ਰਘਵਾਲ ’ਚ ਲੱਗੇ ਕੈਂਪ ਦਾ 570 ਮਰੀਜ਼ਾਂ ਨੇ ਲਿਆ ਲਾਹਾ
ਪਿੰਡ ਰਘਵਾਲ ਵਿਖੇ ਲੱਗੇ ਕੈਂਪ ਵਿੱਚ 570 ਮਰੀਜ਼ਾਂ ਨੇ ਲਾਹਾ
Publish Date: Thu, 12 Mar 2026 04:28 PM (IST)
Updated Date: Fri, 13 Mar 2026 04:01 AM (IST)
ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ: ਸਿੱਖ ਵੈੱਲਫੇਅਰ ਸੁਸਾਇਟੀ ਲੰਡਨ ਵੱਲੋਂ ਸ਼ਿਵਾਲਿਕ ਹਿੱਲ ਪਬਲਿਕ ਸਕੂਲ ਹਾਈ ਸਕੂਲ ਰਘਵਾਲ ਵਿਖੇ ਅੱਖਾਂ ਦਾ ਫ੍ਰੀ ਚੌਥਾ ਚੈੱਕਅਪ ਕੈਂਪ ਲਾਇਆ ਗਿਆ। ਇਸ ’ਚ ਕੰਢੀ ਇਲਾਕੇ ਦੇ ਦੂਰ-ਦੂਰ ਤੋਂ ਬਜ਼ੁਰਗਾਂ, ਮਾਤਾਵਾਂ, ਭੈਣਾਂ ਨੇ ਭਾਰੀ ਗਿਣਤੀ ’ਚ ਸ਼ਿਰਕਤ ਕੀਤੀ। 570 ਮਰੀਜ਼ਾਂ ਨੇ ਇਸ ਕੈਂਪ ਦਾ ਲਾਹਾ ਲਿਆ। ਪੱਤਰਕਾਰਾਂ ਨਾਲ ਰੂ-ਬਰੂ ਹੁੰਦਿਆਂ ਸਿੱਖ ਵੈੱਲਫੇਅਰ ਸੁਸਾਇਟੀ ਲੰਡਨ ਦੇ ਅਹੁਦੇਦਾਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਪੰਜਾਬੀਆਂ ਦਾ ਕਦੇ ਵੀ ਪੰਜਾਬ ਦੀ ਮਿੱਟੀ ਨਾਲ ਮੋਹ ਤੋਂ ਵੱਖ ਨਹੀਂ ਹੋ ਸਕਦਾ ਤੇ ਇਹ ਸਾਨੂੰ ਇੰਗਲੈਂਡ ਤੋਂ ਪੰਜਾਬ ’ਚ ਖਿੱਚ ਲਿਆਉਂਦਾ ਹੈ। ਸਿੱਖ ਵੈੱਲਫੇਅਰ ਸੁਸਾਇਟੀ ਲੰਡਨ ਦੇ ਸਾਡੇ 25 ਮੈਂਬਰਾਂ ਦੀ ਸੰਸਥਾ ਹੈ। ਅਸੀਂ ਹਰ ਸਾਲ ਪਰਿਵਾਰਾਂ ਸਮੇਤ ਇੱਥੇ ਪੰਜਾਬ ’ਚ ਆ ਕੇ ਫ੍ਰੀ ਕੈਂਪ ਲਾਉਂਦੇ ਹਾਂ। ਇਸ ਕੈਂਪ ’ਚ ਚੀਫ ਆਰਗੇਨਾਈਜ਼ਰ ਦੀ ਭੂਮਿਕਾ ਨਿਮਰਤਾਜੀਤ ਕੌਰ ਤੇ ਸੁਖਜੀਤ ਸਿੰਘ ਸੰਧੂ, ਸੁਖਬੀਰ ਸਿੰਘ, ਬਬਲੂ ਸਰਪੰਚ ਕਟੌਹਰ ਅਤੇ ਦੀਪ ਸਿੰਘ ਨੇ ਨਿਭਾਈ। ਇਸ ਮੌਕੇ ਸਿੱਖ ਵੈੱਲਫੇਅਰ ਸੁਸਾਇਟੀ ਲੰਡਨ ਦੇ ਸਤਨਾਮ ਸਿੰਘ ਸੰਧੂ, ਬੂਟਾ ਸਿੰਘ ਨਿੱਝਰ, ਹਰਜਿੰਦਰ ਸਿੰਘ ਜੌਹਲ, ਬਲਵੀਰ ਸਿੰਘ ਸਾਬੀ ,ਗੁਰਪਾਲ ਸਿੰਘ ਉੱਪਲ, ਮਨਦੀਪ ਸਿੰਘ ਬਿਨਿੰਗ ਹਾਜ਼ਰ ਸਨ।