ਪੰਜਾਬ ਦੀ ਤਰੱਕੀ ਲਈ ਡਬਲ ਇੰਜਣ ਦੀ ਸਰਕਾਰ ਜ਼ਰੂਰੀ
ਪੰਜਾਬ ਦੀ ਤਰੱਕੀ ਲਈ ਡਬਲ ਇੰਜਨ ਦੀ ਸਰਕਾਰ ਬਣਾਉਣਾ ਜ਼ਰੂਰੀ " ਸੁਰਿੰਦਰ ਜਾਜਾ "
Publish Date: Thu, 12 Mar 2026 10:24 PM (IST)
Updated Date: Fri, 13 Mar 2026 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਟਾਂਡਾ ਉੜਮੁੜ: ਸਾਲ 2027 ਵਿੱਚ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਵਲੋਂ ਪੰਜਾਬ ਦੇ ਜ਼ਿਲ੍ਹਾ ਮੋਗਾ ਵਿਖੇ 14 ਮਾਰਚ ਨੂੰ ਇੱਕ ਸੂਬਾ ਪੱਧਰੀ ਰੈਲੀ ਕਰਵਾਈ ਜਾ ਰਹੀ ਹੈ ਜਿਸ ਵਿਚ ਸ਼ਾਮਲ ਹੋਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਤੌਰ ’ਤੇ ਮੋਗਾ ਪਹੁੰਚ ਰਹੇ ਹਨ। ਇਸ ਵਿਸ਼ਾਲ ਰੈਲੀ ’ਚ ਸ਼ਾਮਿਲ ਹੋਣ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਲਾਮਬੰਦ ਕਰਨ ਲਈ ਹਲਕਾ ਉੜਮੁੜ ਟਾਂਡਾ ਵਿਖੇ ਪੰਜਾਬ ਭਾਜਪਾ ਦੇ ਐਗਜੈਕਟਿਵ ਮੈਂਬਰ ਸੁਰਿੰਦਰ ਜਾਜਾ ਦੀ ਅਗਵਾਈ ਵਿੱਚ ਵੇਲਵੇਟ ਰੀਜ਼ੋਰਟ ਟਾਂਡਾ ਵਿਖੇ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਭਾਜਪਾ ਜ਼ਿਲਾ ਪ੍ਰਧਾਨ ਹੁਸ਼ਿਆਰਪੁਰ ਅਜੇ ਕੋਸ਼ਲ ਸੇਠੂ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਇਕੱਤਰ ਹੋਏ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸੁਰਿੰਦਰ ਜਾਜਾ ਅਤੇ ਅਜੇ ਕੋਸ਼ਲ ਸੇਠੂ ਨੇ ਕਿਹਾ ਕਿ ਪੂਰੇ ਦੇਸ਼ ਭਰ ਵਿੱਚ ਭਾਜਪਾ ਦੀ ਲਹਿਰ ਹੈ ਅਤੇ ਜ਼ਿਆਦਾਤਰ ਸੂਬਿਆਂ ਵਿੱਚ ਡਬਲ ਇੰਜਣ ਦੀ ਸਰਕਾਰ ਬਣੀ ਹੋਈ ਹੈ। ਪੰਜਾਬ ਦੀ ਜਨਤਾ ਹੁਣ ਪੰਜਾਬ ਨੂੰ ਮੁੜ ਖੁਸ਼ਹਾਲੀ ਦੀਆਂ ਲੀਹਾਂ ਅਤੇ ਵਿਕਾਸ ਕਾਰਜਾਂ ਨੂੰ ਚੜ੍ਹਦੀ ਕਲਾ ’ਚ ਵੇਖਣ ਲਈ ਸਾਲ 2027 ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਡਬਲ ਇੰਜਨ ਦੀ ਸਰਕਾਰ ਬਣਾਉਣ ਦਾ ਪੱਕਾ ਮਨ ਬਣਾਈ ਬੈਠੀ ਹੈ। ਸੂਬੇ ਦੀ ਭਗਵੰਤ ਮਾਨ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋ ਚੁੱਕੀ ਹੈ ਤੇ ਸੂਬੇ ਵਿਚ ਗੈਂਗਸਟਰਵਾਦ ਦਾ ਬੋਲਬਾਲਾ ਹੈ। ਸੂਬੇ ਵਿੱਚੋਂ ਨਸ਼ਾ ਖਤਮ ਹੋਣ ਦੀ ਬਜਾਏ ਕਿਤੇ ਜ਼ਿਆਦਾ ਹੋਰ ਵੱਧ ਗਿਆ ਹੈ ਤੇ ਆਮ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ਹੈ । ਇਸ ਮੌਕੇ ਬੋਬੀ ਰਾਜਪੁਰ, ਵੀਨੂੰ ਪੰਡਿਤ, ਸੁਰਜੀਤ ਰਾਜਾ, ਵਿਨੇ ਵਰਮਾ, ਸੁਨੀਲ ਜਾਜਾ, ਸਨੀ ਮੱਟੂ, ਜਸਬੀਰ ਛੋਟੂ, ਅਸ਼ਵਨੀ ਜੈਨ, ਅਜੇ ਮੱਟੂ ਜਤਿੰਦਰ ਸ਼ਰਮਾ, ਬਲਵੀਰ ਸੋਢੀ, ਅਵੇਕ ਨੰਗਲ ਖੁੰਗਾ, ਪਵਨ ਕੰਧਾਲਾ ਸ਼ੇਖਾਂ, ਅਮਨਦੀਪ, ਅਮਰੀਕ ਮੀਕਾ, ਸ਼ਿਵਾ ਨਿਖਿਲ, ਗਗਨਦੀਪ, ਰਾਜਕੁਮਾਰ, ਅਸ਼ੋਕ ਬੰਟੀ, ਸ਼ੈਰੀ ਸਹੋਤਾ, ਗੁਰਬਖਸ਼ ਮੁਲਤਾਨੀ, ਬਲਬੀਰ ਠਾਕਰੀ, ਬੰਟੀ ਹੰਬੜਾ, ਅਸ਼ੋਕ ਕੁਮਾਰ, ਮੋਹਿਤ ਧੀਰ, ਪਦਮਾ, ਸੰਦੀਪ ਕੌਰ, ਸਿਮਰਨ, ਬਲਵਿੰਦਰ ਕੌਰ, ਦੀਪੂ ਮੂਨਕਾਂ, ਲਵੀ, ਸ਼ਿਵਾ, ਨਿਖਿਲ ਦਾਰਾਪੁਰ, ਗੁਰਦਿਆਲ ਵਿਕੀ, ਗੁਰਜੀਤ ਸਿੰਘ, ਅਜੇ ਕੁਮਾਰ ਜਾਜਾ ਤੋਂ ਇਲਾਵਾ ਹੋਰ ਭਾਜਪਾ ਵਰਕਰਾਂ ਨੇ ਸੁਰਿੰਦਰ ਜਾਜਾ ਨੂੰ ਭਰੋਸਾ ਦਿੱਤਾ ਕਿ ਇਹ ਮੋਗਾ ਰੈਲੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਸਾਰੇ ਸਮੀਕਰਨ ਬਦਲ ਦੇਵੇਗੀ।