ਨਗਰ ਨਿਗਮ ਦੀਆਂ ਬ੍ਰਾਂਚਾਂ 31 ਮਾਰਚ ਤੱਕ ਛੁੱਟੀਆਂ
ਨਗਰ ਨਿਗਮ ਦੀਆਂ ਬ੍ਰਾਂਚਾਂ 31 ਮਾਰਚ ਤੱਕ ਛੁੱਟੀਆਂ ਅਤੇ ਸ਼ਨੀਵਾਰ-ਐਤਵਾਰ ਨੂੰ ਵੀ ਖੁੱਲ੍ਹੀਆਂ ਰਹਿਣਗੀਆਂ: ਕਮਿਸ਼ਨਰ
Publish Date: Thu, 12 Mar 2026 08:33 PM (IST)
Updated Date: Fri, 13 Mar 2026 04:10 AM (IST)
ਸ਼ਨੀਵਾਰ-ਐਤਵਾਰ ਨੂੰ ਵੀ ਖੁੱਲ੍ਹੀਆਂ ਰਹਿਣਗੀਆਂ: ਕਮਿਸ਼ਨਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਨਗਰ ਨਿਗਮ ਕਮਿਸ਼ਨਰ ਜਯੋਤੀ ਬਾਲਾ ਮੱਟੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਗਮ ਦੀਆਂ ਪ੍ਰਾਪਰਟੀ ਟੈਕਸ, ਕਿਰਾਇਆ ਅਤੇ ਵਾਟਰ ਸਪਲਾਈ ਨਾਲ ਸਬੰਧਤ ਸ਼ਾਖਾਵਾਂ 31 ਮਾਰਚ 2026 ਤੱਕ ਸਾਰੀਆਂ ਸਰਕਾਰੀ ਛੁੱਟੀਆਂ ਅਤੇ ਆਉਣ ਵਾਲੇ ਸ਼ਨੀਵਾਰ-ਐਤਵਾਰ ਨੂੰ ਵੀ ਖੁੱਲ੍ਹੀਆਂ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸ਼ਾਖਾਵਾਂ ਦਾ ਸਮਾਂ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਰਹੇਗਾ, ਤਾਂ ਜੋ ਸ਼ਹਿਰ ਵਾਸੀ ਆਸਾਨੀ ਨਾਲ ਆਪਣੇ ਬਕਾਇਆ ਬਿੱਲ ਅਤੇ ਟੈਕਸ ਜਮ੍ਹਾ ਕਰਵਾ ਸਕਣ। ਕਮਿਸ਼ਨਰ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਪ੍ਰਾਪਰਟੀ ਟੈਕਸ, ਵਾਟਰ ਸਪਲਾਈ ਅਤੇ ਸੀਵਰੇਜ ਬਿੱਲ ਜਾਂ ਨਗਰ ਨਿਗਮ ਦਾ ਕਿਰਾਇਆ ਬਕਾਇਆ ਹੈ, ਉਹ 31 ਮਾਰਚ 2026 ਤੱਕ ਕੰਮਕਾਜੀ ਦਿਨਾਂ ਦੇ ਨਾਲ-ਨਾਲ ਸਰਕਾਰੀ ਛੁੱਟੀਆਂ ਅਤੇ ਸ਼ਨੀਵਾਰ-ਐਤਵਾਰ ਨੂੰ ਵੀ ਨਗਰ ਨਿਗਮ ਦਫ਼ਤਰ ਆ ਕੇ ਆਪਣਾ ਬਣਦਾ ਟੈਕਸ, ਬਿੱਲ ਅਤੇ ਕਿਰਾਇਆ ਜਮ੍ਹਾ ਕਰਵਾ ਸਕਦੇ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਨਿਰਧਾਰਤ ਸਮੇਂ ਅੰਦਰ ਆਪਣੇ ਬਕਾਇਆ ਭੁਗਤਾਨ ਕਰ ਦੇਣ, ਤਾਂ ਜੋ ਬਾਅਦ ਵਿੱਚ ਲੱਗਣ ਵਾਲੇ ਜੁਰਮਾਨੇ ਅਤੇ ਵਾਧੂ ਖਰਚਿਆਂ ਤੋਂ ਬਚਿਆ ਜਾ ਸਕੇ।