ਰਿਆਤ ਬਾਹਰਾ ’ਚ ‘ਫੈਸ਼ਨਿਸਟਾ-2026’ ਦਾ ਸ਼ਾਨਦਾਰ ਆਯੋਜਨ
ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ “ਫੈਸ਼ਨਿਸਟਾ-2026” ਦਾ ਸ਼ਾਨਦਾਰ ਆਯੋਜਨ
Publish Date: Sun, 08 Mar 2026 08:25 PM (IST)
Updated Date: Mon, 09 Mar 2026 04:15 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ਼ ਫੈਸ਼ਨ, ਬਿਊਟੀ ਐਂਡ ਲਾਈਫਸਟਾਈਲ ਡਿਜ਼ਾਈਨ ਵੱਲੋਂ ‘ਫੈਸ਼ਨਿਸਟਾ-2026’ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਮਨਮੋਹਕ ਫੈਸ਼ਨ ਪੇਸ਼ਕਾਰੀਆਂ ਅਤੇ ਰਚਨਾਤਮਕ ਮਾਡਲਿੰਗ ਰਾਹੀਂ ਆਪਣੇ ਡਿਜ਼ਾਈਨ ਅਤੇ ਅੰਦਾਜ਼ ਦਾ ਪ੍ਰਦਰਸ਼ਨ ਕੀਤਾ।ਸਮਾਗਮ ਵਿੱਚ ਕੁੱਲ 35 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਵੀ ਸ਼ਾਮਲ ਸਨ। ਮੁਕਾਬਲੇ ਦੌਰਾਨ ਭਾਗੀਦਾਰਾਂ ਨੇ 25 ਰਾਊਂਡਾਂ ਵਿੱਚ ਵੱਖ-ਵੱਖ ਫੈਸ਼ਨ ਸੀਕਵੈਂਸ ਅਤੇ ਮਾਡਲਿੰਗ ਪੇਸ਼ਕਾਰੀਆਂ ਰਾਹੀਂ ਆਪਣੀ ਪ੍ਰਤਿਭਾ ਅਤੇ ਆਤਮ-ਵਿਸ਼ਵਾਸ ਦਾ ਪ੍ਰਦਰਸ਼ਨ ਕੀਤਾ। ਦਰਸ਼ਕਾਂ ਨੇ ਭਾਗੀਦਾਰਾਂ ਦੇ ਵਿਸ਼ਵਾਸ, ਡਿਜ਼ਾਈਨ ਅਤੇ ਮੰਚ ਉੱਤੇ ਪੇਸ਼ਕਾਰੀ ਦੀ ਖੂਬ ਸਰਾਹਨਾ ਕੀਤੀ। ਇਸ ਮੌਕੇ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਸਮਾਗਮ ਦਾ ਆਯੋਜਨ ਵਾਈਸ ਚਾਂਸਲਰ ਡਾ. ਚੰਦਰ ਮੋਹਨ ਅਤੇ ਵਿਭਾਗ ਮੁਖੀ ਪ੍ਰੋ. ਚਰਨਪ੍ਰੀਤ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਫੈਸ਼ਨ ਅਤੇ ਡਿਜ਼ਾਈਨ ਦਾ ਖੇਤਰ ਨੌਜਵਾਨਾਂ ਲਈ ਤੇਜ਼ੀ ਨਾਲ ਉੱਭਰਦਾ ਮੌਕਿਆਂ ਭਰਿਆ ਖੇਤਰ ਹੈ ਅਤੇ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਮੰਚ ਉੱਤੇ ਆਪਣੀ ਸਿਰਜਣਾਤਮਕਤਾ ਅਤੇ ਪ੍ਰਤਿਭਾ ਦਿਖਾਉਣ ਦਾ ਮੌਕਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਅਤੇ ਸ਼ਖਸੀਅਤ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਵਾਈਸ ਚਾਂਸਲਰ ਡਾ. ਚੰਦਰ ਮੋਹਨ ਨੇ ਕਿਹਾ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਫੈਸ਼ਨ ਅਤੇ ਮਾਡਲਿੰਗ ਦੇ ਖੇਤਰ ਵਿੱਚ ਆਪਣੀ ਸਿਰਜਣਾਤਮਕਤਾ ਅਤੇ ਪ੍ਰਤਿਭਾ ਦਿਖਾਉਣ ਲਈ ਮੰਚ ਪ੍ਰਦਾਨ ਕਰਨਾ ਸੀ। ਸਮਾਗਮ ਦੌਰਾਨ ਆਰਜੇ ਮੇਘਾ, ਆਰਜੇ ਗੈਰੀ, ਆਰਜੇ ਕਰਨ, ਸਰੋਜ ਨਾਕਰਾ, ਮਨਪ੍ਰੀਤ ਕੌਰ ਅਤੇ ਅੰਕੁਰ ਗਰਗ ਨੇ ਵੀ ਸ਼ਿਰਕਤ ਕੀਤੀ। ਅੰਤ ਵਿੱਚ ਵਿਭਾਗ ਮੁਖੀ ਪ੍ਰੋ. ਚਰਨਪ੍ਰੀਤ ਸਿੰਘ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਭਵਿੱਖ ਵਿੱਚ ਵੀ ਅਜਿਹੇ ਸਮਾਗਮ ਆਯੋਜਿਤ ਕੀਤੇ ਜਾਂਦੇ ਰਹਿਣਗੇ। ਇਸ ਮੌਕੇ ਡਾ. ਜਸਦੀਪ ਧਾਮੀ, ਡਾ. ਕੁਲਦੀਪ ਵਾਲੀਆ, ਡਾ. ਜਯੋਤਸਨਾ, ਡਾ. ਪਰਮਪ੍ਰੀਤ, ਪ੍ਰੋ. ਤੇਜਸਵੀ ਚੌਧਰੀ, ਪ੍ਰੋ. ਰੋਹਿਨੀ ਮੰਡਿਆਲ, ਪ੍ਰੋ. ਪਲਵਿੰਦਰ ਕੌਰ, ਪ੍ਰੋ. ਜਸਨੀਤ ਕੌਰ, ਕੁਲਦੀਪ ਰਾਣਾ, ਹਰਿੰਦਰ ਜਸਵਾਲ ਅਤੇ ਗੁਰਪ੍ਰੀਤ ਬੇਦੀ ਵੀ ਮੌਜੂਦ ਸਨ।