ਸੇਵਾ-ਮੁਕਤੀ ਮੌਕੇ ਦਿੱਤੀ ਵਿਦਾਇਗੀ ਪਾਰਟੀ
ਸੇਵਾ ਮੁਕਤੀ ਮੌਕੇ ਦਿੱਤੀ ਵਿਦਾਇਗੀ ਪਾਰਟੀ
Publish Date: Tue, 10 Mar 2026 04:36 PM (IST)
Updated Date: Wed, 11 Mar 2026 04:01 AM (IST)

ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ: ਬਹੁਪੱਖੀ ਸ਼ਖਸ਼ੀਅਤ ਦੇ ਮਾਲਕ ਰਾਜੇਸ਼ ਕੁਮਾਰ ਮੈਥ ਮਾਸਟਰ ਸਰਕਾਰੀ ਕੰਨਿਆ ਹਾਈ ਸਕੂਲ ਸੂਸ ਤੋਂ ਆਪਣੀ ਜ਼ਿੰਦਗੀ ਦੇ 29 ਸਾਲ ਸਿੱਖਿਆ ਦੇ ਲੇਖੇ ਲਾ ਕੇ ਸੇਵਾ ਮੁਕਤ ਹੋ ਗਏ। ਜੇਕਰ ਉਹਨਾਂ ਦੇ ਜੀਵਨ ਦੀ ਗੱਲ ਕਰੀਏ ਤਾਂ, ਉਹ ਬਹੁਤ ਹੀ ਸ਼ਾਂਤ ਸੁਭਾਅ ਵਾਲੇ, ਮਿਹਨਤੀ ਅਤੇ ਆਪਣੇ ਕੰਮ ਨੂੰ ਜ਼ਿੰਮੇਵਾਰੀ ਨਾਲ ਨਿਭਾਉਣ ਵਾਲੇ ਅਧਿਆਪਕ ਰਹੇ ਹਨ। ਉਨ੍ਹਾਂ ਦਾ ਜਨਮ 1968 ਵਿੱਚ ਪਿਤਾ ਕ੍ਰਿਸ਼ਨ ਗੋਪਾਲ ਅਤੇ ਮਾਤਾ ਕ੍ਰਿਸ਼ਨਾ ਦੇਵੀ ਦੇ ਘਰ ਪਿੰਡ ਮਾਧੋਪੁਰ ਵਿਖੇ ਹੋਇਆ। ਅਧਿਆਪਕ ਦਾ ਕਿੱਤਾ ਉਨ੍ਹਾਂ ਨੂੰ ਵਿਰਾਸਤ ’ਚ ਮਿਲਿਆ। ਉਨ੍ਹਾਂ ਦਾ ਵਿਆਹ ਨੀਤਾ ਰਾਣੀ ਨਾਲ 2000 ’ਚ ਹੋਇਆ ਤੇ ਉਨ੍ਹਾਂ ਦੇ ਘਰ ਇੱਕ ਸਪੁੱਤਰ ਅਤੇ ਸਪੁੱਤਰੀ ਨੇ ਜਨਮ ਲਿਆ। ਉਨ੍ਹਾਂ ਦਾ ਸਪੁੱਤਰ ਅਨਹਦ ਐੱਲ ਐੱਲ ਬੀ ਕਰਕੇ ਜ਼ਿਲਾ ਅਦਾਲਤ ਚੰਡੀਗੜ੍ਹ ਵਿਖੇ ਪ੍ਰੈਕਟਿਸ ਕਰ ਰਿਹਾ ਹੈ ਅਤੇ ਸਪੁੱਤਰੀ ਇਕਜੋਤ 2 ਕਰ ਰਹੀ ਹੈ। ਉਨ੍ਹਾਂ ਨੇ ਆਪਣੇ ਪਰਿਵਾਰ ਦੇ ਨਾਲ ਨਾਲ ਸਮਾਜ ਭਲਾਈ, ਪਿੰਡ ਦੀ ਉਨਤੀ ਅਤੇ ਸਕੂਲ ਦੇ ਸਰਪੱਖੀ ਵਿਕਾਸ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ। ਉਹ ਹਮੇਸ਼ਾ ਹੀ ਸਕੂਲ ਦੇ ਕੰਮਾਂ ਲਈ ਤੱਤਪਰ ਰਹਿੰਦੇ ਸਨ। ਉਨ੍ਹਾਂ ਸਰਕਾਰੀ ਕੰਨਿਆ ਹਾਈ ਸਕੂਲ ਸੂਸ ਵਿਖੇ 20 ਸਤੰਬਰ 1999 ਤੋਂ 28 ਫਰਵਰੀ 2026 ਤੱਕ ਸੇਵਾ ਨਿਭਾਈ ਅਤੇ ਮੈਥ ਦਾ ਵਿਸ਼ਾ ਬਾਖੂਬੀ ਪੜ੍ਹਾਇਆ। ਇਸ ਮੌਕੇ ਰਾਜੇਸ਼ ਕੁਮਾਰ ਨੇ ਭਾਵਕ ਹੁੰਦੇ ਹੋਏ ਸਾਰੇ ਸਕੂਲ ਦਾ ਧੰਨਵਾਦ ਕੀਤਾ। ਉਹਨਾਂ ਨੇ ਸਕੂਲ ਨੂੰ ਇੱਕ ਏਸੀ ਅਤੇ ਹਰ ਕਲਾਸ ਦੇ ਬੱਚਿਆਂ ਲਈ ਵਾਟਰ ਕੂਲਰ ਦਾਨ ਦਿੱਤਾ ਅਤੇ ਉਹਨਾਂ ਦੁਆਰਾ ਸਾਰੇ ਸਕੂਲ ਲਈ ਪ੍ਰੀਤੀ ਭੋਜਨ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਇਸ ਮੌਕੇ ਸਰਕਾਰੀ ਕੰਨਿਆ ਹਾਈ ਸਕੂਲ ਦੇ ਮੁੱਖੀ ਸਰਦਾਰ ਸੁਖਵਿੰਦਰ ਸਿੰਘ ਨੇ ਬੜੇ ਹੀ ਭਾਵਕ ਹੁੰਦੇ ਹੋਏ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਸਮਾਗਮ ’ਚ ਬਲਵੀਰ ਸਿੰਘ, ਹਰੀਸ਼ ਕੁਮਾਰ ਜਸਪਾਲ, ਰਿਤੂ ਬਾਲਾ, ਸਿਮਰਜੀਤ ਕੌਰ, ਸੁਨੀਤਾ ਰਾਣੀ, ਰਾਜਪਾਲ ਕੌਰ, ਗੁਰਬਖਸ਼ ਕੌਰ, ਵਿਜੇ ਕੁਮਾਰ ਅ੍ਯਤੇ ਹੋਰ ਵੀ ਹਾਜ਼ਰ ਸਨ।