾਰ ਨਹੀਂ ਕਰਨਗੇ। ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਸਰਕਾਰ ਦੀ ਦਮਨਕਾਰੀ ਨੀਤੀ ਅੱਗੇ ਕਿਸੇ ਵੀ ਹਾਲਤ ਚ ਨਹੀਂ ਝੁਕਣਗੀਆਂ ਤੇ ਸਰਕਾਰ ਵਿਰੁੱਧ ਆਪਣੇ ਸੰਘਰਸ਼ ਅਤੇ ਰੋਸ ਨੂੰ ਹੋਰ ਪ੍ਰਚੰਡ ਰੂਪ ਦੇਣਗੀਆਂ। ਇਸ ਮੌਕੇ ਬਲਵੰਤ ਰਾਮ, ਬਾਬੂ ਪਰਮਾ ਨੰਦ, ਗੋਪਾਲ ਦਾਸ ਮਲਹੋਤਰਾ, ਅਮਰੀਕ ਸਿੰਘ, ਸ਼ਾਮ ਸੁੰਦਰ ਕਪੂਰ, ਜੀਤ ਸਿੰਘ ਬਗਵਾਈਂ, ਪਵਨ ਕੁਮਾਰ ਗੜ੍ਹੀ, ਗੋਪੀ ਰਾਮ, ਗੁਰਨਾਮ ਸਿੰਘ ਹਾਜ਼ੀਪੁਰ, ਵਿਨੋਦ ਕੁਮਾਰ ਰਾਣਾ, ਜਗਦੀਸ਼ ਪੱਖੋਵਾਲ, ਸਤਪਾਲ ਮਿਨਹਾਸ, ਪਰਮਿੰਦਰ ਸਿੰਘ ਪੱਖੋਵਾਲ, ਹਰਜਿੰਦਰ ਸਿੰਘ ਸੂਨੀ, ਨਰੇਸ਼ ਬੱਗਾ, ਸ਼ਰਮੀਲਾ ਰਾਣੀ, ਜਸਵਿੰਦਰ ਕੌਰ, ਰਾਮ ਜੀ ਦਾਸ ਚੌਹਾਨ, ਸ਼ਿੰਗਾਰਾ ਰਾਮ ਭੱਜਲ, ਕੁਲਭੂਸ਼ਣ ਮਹਿੰਦਵਾਨੀ ਆਦਿ ਨੇ ਸੰਬੋਧਨ ਕੀਤਾ।