ਸਵਾਮੀ ਗ੍ਰਿੰਸ਼ਾਨੰਦ ਜੀ ਦੀ 47ਵੀਂ ਬਰਸੀ ਮਨਾਈ
ਸਵਾਮੀ ਗ੍ਰਿੰਸ਼ਾ ਨੰਦ ਜੀ ਦੀ 47. ਵੀਂ ਬਰਸੀ ਮਨਾਈ
Publish Date: Tue, 10 Mar 2026 05:06 PM (IST)
Updated Date: Wed, 11 Mar 2026 04:04 AM (IST)
ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ: ਦਰਬਾਰ ਬਾਬਾ ਮੀਰਾ ਜੀ ਦਾ ਬਾਗ ਸੀਕਰੀ ਰੋਡ ਵਿਖੇ ਸਵਾਮੀ ਗ੍ਰਿੰਸ਼ਾਨੰਦ ਜੀ ਦੀ 47ਵੀਂ ਬਰਗੀ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਇਸ ਮੌਕੇ ਸਭ ਤੋਂ ਪਹਿਲਾਂ ਦਰਬਾਰ ’ਤੇ ਪੂਜਾ ਕੀਤੀ ਗਈ। ਉਸ ਤੋਂ ਬਾਅਦ ਸਾਈ ਜੀ ਨੇ ਹਵਨ ਪਾਏ। ਪੂਜਾ ਤੇ ਹਵਨ ਦੀ ਰਸਮ ਜਿਹੜੀ ਪੰਡਿਤ ਰਾਜੇਸ਼ ਕੁਮਾਰ ਸ਼ਰਮਾ ਨੰਗਲ ਘੋੜੇਵਾਹ ਵਾਲੇ ਸੰਤ ਬਜਰੰਗ ਦਾਸ ਵੱਲੋਂ ਕੀਤੀ ਗਈ, ਉਸ ਤੋਂ ਬਾਅਦ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਸੰਤ ਸਮਾਜ ਤੋਂ ਮਾਨਤ ਸੰਜੀਵਾ ਨੰਦ ਸਰਸਵਤੀ ਹਰਸੀ ਪਿੰਡ ਟਾਂਡਾ ਤੋਂ, ਸੇਵਾ ਸੰਦੀਪ ਕੌਰ ਚੱਕ ਲਾਦੀਆਂ, ਸੰਤ ਬਜਰੰਗ ਦਾਸ ਜੀ ਮਿਰਜ਼ਾਪੁਰ, ਮਹੰਤ ਪਾਰਸ ਨਾਥ ਜੀ ਅਸੀਂ ਘਾਟ ਬਨਾਰਸ, ਮਹੰਤ ਹੌਸਲਾਸ ਜੀ ਇਹਜਾਪੁਰ ਟਾਂਡਾ, ਮਹੰਤ ਚੰਦਰ ਸ਼ੇਖਰ ਦਾਸ ਸਕਰਾਲਾ, ਮਾਨ ਤੇ ਚੰਦਰਗਿਰੀ ਅਈਆਪੁਰ ਟਾਂਡਾ, ਮਹਾਨ ਤੇ ਨਾਥ ਜੀ ਟਾਂਡਾ, ਮਹੰਤ ਬੀਰੂ, ਬੀਬੀ ਸੁਮਿਤਰੀ ਵੀ ਹਾਜ਼ਰ ਹੋਏ।