ਬਾਬਾ ਨੰਦ ਵੀਰ ਦਾ ਸਾਲਾਨਾ ਭੰਡਾਰਾ ਕਰਵਾਇਆ
ਬਾਬਾ ਨੰਦ ਵੀਰ ਦਾ ਸਲਾਨਾਂ ਭੰਡਾਰਾ ਕਰਵਾਇਆ
Publish Date: Sat, 07 Mar 2026 08:13 PM (IST)
Updated Date: Sun, 08 Mar 2026 04:16 AM (IST)
ਦੇਸ ਰਾਜ, ਪੰਜਾਬੀ ਜਾਗਰਣ, ਦਾਤਾਰਪੁਰ : ਕਮਾਹੀ ਦੇਵੀ ਨਾਲ ਲੱਗਦੇ ਪਿੰਡ ਰਾਮਪੁਰ ਵਿੱਚ ਸਥਿਤ ਬਾਬਾ ਨੰਦਵੀਰ ਜੀ ਦਾ ਸਲਾਨਾ ਭੰਡਾਰਾ ਧੂਮਧਾਮ ਨਾਲ ਕਰਵਾਇਆ ਗਿਆ। ਮੁੱਖ ਸੇਵਾਦਾਰ ਜੁਗਲ ਕਿਸ਼ੋਰ ਨੇ ਦੱਸਿਆ ਕਿ ਸਵੇਰੇ ਝੰਡੇ ਦੀ ਰਸਮ ਦੇ ਬਾਅਦ ਦਾਲ-ਚਾਵਲ ਅਤੇ ਖੀਰ ਦਾ ਲੰਗਰ ਵਰਤਾਇਆ ਗਿਆ, ਜਿਸ ’ਚ ਦੂਰ-ਦੂਰੋਂ ਆਏ ਸ਼ਰਧਾਲੂਆਂ ਨੇ ਬਾਬਾ ਨੰਦ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਤੇ ਵੱਖ-ਵੱਖ ਸਥਾਨ ਤੋਂ ਆਏ ਭਜਨਿਕਾਂ ਨੇ ਵੀ ਖੂਬ ਗਾਣਿਆਂ ਦਾ ਆਨੰਦ ਲਿਆ ਅਤੇ ਲੋਕਾਂ ਨੇ ਭਜਨਾਂ ਅਨੰਦਮਈ ਤਰੀਕੇ ਨਾਲ ਸੁਣੇ। ਇਹ ਭੰਡਾਰਾ ਸ਼ਾਮ ਤੱਕ ਚੱਲਦਾ ਰਿਹਾ। ਮੁੱਖ ਸੇਵਾਦਾਰ ਬਾਬਾ ਜੁਗਲ ਕਿਸ਼ੋਰ ਨੇ ਦੱਸਿਆ ਕਿ ਬਾਬਾ ਨੰਦਵੀਰ ਦੇ ਇੱਥੇ ਦੁੱਧ ਦਾ ਪ੍ਰਸਾਦ ਵੱਧ ਚੜ੍ਹਦਾ ਹੈ ਅਤੇ ਇਸ ਦੁੱਧ ਨਾਲ ਖੀਰ ਬਣਾਈ ਜਾਦੀ ਹੈ ਜੋ ਸਾਰੇ ਭਕਤਜਨਾਂ ਵਿੱਚ ਵੰਡਿਆ ਜਾਂਦਾ ਹੈ। ਇਸ ਮੌਕੇ ਬਾਬਾ ਮੁਕੰਦ ਲਾਲ, ਪੂਰਵ ਸਰਪੰਚ ਸਤਪਾਲ ਬਿੱਟੂ, ਰਾਕੇਸ਼ ਆਦਿ ਮੌਜੂਦ ਸਨ।