ਕੁੰਵਰ ਰਾਕੇਸ਼ ਸਿੰਘ ਪੈਨਸ਼ਨਰਜ਼ ਯੂਨੀਅਨ ਦੇ ਮੁੜ ਬਣੇ ਤਹਿਸੀਲ ਪ੍ਰਧਾਨ
ਕੁੰਵਰ ਰਕੇਸ਼ ਸਿੰਘ ਪੈਨਸ਼ਨਰਜ਼ ਯੂਨੀਅਨ ਦੇ ਮੁੜ ਬਣੇ ਤਹਿਸੀਲ ਪ੍ਰਧਾਨ
Publish Date: Tue, 10 Mar 2026 06:00 PM (IST)
Updated Date: Wed, 11 Mar 2026 04:07 AM (IST)

ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਮੁਕੇਰੀਆਂ ਨੇ ਚੋਣ ਤੇ ਮਹੀਨਾਵਾਰ ਮੀਟਿੰਗ ਕਰਵਾਈ ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਹੁਸ਼ਿਆਰਪੁਰ (ਹੈੱਡ ਆਫ਼ਿਸ) ਮੁਕੇਰੀਆਂ ਦੀ ਮਹੀਨਾਵਾਰ ਮੀਟਿੰਗ ਸਥਾਨਕ ਸ਼੍ਰੀ ਮੌਨਸਰ ਮੰਦਰ ਵਿਖੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਗੋਲੀ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਮੀਟਿੰਗ ਵਿੱਚ ਸਭ ਤੋਂ ਪਹਿਲਾਂ ਸੀਨੀਅਰ ਮੈਂਬਰ ਵੇਦ ਪ੍ਰਕਾਸ਼ ਦੀ ਧਰਮ ਪਤਨੀ ਅਤੇ ਜੁਗਿੰਦਰ ਸਿੰਘ ਦੇ ਭੈਣ ਬੀਬੀ ਸ਼ਕੁੰਤਲਾ ਦੇਵੀ ਅਤੇ ਹੋਰ ਵਿਛੜੇ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਉਪਰੰਤ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਤਹਿਸੀਲ ਪ੍ਰਧਾਨ ਦੀ ਚੋਣ ਕਰਵਾਈ ਗਈ ਜਿਸ ਲਈ ਬਲਦੇਵ ਸਿੰਘ ਕਾਲਾ ਮੰਜ ਨੇ ਪ੍ਰੀਜਾਈਡਿੰਗ ਅਫ਼ਸਰ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ। ਨਿਰਧਾਰਤ ਸਮੇਂ ਅੰਦਰ ਕੋਈ ਹੋਰ ਨਾਮਜ਼ਦਗੀ ਪੱਤਰ ਪੇਸ਼ ਨਾ ਹੋਣ ਕਾਰਨ ਕੁੰਵਰ ਰਕੇਸ਼ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਜਾਣ ਦਾ ਐਲਾਨ ਕੀਤਾ ਗਿਆ। ਰਾਕੇਸ਼ ਸਿੰਘ ਨੇ ਪ੍ਰਿੰਸੀਪਲ ਜਗਜੀਤ ਸਿੰਘ ਨੂੰ ਜਨ. ਸਕੱਤਰ ਨਾਮਜ਼ਦ ਕਰ ਕੇ ਹਾਊਸ ਤੋਂ ਪ੍ਰਵਾਨਗੀ ਲਈ ਅਤੇ ਬਾਕੀ ਕਾਰਜਕਾਰਨੀ ਮੈਂਬਰਾਂ ਦੀ ਲਿਸਟ ਅਗਲੀ ਮੀਟਿੰਗ ਵਿੱਚ ਪੇਸ਼ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਨੂੰ ਤਹਿਸੀਲ ਪ੍ਰਧਾਨ ਚੁਣੇ ਜਾਣ ਤੇ ਦਵਿੰਦਰ ਸਿੰਘ, ਅਵਤਾਰ ਸਿੰਘ, ਜੁਗਿੰਦਰ ਸਿੰਘ, ਬਲਦੇਵ ਕ੍ਰਿਸ਼ਨ ਅਤੇ ਪ੍ਰਗਟ ਸਿੰਘ ਨੇ ਮੁਬਾਰਕਬਾਦ ਭੇਟ ਕੀਤੀ। ਚੋਣ ਉਪਰੰਤ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਅਤੇ ਵਿਧਾਨਕ ਮੰਗਾਂ ਪ੍ਰਤੀ ਸਰਕਾਰ ਦੇ ਰਵੱਈਏ ਬਾਰੇ ਵਿਚਾਰ-ਚਰਚਾ ਕੀਤੀ ਗਈ। ਚਰਚਾ ਵਿੱਚ ਹਿੱਸਾ ਲੈਂਦਿਆਂ ਮਲਕੀਅਤ ਸਿੰਘ, ਰਜਨੀਸ਼ ਕੁਮਾਰ, ਉਮ ਪ੍ਰਕਾਸ਼ ਆਨੰਦ, ਤੀਰਥ ਸਿੰਘ, ਬਲਵੰਤ ਸਿੰਘ, ਪ੍ਰੀਤਮ ਸਿੰਘ, ਮਹਿੰਦਰ ਸਿੰਘ, ਦਿਲਾਵਰ ਸਿੰਘ, ਬਲਵਿੰਦਰ ਸਿੰਘ, ਸੁਜਾਨ ਸਿੰਘ, ਸੇਵਾ ਸਿੰਘ, ਦਰਸ਼ਨ ਸਿੰਘ, ਬ੍ਰਿਜ ਮੋਹਨ ਸੋਨੀ, ਬਖਸ਼ੀਸ਼ ਸਿੰਘ, ਅਮਰਜੀਤ ਸਿੰਘ ਕਾਨੂੰਗੋ ਅਤੇ ਰਾਮ ਕ੍ਰਿਸ਼ਨ ਨੇ ਸਰਕਾਰ ਦੇ ਰਵੱਈਏ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਅਤੇ ਹਾਜ਼ਰ ਸਾਥੀਆਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸੱਤਾਧਾਰੀ ਪਾਰਟੀ ਨੂੰ ਬਾਹਰ ਦਾ ਰਸਤਾ ਦਿਖਾਉਣ ਲਈ ਹੁਣ ਤੋਂ ਹੀ ਤਿਆਰੀ ਕਰਨ ਲਈ ਅਪੀਲ ਕੀਤੀ। ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਗੋਲੀ ਨੇ ਪੈਨਸ਼ਨਰ ਸੇਵਾ ਪੋਰਟਲ ਬਾਰੇ ਦੱਸਿਆ ਕਿ ਹੁਣ ਪੈਨਸ਼ਨ ਨਾਲ ਸਬੰਧਤ ਹਰ ਕੰਮ ਇਸ ਪੋਰਟਲ ਰਾਹੀਂ ਡਿਜ਼ੀਟਲ ਤੌਰ ਤੇ ਹੀ ਹੋ ਸਕੇਗਾ। ਜਿਨ੍ਹਾਂ ਪੈਨਸ਼ਨਰਾਂ ਨੇ ਆਪਣਾ ਜੀਵਨ ਪ੍ਰਮਾਣ ਪੱਤਰ ਡਿਜ਼ੀਟਲ ਦੀ ਥਾਂ ਫਾਰਮ ਭਰ ਕੇ ਹੀ ਦਿੱਤਾ ਸੀ। ਉਨ੍ਹਾਂ ਨੂੰ 31 ਮਾਰਚ ਤੋਂ ਪਹਿਲਾਂ ਬੈਂਕ ਰਾਹੀਂ ਜਾਂ ਕਿਸੇ ਇੰਟਰਨੈਟ ਕੈਫ਼ੇ ਰਾਹੀਂ ਡਿਜ਼ੀਟਲ ਤੌਰ ਤੇ ਦੇਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦੀ ਅਗਲੀ ਪੈਨਸ਼ਨ ਵਿੱਚ ਕੋਈ ਰੁਕਾਵਟ ਨਾ ਆਵੇ। ਉਨ੍ਹਾਂ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਕੀਤੇ ਜਾਣ ਵਾਲੇ ਸੰਘਰਸ਼ ਦੀ ਵਿਸਥਾਰ ਪੂਰਵਕ ਜਾਣਕਾਰੀ ਵੀ ਦਿੱਤੀ ਅਤੇ ਕੁੱਝ ਸਥਾਨਕ ਬੈਂਕਾਂ ਨਾਲ ਸੰਬੰਧਤ ਮਸਲਿਆਂ ਤੇ ਵੀ ਵਿਚਾਰ ਚਰਚਾ ਕੀਤੀ। ਇਸ ਮੌਕੇ ਅਵਤਾਰ ਸਿੰਘ, ਸੁਰਿੰਦਰ ਸਿੰਘ, ਰਵਿੰਦਰ ਸਿੰਘ, ਮੋਹਨ ਲਾਲ, ਤੀਰਥ ਸਿੰਘ, ਪਰਮਜੀਤ ਸਿੰਘ, ਅੰਚਲ ਸਿੰਘ, ਰਾਮ ਲਾਲ ਐਡਮਨ ਸਮੇਤ ਵੱਡੀ ਗਿਣਤੀ ਵਿੱਚ ਪੈਨਸ਼ਨਰ ਹਾਜ਼ਰ ਸਨ।