ਅੱਖਾਂ ਦੇ ਕੈਂਪ ’ਚ 600 ਮਰੀਜ਼ਾਂ ਦੀ ਕੀਤੀ ਜਾਂਚ
10ਵਾਂ ਸੁਚਿੰਦਰ ਸਿੰਘ ਸਹੋਤਾ ਦੀ ਯਾਦ ਵਿੱਚ ਅੱਖਾਂ ਦਾ ਕੈਂਪ ਚ 600 ਮਰੀਜ਼ਾਂ ਦੀ ਡਾਕਟਰੀ ਜਾਂਚ ਕੀਤੀ
Publish Date: Tue, 10 Mar 2026 04:58 PM (IST)
Updated Date: Wed, 11 Mar 2026 04:04 AM (IST)
00 ਦੇ ਕਰੀਬ ਆਪ੍ਰੇਸ਼ਨ, 6 ਪੁਤਲੀ ਦੇ ਆਪ੍ਰੇਸ਼ਨ, 400 ਐਨਕਾਂ ਤੇ ਦਵਾਈਆਂ ਦਿੱਤੀਆਂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਹਿਲਪੁਰ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਗੁਰਦੁਆਰਾ ਬਾਬਾ ਅੰਮ੍ਰਤਿਆ ਜੀ ਜੋੜ ਬੜਾ ਸਾਹਿਬ ਪਿੰਡ ਭੂਨੋਂ ਵਿਖੇ ਸੁਰਜੀਤ ਸਿੰਘ ਸਹੋਤਾ ਕੈਨੇਡਾ ਤੇ ਅਮਰੀਕ ਸਿੰਘ ਸਹੋਤਾ ਦੀ ਅਗਵਾਈ ਹੇਠ ਸਵ. ਸੁਚਿੰਦਰ ਸਿੰਘ ਸਹੋਤਾ ਦੀ ਯਾਦ ’ਚ 10 ਅੱਖਾਂ ਦਾ ਕੈਂਪ ਲਾਇਆ ਗਿਆ, ਜਿਸ ’ਚ ਅੱਖਾਂ ਦੇ ਪ੍ਰਸਿੱਧ ਡਾ. ਅਮਨ ਅਰੋੜਾ ਦੀ ਅਗਵਾਈ ’ਚ ਅੱਖਾਂ ਦੇ ਮਾਹਿਰ ਡਾਕਟਰ ਰਵਨੀਤ ਕੌਰ, ਡਾ. ਰਿੰਪੀ, ਡਾ. ਪੂਜਾ ਕੁਮਾਰੀ ਤੇ ਡਾ. ਗੌਰਵ ਕੁਮਾਰ ਦੀ ਟੀਮ ਨੇ 600 ਦੇ ਕਰੀਬ ਅੱਖਾਂ ਦੇ ਮਰੀਜ਼ਾਂ ਦੀ ਡਾਕਟਰੀ ਜਾਂਚ ਕਰ ਕੇ ਮੁਫ਼ਤ ਦਵਾਈਆਂ। ਐਨਕਾਂ ਅਤੇ ਆਪ੍ਰੇਸ਼ਨ ਕੀਤੇ। ਇਸ ਮੌਕੇ 100 ਦੇ ਕਰੀਬ ਆਪ੍ਰੇਸ਼ਨ, 6 ਪੁਤਲੀਆਂ ਦੇ ਆਪ੍ਰੇਸ਼ਨ, 400 ਦੇ ਕਰੀਬ ਐਨਕਾਂ ਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸੁਸਇਟੀ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਅਮਰਜੋਤ ਸਿੰਘ, ਜ਼ਿਲਾ ਪ੍ਰਧਾਨ ਆਗਿਆਪਾਲ ਸਿੰਘ, ਸਕੱਤਰ ਅਵਤਾਰ ਸਿੰਘ, ਰਾਕੇਸ਼ ਭਾਰਗਵ, ਨਰਿੰਦਰ ਸਿੰਘ, ਕੈਪਟਨ ਰੇਸ਼ਮ ਚੰਦ, ਰਾਮ ਜੀ, ਸਰਪੰਚ ਦਲਜੀਤ ਸਿੰਘ, ਸਾਬਕਾ ਸਰਪੰਚ ਦਰਸ਼ਨ ਸਿੰਘ, ਨੰਬਰਦਾਰ ਕਰਨੈਲ ਸਿੰਘ, ਬਲਵੀਰ ਸਿੰਘ ਸਹੋਤਾ, ਕੁਲਵੀਰ ਸਿੰਘ ਸਹੋਤਾ ਅਮਰੀਕਾ, ਸੋਨੂੰ ਫੌਜੀ, ਕਰਨ ਦਦਰਾਲ, ਰਵਿੰਦਰ ਸਿੰਘ ਨੋਨਾ ਆਦਿ ਹਾਜ਼ਰ ਸਨ।