ਕੈਂਡੋਵਾਲ ਨੇ ਮਹਿਮਦੋਵਾਲ ਨੂੰ 4-0 ਨਾਲ ਹਰਾਇਆ
ਲੋਟਸ ਕਿੱਕ ਫੁੱਟਬਾਲ ਅਕੈਡਮੀ ਕੈਂਡੋਵਾਲ ਨੇ ਮਹਿਮਦੋਵਾਲ ਦੀ ਟੀਮ ਨੂੰ 4-0 ਨਾਲ ਹਰਾਇਆ
Publish Date: Thu, 12 Mar 2026 05:10 PM (IST)
Updated Date: Fri, 13 Mar 2026 04:04 AM (IST)
ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ: ਬਲਾਕ ਮਾਹਿਲਪੁਰ ਦੇ ਪਿੰਡ ਕੈਡੋਵਾਲ ਦੇ ਲੋਟਸ ਪਬਲਿਕ ਸਕੂਲ ਕੈਂਡੋਵਾਲ ਦੀ ਫੁੱਟਬਾਲ ਦੀ ਗਰਾਊਂਡ ਵਿੱਚ ਲੋਟਸ ਕਿੱਕ ਫੁੱਟਬਾਲ ਅਕੈਡਮੀ ਅਤੇ ਮਹਿਮਦੋਵਾਲ ਦੀ ਟੀਮ ਵਿਚਕਾਰ ਫੁੱਟਬਾਲ ਦਾ ਮੈਚ ਕਰਵਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਰੁਪਿੰਦਰ ਜੋਤ ਸਿੰਘ ਮਾਹਿਲਪੁਰੀ ਨੇ ਦੱਸਿਆ ਕਿ ਇਸ ਮੈਚ ਦੇ ਮੁੱਖ ਮਹਿਮਾਨ ਅਮਰੈਲ ਸਿੰਘ ਮਹਿਮਦੋਵਾਲ ਉਚੇਚੇ ਤੌਰ ’ਤੇ ਹਾਜ਼ਰ ਹੋਏ। ਡਾ. ਗੁਰਬਖਸ਼ੀਸ਼ ਸਿੰਘ ਅਤੇ ਤਰਸੇਮ ਲਾਲ ਨੇ ਖਿਡਾਰੀਆਂ ਨੂੰ ਅਨੁਸ਼ਾਸਨ ਵਿਚ ਰਹਿ ਕੇ ਚੰਗੀ ਖੇਡ ਖੇਡਣ ਲਈ ਪ੍ਰੇਰਿਤ ਕੀਤਾ। ਇਹ ਮੈਚ ਲੋਟਸ ਕਿੱਕ ਫੁੱਟਬਾਲ ਅਕੈਡਮੀ ਨੇ 4-0 ਨਾਲ ਜਿੱਤਿਆ। ਮੁੱਖ ਮਹਿਮਾਨ ਨੇ ਸਾਰੇ ਖਿਡਾਰੀਆਂ ਨੂੰ ਇਨਾਮ ਦੇ ਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ। ਅੰਤ ਵਿਚ ਸਕੂਲ ਦੇ ਪ੍ਰਿੰਸੀਪਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਅਗਾਂਹ ਤੋਂ ਵੀ ਐਸੇ ਵੱਧ ਤੋਂ ਵੱਧ ਮੈਚ ਕਰਵਾਉਣ ਲਈ ਭਰੋਸਾ ਦਿਵਾਇਆ।