ਮਠਾਰੂ ਸਾਲ 2026-27 ਲਈ ਡਿਸਟ੍ਰਿਕ ਗਵਰਨਰ ਐਲਾਨੇ
ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟ੍ਰਿਕ 119 ਦੀ ਕੈਬੀਨੇਟ ਮੀਟਿੰਗ; ਹਰਜੀਤ ਸਿੰਘ ਮਠਾਰੂ ਸਾਲ 2026-27 ਲਈ ਡਿਸਟ੍ਰਿਕ ਗਵਰਨਰ ਐਲਾਨੇ
Publish Date: Thu, 12 Mar 2026 05:37 PM (IST)
Updated Date: Fri, 13 Mar 2026 04:07 AM (IST)

ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟ੍ਰਿਕ 119 ਦੀ ਕੈਬਨਿਟ ਮੀਟਿੰਗ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ 119 ਦੀ ਇੱਕ ਅਹਿਮ ਕੈਬੀਨੇਟ ਮੀਟਿੰਗ ਅਤੇ ਆਮ ਅਜਲਾਸ ਅੱਜ ਇੱਥੇ ਡਿਸਟ੍ਰਿਕਟ ਗਵਰਨਰ ਐਲੀ. ਵਿਵੇਕ ਸਾਹਨੀ ਦੀ ਪ੍ਰਧਾਨਗੀ ਹੇਠ ਸਫਲਤਾਪੂਰਵਕ ਸੰਪੰਨ ਹੋਇਆ। ਇਸ ਮੌਕੇ ਅਲਾਇੰਸ ਕਲੱਬ ਇੰਟਰਨੈਸ਼ਨਲ ਦੇ ਡਾਇਰੈਕਟਰ ਐਲੀ. ਅਸ਼ੋਕ ਪੁਰੀ ਅਤੇ ਇੰਟਰਨੈਸ਼ਨਲ ਅਡਵਾਇਜ਼ਰ ਐਲੀ. ਐਡਵੋਕੇਟ ਐਸ.ਪੀ. ਰਾਣਾ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਸਮਾਗਮ ਦੇ ਪ੍ਰੋਜੈਕਟ ਚੇਅਰਮੈਨ ਐਲੀ. ਡਾ. ਐਮ. ਜਮੀਲ ਬਾਲੀ ਸਨ। ਮਾਰਚ ਮਹੀਨੇ ਦੀ ਇਸ ਕੈਬਨਿਟ ਮੀਟਿੰਗ ਦੌਰਾਨ ਡਿਸਟ੍ਰਿਕ ਗਾਇਡ ਪੀ.ਡੀ.ਜੀ. ਐਲੀ. ਰਮੇਸ਼ ਕੁਮਾਰ ਨੇ ਸਾਲ 2025-26 ਦੌਰਾਨ ਕੀਤੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਡਿਸਟ੍ਰਿਕ ਗਵਰਨਰ ਵਿਵੇਕ ਸਾਹਨੀ ਅਤੇ ਉਨ੍ਹਾਂ ਦੀ ਟੀਮ ਨੂੰ ਕੀਤੇ ਗਏ ਪ੍ਰੋਗਰਾਮਾਂ ਲਈ ਵਧਾਈ ਦਿੱਤੀ। ਇਸ ਮੌਕੇ ਐਲੀ. ਕਮਲ ਕੇ ਵਰਮਾ ਨੇ ਆਉਣ ਵਾਲੇ ਸਮੇਂ ਲਈ ਐਲੀ. ਨਰੇਸ਼ ਚੱਡਾ, ਐਲੀ. ਸੁਮੇਸ਼ ਕੁਮਾਰ ਅਤੇ ਟੀਮ ਨੂੰ ਸੁਚੱਜੇ ਢੰਗ ਨਾਲ ਕੰਮ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਦੌਰਾਨ ਐਲੀ. ਐਡਵੋਕੇਟ ਐੱਸਪੀ ਰਾਣਾ ਨੇ ਸਾਲ 2026-27 ਲਈ ਐਲੀ. ਹਰਜੀਤ ਸਿੰਘ ਮਠਾਰੂ ਨੂੰ ਡਿਸਟ੍ਰਿਕ ਗਵਰਨਰ, ਐਲੀ. ਅਸ਼ਵਨੀ ਕੁਮਾਰ ਦੱਤਾ (ਰਿਟਾਇਰਡ ਡਿਪਟੀ ਡਾਇਰੈਕਟਰ ਸਿੱਖਿਆ ਵਿਭਾਗ) ਨੂੰ ਫਸਟ ਵਾਇਸ ਡਿਸਟ੍ਰਿਕ ਗਵਰਨਰ ਅਤੇ ਡਾ. ਐੱਸਪੀ ਜੋਸ਼ੀ (ਰਿਟਾ. ਐੱਸਐੱਸਪੀ) ਨੂੰ ਸੈਕੰਡ ਵਾਇਸ ਡਿਸਟ੍ਰਿਕ ਗਵਰਨਰ ਐਲਾਨਿਆ। ਇਸ ਐਲਾਨ ਨੂੰ ਸਮੂਚੀ ਕੈਬੀਨੇਟ ਵੱਲੋਂ ਮਨਜ਼ੂਰੀ ਦਿੱਤੀ ਗਈ। ਇਸ ਮੌਕੇ ਇੰਟਰਨੈਸ਼ਨਲ ਡਾਇਰੈਕਟਰ ਐਲੀ. ਅਸ਼ੋਕ ਪੁਰੀ ਨੇ ਨਵੇਂ ਚੁਣੇ ਡਿਸਟ੍ਰਿਕ ਗਵਰਨਰ ਐਲੀ. ਹਰਜੀਤ ਸਿੰਘ ਮਠਾਰੂ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਲਾਇੰਸ ਕਲੱਬ ਦੀਆਂ ਰਵਾਇਤਾਂ ਅਨੁਸਾਰ ਸਮਾਜ ਸੇਵਾ, ਲੋੜਵੰਦਾਂ ਦੀ ਸਹਾਇਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਂਦੇ ਹੋਏ ਅੱਗੇ ਵਧਣਾ ਚਾਹੀਦਾ ਹੈ। ਇਸ ਮੌਕੇ ਐਲੀ. ਹਰਜੀਤ ਸਿੰਘ ਮਠਾਰੂ ਅਤੇ ਉਨ੍ਹਾਂ ਦੀ ਕੋਰ ਕਮੇਟੀ ਨੂੰ ਦੁਸ਼ਾਲੇ ਅਤੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।