ਵਿਦਿਆਰਥੀਆਂ ਦਾ ਧਰਮਸ਼ਾਲਾ ਤੇ ਮੈਕਲੋਡਗੰਜ ਟੂਰ ਆਯੋਜਿਤ
ਹਰਿਆਣਾ ਕਾਲਜ ਦੇ ਵਿਦਿਆਰਥੀਆਂ ਦਾ ਧਰਮਸ਼ਾਲਾ ਅਤੇ ਮੈਕਲੋਡਗੰਜ ਟੂਰ ਆਯੋਜਿਤ
Publish Date: Thu, 12 Mar 2026 05:08 PM (IST)
Updated Date: Fri, 13 Mar 2026 04:04 AM (IST)
ਕਮਲ, ਪੰਜਾਬੀ ਜਾਗਰਣ, ਹਰਿਆਣਾ: ਜੀਜੀਡੀਐੱਸਡੀ ਕਾਲਜ ਹਰਿਆਣਾ ਵਿਖੇ ਕਾਲਜ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ.ਦੇਸ਼ ਬੰਧੂ ਅਤੇ ਸਕੱਤਰ ਡਾ. ਗੁਰਦੀਪ ਕੁਮਾਰ ਸ਼ਰਮਾ ਅਤੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਦੀ ਯੋਗ ਅਗਵਾਈ ਹੇਠ ਕਾਲਜ ਦੇ ਵਿਦਿਆਰਥੀਆਂ ਲਈ ਧਰਮਸ਼ਾਲਾ ਅਤੇ ਮੈਕਲੋਡਗੰਜ ਟੂਰ ਆਯੋਜਿਤ ਕੀਤਾ ਗਿਆ। ਇਸ ਟੂਰ ਦੌਰਾਨ ਵਿਦਿਆਰਥੀਆਂ ਨੇ ਨਾਮਗਿਆਨ ਮੱਠ (ਦਲਾਈ ਲਾਮਾ ਦਾ ਘਰ), ਭਾਗਸ਼ੁ ਫਾਲਸ, ਕਾਲਚੱਕਰ ਮੰਦਿਰ ਤੇ ਐੱਚਪੀਸੀਏ ਕ੍ਰਿਕਟ ਸਟੇਡੀਅਮ ਦਾ ਦੌਰਾ ਕੀਤਾ। ਪ੍ਰਿੰਸੀਪਲ ਡਾ.ਰਾਜੀਵ ਕੁਮਾਰ ਨੇ ਕਿਹਾ ਕਿ ਇਸ ਟੂਰ ਦਾ ਉਦੇਸ਼ ਵਿਦਿਆਰਥੀਆਂ ਨੂੰ ਪ੍ਰਾਕ੍ਰਿਤਿਕ ਸੰਦਰਤਾ, ਸੱਭਿਆਚਾਰ ਤੇ ਇਤਿਹਾਸਕ ਸਥਾਨਾਂ ਬਾਰੇ ਜਾਣੂ ਕਰਵਾਉਂਦਾ ਹੈ। ਟੂਰ ਦੌਰਾਨ ਵਿਦਿਆਰਥੀਆਂ ਨੇ ਉੱਥੋ ਦੀ ਸੁਹਾਵਣੀ ਵਾਤਾਵਰਣ ਦਾ ਆਨੰਦ ਲਿਆ। ਡਾ.ਦੇਸ਼ ਬੰਧੂ ਅਤੇ ਡਾ.ਗੁਰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਅਜਿਹੇ ਟੂਰ ਵਿਦਿਆਰਥੀਆਂ ਦੀ ਸ਼ਖਸ਼ੀਅਤ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਉਨ੍ਹਾਂ ਨੂੰ ਨਵੀਆਂ ਜਗ੍ਹਾ ਤੇ ਸੰਸਕ੍ਰਿਤੀਆਂ ਬਾਰੇ ਸਿੱਖਣ ਦਾ ਮੌਕਾ ਮਿਲਦਾ ਹੈ। ਇਸ ਟੂਰ ਦੌਰਾਨ ਪ੍ਰੋ.ਪਾਰਸ, ਪ੍ਰੋ.ਗੁਰਪ੍ਰੀਤ ਕੌਰ, ਡਾ.ਸੂਚੀ ਸ਼ਰਮਾ ਅਤੇ ਡਾ.ਹਰਵਿੰਦਰ ਕੌਰ ਮੌਜੂਦ ਸਨ।