ਕੌਮੀ ਮੀਤ ਪ੍ਰਧਾਨ ਬਣਨ ’ਤੇ ਜਥੇਦਾਰ ਖੇੜਾ ਅਤੇ ਭੀਲੋਵਾਲ ਦਾ ਸਨਮਾਨ
ਮਾਹਿਲਪੁਰ ਵਿਖੇ ਕੌਮੀ ਮੀਤ ਪ੍ਰਧਾਨ ਬਣਨ ’ਤੇ ਜਥੇਦਾਰ ਖੇੜਾ ਅਤੇ ਭੀਲੋਵਾਲ ਦਾ ਸਨਮਾਨ
Publish Date: Sun, 08 Mar 2026 06:04 PM (IST)
Updated Date: Mon, 09 Mar 2026 04:07 AM (IST)

ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ : ਮਾਹਿਲਪੁਰ ਵਿਖੇ ਸੀਨੀਅਰ ਅਕਾਲੀ ਆਗੂ ਹਰਪ੍ਰੀਤ ਸਿੰਘ ਬੈਂਸ ਦੀ ਅਗਵਾਈ ਹੇਠ ਟਕਸਾਲੀ ਅਕਾਲੀਆਂ ਵੱਲੋਂ ਕੀਤੇ ਭਰਵੇਂ ਇਕੱਠ ਮੌਕੇ ਜਥੇਦਾਰ ਇਕਬਾਲ ਸ਼ਿੰਘ ਖੇੜਾ ਤੇ ਨਿਰਮਲ ਸਿੰਘ ਭੀਲੋਵਾਲ ਦੇ ਸ਼੍ਰੋਮਣੀ ਅਕਾਲੀਦਲ ਦੇ ਕੌਮੀ ਮੀਤ ਪ੍ਰਧਾਨ ਬਣਨ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਦੋਵਾਂ ਆਗੂਆਂ ਨੂੰ ਫੁੱਲਾਂ ਦੇ ਹਾਰ ਪਾ ਕੇ ਅਤੇ ਸਿਰਪਾਓ ਭੇਂਟ ਕਰਕੇ ਵਧਾਈ ਦਿੱਤੀ ਗਈ। ਇਸ ਮੌਕੇ ਜਥੇਦਾਰ ਖੇੜਾ ਤੇ ਭੀਲੋਵਾਲ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਤਾਇਆ ਗਿਆ ਭਰੋਸਾ ਉਹ ਕਦੇ ਵੀ ਟੁੱਟਣ ਨਹੀਂ ਦੇਣਗੇ ਤੇ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਮਿਹਨਤ ਕਰਨਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਪਹਿਲਾ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਨਾ ਹੀ ਹੱਣ ਛੱਡਣਗੇ। ਇਸ ਮੌਕੇ ਗੁਰਪ੍ਰੀਤ ਸਿੰਘ ਬੈਂਸ, ਨੰਬਰਦਾਰ ਜਸਕਮਲ ਸਿੰਘ, ਦਇਆ ਸਿੰਘ ਮੇਘੋਵਾਲ, ਪਰਮਿੰਦਰ ਸਿੰਘ ਮਾਹਿਲਪੁਰੀ, ਗੋਪਾਲ ਕ੍ਰਿਸ਼ਨ ਮੇਘੋਵਾਲ, ਗਿਰਧਾਰੀ ਲਾਲ, ਰਾਜ ਕੁਮਾਰ ਮੇਘੋਵਾਲ, ਲੱਖਾ ਸਿੰਘ ਪਾਲਦੀ, ਹਰਜੀਤ ਸਿੰਘ ਬੈਂਸ, ਗੁਰਜਰਨੈਲ ਸਿੰਘ ਬੈਂਸ, ਸਿਕੰਦਰ ਖੇੜਾ, ਕੁਲਦੀਪ ਸਿੰਘ ਨੰਗਲ ਕਲਾ, ਅਮਨਦੀਪ ਸਿੰਘ ਰਾਜਾ ਬੈਂਸ, ਜਤਿੰਦਰ ਸਿੰਘ ਬੇਦੀ, ਸੁਖਦੇਵ ਸਿੰਘ ਬੰਬੇਲੀ, ਗੁਰਮਿੰਦਰ ਕੁਮਾਰ ਬਾਲੀ, ਇੰਦਰਜੀਤ ਸਿੰਘ ਸਲੇਮਪੁਰ, ਨਰਿੰਦਰ ਸਿੰਘ ਸਹੋਤਾ, ਬਲਕਾਰ ਸਿੰਘ ਸਕਰੂਲੀ, ਦਲਜੀਤ ਸਿੰਘ ਬੈਂਸ ਇੰਗਲੈਡ, ਤਰਨਜੀਤ ਸਿੰਘ, ਸਤਵੀਰ ਸਿੰਘ ਸੈਂਣੀ, ਸੁਖਵਿੰਦਰ ਸਿੰਘ ਸੁੱਖਾ ਬੈਂਸ, ਇੰਦਰਜੀਤ ਸਿੰਘ ਗੋਂਦਪੁਰ, ਸੁਖਇੰਦਰ ਸਿੰਘ ਗਿੱਲ, ਖੁਸ਼ਦੀਪ ਮਾਹਿਲਪੁਰ, ਪਰਮਜੀਤ ਸਿੰਘ ਬਾਹੋਵਾਲ, ਮਨਜੀਤ ਸਿੰਘ ਬੈਂਸ, ਜਗਮੋਹਣ ਸਿੰਘ ਹਵੇਲੀ, ਤਰਲੋਚਨ ਸਿੰਘ ਸਕਰੂਲੀ, ਕਲਵਿੰਦਰ ਸਿੰਘ ਢਾਡਾਂ ਕਲਾ, ਨੰਬਰਦਾਰ ਅਵਤਾਰ ਸਿੰਘ ਢਾਡਾਂ, ਸੁਰਜੀਤ ਸਿੰਘ ਢਾਡਾਂ, ਸਰਪੰਚ ਬਲਵਿੰਦਰ ਸਿੰਘ ਖੇੜਾ ਸਮੇਤ ਇਲਾਕੇ ਦੇ ਹੋਰ ਅਕਾਲੀ ਆਗੂ ਤੇ ਵਰਕਰ ਵੱਡੀ ਗਿਣਤੀ ’ਚ ਹਾਜ਼ਰ ਸਨ।