ਮਾਹਿਲਪੁਰ ਵਿਖੇ 12ਵਾਂ ਖੂਨਦਾਨ ਕੈਂਪ ਲਾਇਆ
ਮਾਹਿਲਪੁਰ ਵਿਖੇ 12 ਵਾਂ ਖੂਨਦਾਨ ਕੈਂਪ ਲਗਾਇਆ
Publish Date: Tue, 10 Mar 2026 04:42 PM (IST)
Updated Date: Wed, 11 Mar 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਹਿਲਪੁਰ: ਜਾਗੋ ਵੈੱਲਫੇਅਰ ਸੁਸਾਇਟੀ ਨੇ ਮਹਿਲਾ ਦਿਵਸ ਨੂੰ ਸਮਰਪਿਤ ਮਾਹਿਲਪੁਰ ਵਿਖੇ 12ਵਾਂ ਖੂਨਦਾਨ ਕੈਂਪ ਲਗਾਇਆ। ਇਸ ਮੌਕੇ ਤੇ 33 ਖੂਨ ਦਾਨੀਆਂ ਨੇ ਖੂਨ ਦਾਨ ਕੀਤਾ। ਇਸ ਮੌਕੇ ਤੇ ਡਾਕਟਰ ਜਸਵੰਤ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਸਰਕਾਰੀ ਹਸਪਤਾਲ ਮਹਿਲਪੁਰ ਨੇ ਕੈਂਪ ਦੇ ਮੁੱਖ ਮਹਿਮਾਨ ਦੇ ਤੌਰ ਤੇ ਸਿਰਕਤ ਕੀਤੀ ਅਤੇ ਕੈਂਪ ਦਾ ਉਦਘਾਟਨ ਕੀਤਾ। ਖਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰਸੀਪਲ ਪਰਵਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਇਸ ਪ੍ਰੋਗਰਾਮ ਵਿੱਚ ਸਿਰਕਤ ਕੀਤੀ। ਜੀਵਨ ਚੰਦੇਲੀ ਸਮਾਜ ਸੇਵੀ ਨੂੰ ਵਿਸ਼ੇਸ਼ ਤੌਰ ਤੇ ਸੁਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਜੀਵਨ ਚੰਦੇਲੀ ਸਮਾਜਿਕ ਕੰਮਾਂ ਅਤੇ ਸਭਿਆਚਾਰਿਕ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਹਨ ਅਤੇ ਕਾਫੀ ਵਧੀਆ ਲੇਖਕ ਵੀ ਹਨ। ਪ੍ਰਿੰਸੀਪਲ ਸਰਬਜੀਤ ਸਿੰਘ ਜਾਗੋ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਅਤੇ ਸਕੱਤਰ ਆਰਕੇ ਭਾਟੀਆ ਨੇ ਸਾਂਝੇ ਤੌਰ ਤੇ ਬੋਲਦਿਆਂ ਦੱਸਿਆ ਕਿ ਅਜਿਹੇ ਸਮਾਜਿਕ ਕਾਰਜ ਹਮੇਸ਼ਾਂ ਚੱਲਦੇ ਰਹਿਣਾ ਚਾਹੀਦਾ ਤਾਂ ਜੋ ਕਿ ਸਮਾਜ ’ਚ ਇੱਕ ਚੰਗਾ ਸੁਨੇਹਾ ਜਾਵੇ। ਉਨ੍ਹਾਂ ਮਹਿਲਾ ਦਿਵਸ ’ਤੇ ਕਿਹਾ ਕਿ ਔਰਤਾਂ ਨੂੰ ਬਣਦੇ ਬਰਾਬਰ ਦੇ ਅਧਿਕਾਰ ਮਿਲਣੇ ਚਾਹੀਦੇ ਹਨ। ਦੋਆਬਾ ਵਾਤਾਵਰਣ ਪ੍ਰੇਮੀ ਕਮੇਟੀ ਮਾਹਿਲਪੁਰ ਵੱਲੋਂ ਖੂਨਦਾਨ ਦਾਨ ਕਰਨ ਵਾਲੇ ਦਾਨੀਆਂ ਨੂੰ ਅੰਬ ਦੇ ਬੂਟੇ ਵੰਡ ਕੇ ਸੱਭਿਆਚਾਰ ਤੇ ਵਿਰਾਸਤ ਨਾਲ ਜੁੜਨ ਦਾ ਸੁਨੇਹਾ ਦਿੱਤਾ। ਇਸ ਮੌਕੇ ਦੋਆਬਾ ਵਾਤਾਵਰਣ ਪ੍ਰੇਮੀ ਕਮੇਟੀ ਦੇ ਪ੍ਰਧਾਨ ਬੱਬੂ ਮਹਿਲਪੁਰੀ ਸਾਬਕ ਐੱਮਸੀ ਜਗਦੀਪ ਸਿੰਘ ਸਿੰਘ ਤੇ ਕਮੇਟੀ ਸਮੂਹ ਮੈਂਬਰ ਹਾਜ਼ਰ ਸਨ। ਇਸ ਮੌਕੇ ਆਰਆਰ ਭਾਟੀਆ, ਨਿਰਮਲ ਨੋਲੀ, ਬਿੱਲਾ ਖੜੋਦੀ, ਗੁਰਮਿੰਦਰ ਕੈਂਡੋਪਾਲ, ਰਾਉ ਕੈਂਡੋਵਾਲ, ਡਾਕਟਰ ਮੋਹਨ ਲਾਲ, ਗੁਰਜੀਤ ਭਾਰਟਾ, ਅਮਨਦੀਪ ਬੜੀਆਂ, ਮਾਸਟਰ ਕਰਨੈਲ ਸਿੰਘ, ਰਵਿੰਦਰ ਸਿੰਘ ਰੋਕੀ ਸਲੂ, ਵਿੱਕੀ ਭਾਟੀਆ ਵਿੱਕੀ ਨਮੋਲੀਆਂ, ਸੰਨੀ ਰਾਠੌਰ, ਗ੍ਰੀਸ ਪਬੀ, ਮਨੀਸ਼ ਬੱਬੀ, ਸੁਖਵਿੰਦਰ ਸਿੰਘ ਸਰਪੰਚ, ਕਿਸ਼ੋਰੀ ਲਾਲ ਤੇ ਬਹੁਤ ਸਾਰੇ ਮੈਂਬਰ ਹਾਜ਼ਰ ਸਨ।