ਕਮਾਹੀ ਦੇਵੀ ’ਚ ਚਰਨ ਕੰਵਲ ਅਕੈਡਮੀ ਦੀ ਸ਼ੁਰੂਆਤ
ਕੰਢੀ ਦੇ ਕਸਬਾ ਕਮਾਹੀ ਦੇਵੀ ‘ਚ ਚਰਨ ਕੰਵਲ ਅਕੈਡਮੀ ਦੀ ਸ਼ੁਰੂਆਤ
Publish Date: Sat, 07 Mar 2026 08:29 PM (IST)
Updated Date: Sun, 08 Mar 2026 04:18 AM (IST)
ਦੇਸ ਰਾਜ, ਪੰਜਾਬੀ ਜਾਗਰਣ, ਦਾਤਾਰਪੁਰ : ਕਮਾਹੀ ਦੇਵੀ ਵਿੱਚ ਅੱਜ ਚਰਨ ਕੰਮਲ ਅਕੈਡਮੀ ਦੀ ਸ਼ੁਰੂਆਤ ਕੀਤੀ ਗਈ। ਮਾਂ ਕਮਾਕਸ਼ੀ ਦੇਵੀ ਦਰਬਾਰ ਦੇ ਮਹੰਤ 108 ਸ਼੍ਰੀ ਰਾਜਗਿਰ ਨੇ ਰਿੱਬਨ ਕੱਟ ਕੇ ਇਸ ਦਾ ਉਦਘਾਟਨ ਕੀਤਾ। ਇਸ ਮੌਕੇ ਸਿਖਲਾਈ ਦੇਣ ਵਾਲੇ ਦਰਸ਼ਨ ਫ਼ੌਜ਼ੀ ਨੇ ਦੱਸਿਆ ਕਿ ਇਸ ਅਕੈਡਮੀ ’ਚ ਫੌਜ ’ਚ ਜਾਣ ਲਈ ਸਰੀਰਕ ਤੇ ਪੜ੍ਹਾਈ ਦੀ ਟਰੇਨਿੰਗ ਦਿੱਤੀ ਜਾਵੇਗੀ, ਜਿਸ ਵਿੱਚ ਕੋਈ ਵੀ ਇੱਛੁਕ ਉਮੀਦਵਾਰ ਮੁੰਡੇ-ਕੁੜੀਆਂ ਇਸ ਅਕੈਡਮੀ ਦਾ ਹਿੱਸਾ ਬਣ ਸਕਦੇ ਹਨ। ਇਸ ਵਿੱਚ ਕੋਈ ਫੀਸ ਨਹੀਂ ਲਏ ਜਾਵੇਗੀ। ਸਰੀਰਕ ਟਰੇਨਿੰਗ ਸਵੇਰੇ 5 ਵਜੇ ਕਮਾਹੀ ਦੇਵੀ ਦੇ ਸਕੂਲ ਵਿੱਚ ਦਿੱਤੀ ਜਾਵੇਗੀ। ਇਸ ਮੌਕੇ ਮਹੰਤ 108 ਸ਼੍ਰੀ ਰਾਜਗਿਰ ਨੇ ਕਿਹਾ ਕਿ ਇਸ ਤਰ੍ਹਾਂ ਦੀ ਟਰੇਨਿੰਗ ਦੀ ਇਲਾਕੇ ਵਿੱਚ ਬਹੁਤ ਜ਼ਰੂਰਤ ਸੀ। ਕਮਾਹੀ ਦੇਵੀ ਦੇ ਆਸ-ਪਾਸ ਬੱਚਿਆਂ ਲਈ ਇਸ ਤਰ੍ਹਾਂ ਦੀ ਕੋਈ ਸੁਵਿਧਾ ਨਹੀਂ ਹੈ। ਦਰਸ਼ਨ ਫ਼ੌਜ਼ੀ ਅਤੇ ਕਰਨ ਨੇ ਚੰਗੀ ਪਹਿਲ ਕੀਤੀ ਹੈ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਇਸ ਅਕੈਡਮੀ ਨਾਲ ਜੁੜਨ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਦੇਸ਼ ਦੀ ਸੇਵਾ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਚੰਗਾ ਉਪਰਾਲਾ ਹੈ ਅਤੇ ਉਨ੍ਹਾਂ ਕੋਲ ਜਿੰਨਾ ਵੀ ਸਹਿਯੋਗ ਹੋਵੇਗਾ ਉਹ ਕਰਨਗੇ। ਇਸ ਮੌਕੇ ਤੇ ਰਾਜਿੰਦਰ ਕੰਵਰ, ਸੂਬੇਦਾਰ ਜੋਗਿੰਦਰ ਸਿੰਘ, ਕਰਣ ਫ਼ੌਜ਼ੀ, ਸ਼ਵੈਤ, ਰਾਣੀ ਸਪਨਾ ਆਦਿ ਵੀ ਹਾਜ਼ਰ ਸਨ।