ਸੇਵਾਮੁਕਤ ਕਰਮਚਾਰੀ ਯੂਨੀਅਨ ਦੀ ਨਵੀਂ ਕਮੇਟੀ ਦੀ ਚੋਣ
ਨਗਰ ਨਿਗਮ ਹੁਸ਼ਿਆਰਪੁਰ ਵਿਖੇ ਸੇਵਾਮੁਕਤ ਕਰਮਚਾਰੀ ਯੂਨੀਅਨ ਦੀ ਨਵੀਂ ਕਮੇਟੀ ਦੀ ਸਰਵਸੰਮਤੀ ਨਾਲ ਚੋਣ; ਲਾਲ ਸਿੰਘ ਮੁੜ ਪ੍ਰਧਾਨ ਚੁਣੇ ਗਏ
Publish Date: Thu, 12 Mar 2026 05:40 PM (IST)
Updated Date: Fri, 13 Mar 2026 04:07 AM (IST)

ਲਾਲ ਸਿੰਘ ਮੁੜ ਪ੍ਰਧਾਨ ਚੁਣੇ ਗਏ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਸੇਵਾਮੁਕਤ ਕਰਮਚਾਰੀ ਯੂਨੀਅਨ ਦੀ ਮੀਟਿੰਗ ਨਗਰ ਨਿਗਮ ਹੁਸ਼ਿਆਰਪੁਰ ਦੇ ਮੀਟਿੰਗ ਹਾਲ ਵਿੱਚ ਲਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਵੱਡੀ ਗਿਣਤੀ ’ਚ ਸੇਵਾਮੁਕਤ ਕਰਮਚਾਰੀਆਂ ਨੇ ਹਿੱਸਾ ਲਿਆ। ਮੀਟਿੰਗ ਦੀ ਕਾਰਵਾਈ ਯੂਨੀਅਨ ਦੇ ਸਰਪ੍ਰਸਤ ਸੰਜੀਵ ਅਰੋੜਾ ਵੱਲੋਂ ਚਲਾਈ ਗਈ। ਇਸ ਦੌਰਾਨ ਸਰਪ੍ਰਸਤ ਸੰਜੀਵ ਅਰੋੜਾ ਨੇ ਦੱਸਿਆ ਕਿ ਯੂਨੀਅਨ ਦਾ ਮਿਆਦ ਪੂਰਾ ਹੋਣ ਕਾਰਨ ਪਹਿਲਾਂ ਪੁਰਾਣੀ ਕਮੇਟੀ ਭੰਗ ਕੀਤੀ ਗਈ। ਇਸ ਤੋਂ ਬਾਅਦ ਪਿਛਲੇ ਸਾਲ ਦੇ ਖਰਚੇ ਅਤੇ ਕੀਤੀਆਂ ਗਤੀਵਿਧੀਆਂ ’ਤੇ ਚਰਚਾ ਕੀਤੀ ਗਈ ਅਤੇ ਨਵੀਂ ਕਮੇਟੀ ਦੀ ਚੋਣ ਲਈ ਮਤਾ ਪੇਸ਼ ਕੀਤਾ ਗਿਆ, ਜਿਸ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਮਿਲੀ। ਚੋਣ ਪ੍ਰਕਿਰਿਆ ਦੌਰਾਨ ਲਾਲ ਸਿੰਘ ਨੂੰ ਪ੍ਰਧਾਨ, ਜੋਗਿੰਦਰ ਆਦੀਆ ਨੂੰ ਵਾਈਸ ਪ੍ਰਧਾਨ, ਅਸ਼ਵਨੀ ਸ਼ਰਮਾ ਨੂੰ ਜਨਰਲ ਸਕੱਤਰ, ਬਲਵਿੰਦਰ ਸਿੰਘ ਨੂੰ ਦਫ਼ਤਰ ਸਕੱਤਰ, ਨਰੇਸ਼ ਕੁਮਾਰ ਨੂੰ ਪ੍ਰਚਾਰ ਸਕੱਤਰ, ਸੰਜੀਵ ਥਾਪਰ ਨੂੰ ਡਿਪਟੀ ਜਨਰਲ ਸਕੱਤਰ, ਅਸ਼ਵਨੀ ਸ਼ਰਮਾ ਜੇਈ ਨੂੰ ਕੈਸ਼ੀਅਰ ਅਤੇ ਦਰਸ਼ਨ ਸਿੰਘ ਨੂੰ ਜੁਆਇੰਟ ਕੈਸ਼ੀਅਰ ਚੁਣਿਆ ਗਿਆ। ਇਸ ਤੋਂ ਇਲਾਵਾ ਸੰਜੀਵ ਅਰੋੜਾ ਨੂੰ ਸਰਪ੍ਰਸਤ ਅਤੇ ਕੁਲਵੰਤ ਸਿੰਘ ਸੈਣੀ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ। ਮੀਟਿੰਗ ਦੌਰਾਨ ਚੇਅਰਮੈਨ ਕੁਲਵੰਤ ਸਿੰਘ ਸੈਣੀ ਵੱਲੋਂ ਤਿਵਾੜੀ ਨੂੰ ਸੇਵਾਮੁਕਤੀ ਤੋਂ ਬਾਅਦ ਯੂਨੀਅਨ ਦਾ ਕਾਨੂੰਨੀ ਸਲਾਹਕਾਰ ਨਿਯੁਕਤ ਕਰਨ ਦਾ ਐਲਾਨ ਵੀ ਕੀਤਾ ਗਿਆ, ਜਿਸ ਦਾ ਮੌਜੂਦ ਮੈਂਬਰਾਂ ਨੇ ਤਾਲੀਆਂ ਦੀ ਗੂੰਜ ਨਾਲ ਸਮਰਥਨ ਕੀਤਾ। ਮੀਟਿੰਗ ਵਿੱਚ ਕੇਵਲ ਲਾਲ ਹੀਰ, ਦਸ਼ਰਥ ਲਾਲ, ਅਸ਼ੋਕ ਕੁਮਾਰ, ਰਾਮ ਕੁਮਾਰ, ਰਵਿੰਦਰ ਕਾਕਾ, ਨਰੇਸ਼ ਕੁਮਾਰ ਡਰਾਈਵਰ, ਜੋਗਿੰਦਰ ਪਾਲ ਆਦੀਆ, ਹਰੀਸ਼ ਕੁਮਾਰ ਜੇ.ਈ., ਨਛੱਤਰ ਲਾਲ, ਤਰਲੋਚਨ ਸਿੰਘ, ਵਿਨੋਦ ਕੁਮਾਰ ਐਸ.ਐਫ.ਓ., ਦਰਸ਼ਨ ਸਿੰਘ, ਰਮੇਸ਼ ਕੁਮਾਰ ਫਾਇਰਮੈਨ, ਸੰਜੀਵ ਕੁਮਾਰ ਸੈਨਟਰੀ ਇੰਸਪੈਕਟਰ, ਬਲਵਿੰਦਰ ਸਿੰਘ, ਸੁਰਜੀਤ ਸਿੰਘ, ਨਰੇਸ਼ ਕੁਮਾਰ, ਵਿਜੇ ਕੁਮਾਰ, ਹਰਜਿੰਦਰ ਸਿੰਘ, ਸੀਤਾ ਰਾਮ, ਮਦਨ ਲਾਲ, ਸੁਰਜੀਤ ਬਹਿਲ, ਸੁਰਿੰਦਰ ਕੁਮਾਰ, ਅਵਤਾਰ ਸਿੰਘ, ਏਡੀਐੱਫਓ ਤੇ ਅਸ਼ਵਨੀ ਐੱਸਡੀਓ ਸਮੇਤ ਕਈ ਹੋਰ ਮੈਂਬਰ ਹਾਜ਼ਰ ਸਨ।