ਸੰਜੀਵ ਮਨਹਾਸ ਨੇ ਅਸ਼ਵਨੀ ਸ਼ਰਮਾ ਨਾਲ ਕੀਤੀ ਮੀਟਿੰਗ
ਮੋਗਾ ‘ਬਦਲਾਅ ਰੈਲੀ’ ਦੀਆਂ ਤਿਆਰੀਆਂ ਤੇਜ਼, ਸੰਜੀਵ ਮਨਹਾਸ ਨੇ ਅਸ਼ਵਨੀ ਸ਼ਰਮਾ ਨਾਲ ਕੀਤੀ ਮੀਟਿੰਗ
Publish Date: Sun, 08 Mar 2026 05:52 PM (IST)
Updated Date: Mon, 09 Mar 2026 04:06 AM (IST)

ਮੋਗਾ ‘ਬਦਲਾਅ ਰੈਲੀ’ ਦੀਆਂ ਤਿਆਰੀਆਂ ਤੇਜ਼ ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ : ਮੋਗਾ ਬਦਲਾਅ ਰੈਲੀ ਜਿਸ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਤੌਰ ’ਤੇ ਸੰਬੋਧਨ ਕਰਨਗੇ, ਨੂੰ ਲੈ ਕੇ ਭਾਜਪਾ ਵੱਲੋਂ ਤਿਆਰੀਆਂ ਨੂੰ ਤੇਜ਼ੀ ਦਿੱਤੀ ਜਾ ਰਹੀ ਹੈ। ਇਸੇ ਸੰਦਰਭ ਵਿੱਚ ਅੱਜ ਭਾਜਪਾ ਸਟੇਟ ਕਾਰਜਕਾਰਣੀ ਮੈਬਰ ਸੰਜੀਵ ਮਨਹਾਸ ਨੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨਾਲ਼ ਮੀਟਿੰਗ ਕੀਤੀ ਜਿਸ ਵਿੱਚ ਉਹਨਾਂ ਨੇ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਸ਼ਾਮਲ ਕਰਨ ਦੀ ਤਿਆਰੀ ਦੀ ਰਿਪੋਰਟ ਦਿੱਤੀ। ਮਨਹਾਸ ਨੇ ਅਸ਼ਵਨੀ ਸ਼ਰਮਾ ਨਾਲ਼ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ। ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਮੋਗਾ ਰੈਲੀ ਨੂੰ ਵੱਡੀ ਸਫਲਤਾ ਬਣਾਉਣ ਲਈ ਮੈਦਾਨੀ ਪੱਧਰ ‘ਤੇ ਚੱਲ ਰਹੀਆਂ ਤਿਆਰੀਆਂ, ਵਰਕਰਾਂ ਦੀ ਜ਼ਿੰਮੇਵਾਰੀਆਂ ਅਤੇ ਸੰਗਠਨਾਤਮਕ ਪ੍ਰਬੰਧਾਂ ਬਾਰੇ ਸਮੀਖਿਆ ਕੀਤੀ ਜਾ ਰਹੀਂ ਹੈ, ਤਾਂ ਜੋ ਵੱਡੀ ਗਿਣਤੀ ਵਿੱਚ ਲੋਕਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੋਗਾ ਵਿੱਚ ਹੋਣ ਵਾਲੀ ਇਹ “ਬਦਲਾਅ ਰੈਲੀ” ਪੰਜਾਬ ਦੀ ਮੌਜੂਦਾ ਹਾਲਤ ਨੂੰ ਲੈ ਕੇ ਇੱਕ ਮਜ਼ਬੂਤ ਸੰਦੇਸ਼ ਦੇਵੇਗੀ। ਸੂਬੇ ਵਿੱਚ ਵਧ ਰਹੇ ਨਸ਼ਿਆਂ ਦੇ ਕਹਿਰ, ਗੈਂਗਸਟਰਵਾਦ ਦੇ ਫੈਲਾਅ, ਕਾਨੂੰਨ-ਵਿਵਸਥਾ ਦੀ ਵਿਗੜਦੀ ਸਥਿਤੀ ਅਤੇ ਵਿਕਾਸ ਕਾਰਜਾਂ ਦੀ ਮੰਦ ਗਤੀ ਵਰਗੇ ਮੁੱਦੇ ਇਸ ਰੈਲੀ ਦੇ ਕੇਂਦਰ ਵਿੱਚ ਰਹਿਣਗੇ ਅਤੇ ਓਹ ਪੰਜਾਬ ਦੀ ਜਨਤਾ ਦੀ ਆਵਾਜ਼ ਨੂੰ ਬੁਲੰਦ ਕਰਨ ਦਾ ਕੰਮ ਕਰਨਗੇ। ਇਸ ਮੌਕੇ ਸਟੇਟ ਕਾਰਜਕਾਰਣੀ ਮੈਬਰ ਤੇ ਤੇ ਹੋਰ ਹਾਜ਼ਰ ਸਨ।