4 ਸਾਲ ਦੀ ਬਣਦੀ ਰਕਮ ਵੀ ਔਰਤਾਂ ਨੂੰ ਜਾਰੀ ਕਰੇ ਸਰਕਾਰ : ਬਿੰਦੂ ਭੂੰਬਲਾ
ਪੰਜਾਬ ਸਰਕਾਰ ਪਿਛਲੇ 4 ਸਾਲ ਦੀ ਬਣਦੀ ਰਕਮ ਵੀ ਔਰਤਾਂ ਨੂੰ ਜਾਰੀ ਕਰੇ- ਬਿੰਦੂ ਭੂੰਬਲਾ
Publish Date: Sun, 08 Mar 2026 04:51 PM (IST)
Updated Date: Mon, 09 Mar 2026 04:03 AM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਸੂਬਾ ਸਰਕਾਰ ਵਲੋਂ ਮਹਿਲਾ ਦਿਵਸ ਤੇ ਔਰਤਾਂ ਨਾਲ ਮਹਿਲਾ ਸਹਾਇਤਾ ਨਿਧਿ ਸਕੀਮ ਵਿੱਚ ਕਾਣੀ ਵੰਡ ਕਰਕੇ ਧੋਖਾ ਕੀਤਾ ਹੈ ਇਹ ਵਿਚਾਰ ਬਿੰਦੁ ਭੁੰਬਲਾ ਸਾਬਕਾ ਯੂਥ ਕਾਂਗਰਸ ਉਪ ਪ੍ਰਧਾਨ (ਹਲਕਾ ਗੜ੍ਹਸ਼ੰਕਰ) ਸਾਬਕਾ ਮੈਂਬਰ ਵਿਮੁਕਤ ਜਾਤੀ ਭਲਾਈ ਬੋਰਡ ਪੰਜਾਬ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਚੋਣ ਵਾਅਦੇ ਕਰਦੇ ਸਮੇਂ ਆਮ ਆਦਮੀ ਪਾਰਟੀ ਵੱਲੋ ਹਰ ਇਕ ਮਹਿਲਾ ਨੂੰ 1000 ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਸੀ, ਜੋਕਿ ਜਦੋਂ ਸਰਕਾਰ ਚਾਰ ਸਾਲ ਬੀਤਣ ਤੋਂ ਆਪਣੇ ਸਾਲਾਨਾ ਬਜਟ ਵਿੱਚ 1000 ਰੁਪਏ ਦਾ ਵਾਅਦਾ ਪੂਰਾ ਕਰਨ ਜਾ ਰਹੀ ਹੈ, ਉਸ ’ਚ ਕੰਮਕਾਜੀ ਔਰਤਾਂ ਨੂੰ ਇਸ ਸਕੀਮ ਤੋ ਬਾਹਰ ਰੱਖ ਕੇ ਇਸ ਚ ਕਾਣੀ ਵੰਡ ਕਰ ਕੇ ਧੋਖਾ ਕੀਤਾ ਹੈ,ਤ ਜੋ ਕਿ ਇਕ ਮੰਦਭਾਗਾ ਫੈਂਸਲਾ ਹੈ, ਕਿਉਂਕਿ ਮੱਧਵਰਗੀ ਔਰਤਾਂ ਜੋ ਕਿ ਟੈਕਸ ਅਦਾ ਕਰਦੀਆਂ ਹਨ , ਜਿਹਨਾਂ ਕਾਰਨ ਹੀ ਦੇਸ ਚਲਦਾ ਹੈ ਉਹਨਾਂ ਨੂੰ ਇਸ ਸਕੀਮ ਚੋ ਵੱਖ ਰਖਣਾ ਸਹੀ ਫੈਂਸਲਾ ਨਹੀਂ। ਬਿੰਦੂ ਭੂੰਬਲਾ ਨੇ ਮੰਗ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਬਿਨਾ ਸ਼ਰਤ ਇਹ ਵਾਇਦਾ ਪੂਰਾ ਕਰੇ। ਪਿਛਲੇ 4 ਸਾਲ ਤੋਂ ਵੱਧ ਸਮੇਂ ਦੀ ਔਰਤਾਂ ਦੀ ਬਣਦੀ ਰਕਮ ਅਤੇ ਹਰ ਇਕ ਔਰਤ ਨੂੰ ਇਸ ਸਕੀਮ ਦਾ ਲਾਭ ਦੇਵੇ।