ਹਲਵਾਈ ਦੀ ਦੁਕਾਨ ਤੋਂ ਚੋਰ ਲੈ ਗਏ ਬਰਫੀ ਤੇ ਹੋਰ ਸਾਮਾਨ
ਹਲਵਾਈ ਦੀ ਦੁਕਾਨ ਤੋਂ ਚੋਰ ਲੈ ਗਏ ਬਰਫੀ ਅਤੇ ਹੋਰ ਸਮਾਨ
Publish Date: Sat, 07 Mar 2026 07:30 PM (IST)
Updated Date: Sun, 08 Mar 2026 04:15 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੜ੍ਹਸ਼ੰਕਰ: ਸਥਾਨਕ ਹੁਸ਼ਿਆਰਪੁਰ ਰੋਡ ਤੇ ਬੱਸ ਅੱਡੇ ਦੇ ਬਾਹਰ ਮੌਜੂਦ ਸਥਿਤ ਰਾਣਾ ਸਵੀਟ ਸ਼ਾਪ ਤੋਂ ਸ਼ੁਕਰਵਾਰ ਰਾਤ ਚੋਰਾਂ ਨੇ ਚੋਰੀ ਕਰ ਲਈ। ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਹਰਮੇਸ਼ ਰਾਣਾ ਵਾਸੀ ਗੜ੍ਹਸ਼ੰਕਰ ਨੇ ਦੱਸਿਆ ਕਿ ਉਹ ਰਾਤ 9 ਵਜੇ ਦੁਕਾਨ ਬੰਦ ਕਰਕੇ ਘਰ ਨੂੰ ਗਏ ਸਨ। ਉਨਾਂ ਵੱਲੋਂ ਦੁਕਾਨ ਤੇ ਪਏ ਕਾਊਂਟਰਾਂ ਦੁਆਲੇ ਲੋਹੇ ਦੀ ਚਾਦਰ ਲਾ ਕੇ ਉਸਨੂੰ ਤਾਲੇ ਲਾਏ ਜਾਂਦੇ ਹਨ ਅਤੇ ਬਾਹਰ ਛਿੱਕਿਆਂ ਨਾਲ ਦੁਕਾਨ ਨੂੰ ਢੱਕ ਦਿੱਤਾ ਜਾਂਦਾ ਹੈ। ਚੋਰਾਂ ਨੇ ਰਾਤ ਸਮੇਂ ਛਿੱਕੇ ਤੋੜ ਕੇ ਦੁਕਾਨ ਵਿੱਚ ਦਾਖਲ ਹੋ ਕੇ ਉੱਥੇ ਪਈਆਂ ਰੈਡਬੁਲ, ਸਟਿੰਗ, ਕੋਲਡ ਡਰਿੰਕ, ਬਰਫੀ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਕਰੀਬ 15 ਤੋਂ 20 ਹਜਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ ਅਤੇ ਇਹ ਉਨ੍ਹਾਂ ਦੀ ਦੁਕਾਨ ਵਿੱਚ ਦੋ ਮਹੀਨੇ ਦੇ ਅੰਦਰ ਦੂਸਰੀ ਚੋਰੀ ਹੋਈ ਹੈ। ਦੱਸਣਯੋਗ ਹੈ ਕਿ ਇਹ ਦੁਕਾਨ ਡੀਐਸਪੀ ਦਫਤਰ ਤੋਂ ਕੁਝ ਕਦਮਾਂ ਤੇ ਹੀ ਸਥਿਤ ਹੈ।