ਕੈਂਬਰਿਜ ਅਰਥ ਸਕੂਲ ’ਚ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ
ਕੈਂਬਰਿਜ ਅਰਥ ਸਕੂਲ ’ਚ ਨਵੇਂ ਵਿੱਦਿਅਕ ਸੈਸ਼ਨ ਦੀ ਹੋਈ ਸ਼ੁਰੂਆਤ
Publish Date: Tue, 10 Mar 2026 08:16 PM (IST)
Updated Date: Wed, 11 Mar 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਟਾਂਡਾ ਉੜਮੁੜ: ਕੈਂਬਰਿਜ ਅਰਥ ਸਕੂਲ ਟਾਂਡਾ ਵਿਖੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਸਰਬੱਤ ਦੇ ਭਲੇ ਦੀ ਅਰਦਾਸ ਅਤੇ ਬੱਚਿਆਂ ਦੇ ਉਜਵਲ ਭਵਿੱਖ ਦੀ ਕਾਮਨਾ ਨਾਲ ਕੀਤੀ ਗਈ। ਇਸ ਮੌਕੇ ਚੇਅਰਪਰਸਨ ਪ੍ਰਭਾ ਰਾਣੀ ਮਹਿੰਦਰੂ ਅਤੇ ਪ੍ਰੈਜੀਡੈਂਟ ਪੂਜਾ ਓਹਰੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪ੍ਰਿੰਸੀਪਲ ਡਾ ਸ਼ਿਵਾਲੀ ਅਰੋੜਾ ਦੀ ਦੇਖਰੇਖ ਵਿਚ ਸਕੂਲ ਕੈਂਪਸ ਵਿਚ ਧਾਰਮਿਕ ਅਤੇ ਆਤਮਿਕ ਮਾਹੌਲ ਵਿਚ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਕੂਲ ਪ੍ਰਬੰਧਕਾਂ ਅਤੇ ਸਟਾਫ ਮੈਂਬਰਾਂ ਨੇ ਭਾਗ ਲਿਆ। ਇਸ ਦੌਰਾਨ ਪਰਮਾਤਮਾ ਅੱਗੇ ਅਰਦਾਸ ਕੀਤੀ ਗਈ ਕਿ ਨਵਾਂ ਸੈਸ਼ਨ ਵਿਦਿਆਰਥੀਆਂ ਲਈ ਖੁਸ਼ਹਾਲੀ, ਸਫਲਤਾ ਅਤੇ ਨਵੀਆਂ ਉਪਲੱਬਧੀਆਂ ਲੈ ਕੇ ਆਵੇ। ਸਮਾਗਮ ਦੌਰਾਨ ਸਕੂਲ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਚੰਗੀ ਸਿਹਤ, ਉੱਚੇ ਸੰਸਕਾਰਾਂ, ਮਿਹਨਤ ਤੇ ਅਨੁਸ਼ਾਸਨ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਵੀ ਕਾਮਨਾ ਕੀਤੀ। ਇਸ ਮੌਕੇ ਸਕੂਲ ਕੋਆਰਡੀਨੇਟਰ ਕੁਲਵਿੰਦਰ ਕੌਰ, ਪੂਜਾ, ਪੂਨਮ, ਹਰਪ੍ਰੀਤ ਕੌਰ, ਅਨੂ ਬਾਲਾ ਕੋਆਰਡੀਨੇਟਰ, ਆਸ਼ਾ, ਰਜਨੀ ਮੰਗਲ, ਸ਼ਰਨਦੀਪ ਕੌਰ ਕੋਆਰਡੀਨੇਟਰ, ਕੁਲਜੀਤ ਕੌਰ, ਅਮਨਦੀਪ ਕੌਰ, ਦਿਨੇਸ਼ ਸ਼ਰਮਾ ਆਦਿ ਮੌਜੂਦ ਸਨ।