ਕੱਚੀ ਸੜਕ ’ਤੇ ਕੁੰਨਾਂ ’ਚ ਇੱਕ ਨਵਜੰਮੀ ਤੰਦਰੁਸਤ ਬੱਚੀ ਮਿਲੀ
ਪਰਸੋਤਿਆ ਤੋਂ ਮੋਤੀਆਂ ਨੂੰ ਜਾਦੀ ਕੱਚੀ ਸੜਕ’ਤੇ ਕੁੰਨਾਂ ’ਚ ਇੱਕ ਨਵ ਜੰਮੀ ਤੰਦਰੁਸਤ ਬੱਚੀ ਮਿਲੀ
Publish Date: Sun, 08 Mar 2026 07:52 PM (IST)
Updated Date: Mon, 09 Mar 2026 04:12 AM (IST)

ਪਿੰਡ ਚ ਬਹੁਤੇ ਲੋਕ ਬੱਚੀ ਨੂੰ ਗੋਦ ਲੈਣ ਲਈ ਹੋਏ ਤਿਆਰ ਪੇਪਰ ਵਰਕ ਪੂਰਾ ਕਰ ਕੇ ਹੀ ਗੋਦ ਲੈ ਸਕਦੇ ਹਨ ਬੱਚੀ ਗੋਦ: ਥਾਣਾ ਮੁਖੀ ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ: ਐਤਵਾਰ ਬਾਅਦ ਦੁਪਹਿਰ ਕਰੀਬ 3.00 ਕੁ ਵਜੇ ਪਿੰਡ ਬਲਾਕ ਮਾਹਿਲਪੁਰ ’ਚ ਪੈਂਦੇ ਪਿੰਡ ਪਰਸੋਤਿਆ ਤੋਂ ਮੋਤੀਆਂ ਨੂੰ ਜਾਦੀ ਕੱਚੀ ਸੜਕ’ਤੇ ਕੁੰਨਾਂ (ਚਮੜਾ ਰੰਗਣ ਵਾਲਾ ਸਥਾਨ) ’ਚ ਇੱਕ ਨਵ ਜੰਮੀ ਤੰਦਰੁਸਤ ਬੱਚੀ ਮਿਲੀ। ਜਾਣਕਾਰੀ ਅਨੁਸਾਰ ਪਿੰਡ ਪਰਸੋਤਿਆ ਦੇ ਸਰਪੰਚ ਨਰਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਤਕਰੀਬਨ 4 ਕੁ ਵਜੇ ਪਿੰਡ ਮੋਤੀਆ ਦੀ ਸਰਪੰਚ ਹਰਪਾਲ ਕੌਰ ਨੇ ਫੋਨ ’ਤੇ ਦੱਸਿਆ ਕਿ ਉਸ ਦੇ ਪਿੰਡ ਮੋਤੀਆਂ ਦੇ ਬਾਹਰਵਾਰ ਇਕ ਕਿਸਾਨ ਆਪਣੇ ਖੇਤਾਂ ਨੂੰ ਪਾਣੀ ਲਾ ਰਿਹਾ ਸੀ ਨੇ ਫੋਨ ’ਤੇ ਉਸ ਨੂੰ ਸੂਚਿਤ ਕੀਤਾ ਕਿ ਕੱਚੀ ਸੜਕ’ਤੇ ਕੁੰਨਾਂ ’ਚ ਇੱਕ ਨਵਜੰਮੀ ਤੰਦਰੁਸਤ ਬੱਚੀ ਦੇ ਰੋਣ ਦੀ ਆਵਾਜ਼ ਆ ਰਹੀ ਹੈ। ਉਸ ਨੇ ਕਿਹਾ ਕਿ ਉਹ ਕੁਝ ਮੋਹਤਵਾਰ ਵਿਅਕਤੀ ਨਾਲ ਲੈ ਕੇ ਮੌਕੇ ’ਤੇ ਪਹੁੰਚੇ ਤਾਂ ਇੱਕ ਨਵਜੰਮੀ ਤੰਦਰੁਸਤ ਬੱਚੀ ਜਿਹੜੀ ਕਿ ਤੌਲੀਏ ’ਚ ਲਪੇਟੀ ਹੋਈ ਸੀ ਤੇ ਉਸ ਦਾ ਨਾੜੂ ਵੀ ਨਾਲ ਹੀ ਸੀ ਪਈ ਸੀ। ਉਨ੍ਹਾਂ ਦੱਸਿਆ ਕਿ ਬੱਚੀ ਆਪਣੇ ਘਰ ਲਿਆਂਦੀ ਤੇ ਉਸ ਦੀ ਸਾਫ ਸਫਾਈ ਕਰਕੇ ਉਨ੍ਹਾਂ ਥਾਣਾ ਚੱਬੇਵਾਲ ਦੀ ਪੁਲਿਸ ਨੂੰ ਸੂਚਿਤ ਕੀਤਾ। ਪਿੰਡ ਚ ਬੱਚੀ ਨੂੰ ਦੇ ਗੋਦ ਲੈਣ ਲਈ ਬਹੁਤ ਲੋਕ ਤਿਆਰ ਹੋ ਗਏ। ਥਾਣਾ ਚੱਬੇਵਾਲ ਦੇ ਥਾਣਾ ਮੁੱਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਬੱਚੀ ਨੂੰ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿਖੇ ਚੈੱਕਅਪ ਲਈ ਭੇਜ ਦਿੱਤਾ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।