ਯੁੱਧ ਨਸ਼ਿਆਂ ਵਿਰੁੱਧ ਲਾਇਆ ਜਾ ਰਿਹਾ ਕੈਂਪ
ਯੁੱਧ ਨਸ਼ਿਆਂ ਵਿਰੁੱਧ ਲਗਾਇਆ ਜਾ ਰਿਹਾ ਕੈਂਪ
Publish Date: Thu, 12 Mar 2026 05:22 PM (IST)
Updated Date: Fri, 13 Mar 2026 04:04 AM (IST)
ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ: ਬਰਾਓ ਜਿਮ ਦੁਸੜਕਾ ਦੇ ਆਨਰ ਸੰਜੀਵ ਠਾਕੁਰ ਅਤੇ ਸੀਰਤ ਫਿੱਟ ਵੱਲੋਂ ਛੇਵਾਂ ਪੇਂਡੂ ਖੇਡ ਮੇਲਾ ਬੜੀ ਧੂਮਧਾਮ ਨਾਲ 14 ਮਾਰਚ ਨੂੰ ਰੋਬਿਨ ਪੈਲਸ ਦੁਸੜਕਾ ਵਿਖੇ ਕਰਵਾਇਆ ਜਾ ਰਿਹਾ। ਸਭ ਤੋਂ ਪਹਿਲਾਂ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਕੈਂਪ ਲਗਾਇਆ ਜਾਏਗਾ, ਜਿਸ ’ਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਬੁਲਾਰੇ ਆਪਣੇ ਸੁਝਾਅ ਦੇਣਗੇ, ਜਿਸ ਦਾ ਐੱਸਪੀ ਮੇਜਰ ਸਿੰਘ ਢੱਟਾ ਨੂੰ ਅਤੇ ਡੀਐੱਸਪੀ ਰੂਰਲ ਨਰਿੰਦਰ ਸਿੰਘ ਮਨਹਾਸ ਨੂੰ ਸੱਦਾ ਪੱਤਰ ਦਿੱਤਾ ਗਿਆ। ਉਪਰੰਤ ਪੇਂਡੂ ਖੇਡ ਮੇਲਾ ਸ਼ੁਰੂ ਹੋਵੇਗਾ, ਜਿਸ ’ਚ ਵੇਟ ਲਿਫਟਿੰਗ ਦੇ ਮੁਕਾਬਲੇ ਹੋਣਗੇ। ਜੇਤੂ ਖਿਡਾਰੀਆਂ ਨੂੰ ਕਲੱਬ ਵੱਲੋਂ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਤੇ ਹਿੱਸਾ ਲੈਣੇ ਵਾਲੇ ਛੋਟੇ ਬੱਚਿਆਂ ਨੂੰ ਸਾਈਕਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਸੰਦੀਪ ਠਾਕੁਰ, ਨਵਦੀਪ ਸਿੰਘ ਦੀਪਾ, ਗਗਨ ਮੂਸਾ, ਅਨੂਪ ਧੂਤ, ਜਸ ਪੱਖੋਵਾਲ, ਸਤਬੀਰ ਮਾਛੀਆਂ, ਡਾਕਟਰ ਧਰਮਿੰਦਰ, ਨਵਦੀਪ ਸਿੰਘ ਦੀਪੂ, ਗੁਰਵਿੰਦਰ ਸਿੰਘ, ਹਰਜਿੰਦਰ ਸਿੰਘ, ਰਸ਼ਪਾਲ ਸਿੰਘ ਤੇ ਹੋਰ ਕਲੱਬ ਦੇ ਮੈਂਬਰ ਹਾਜ਼ਰ ਸਨ।