ਸਾਬਕਾ ਫੌਜੀ ਦੇ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ
ਟਿੱਪਰ ਨਾਲ ਮੋਟਰਸਾਈਕਲ ਦੀ ਟੱਕਰ ’ਚ ਮਾਰੇ ਸਾਬਕਾ ਫੌਜੀ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ
Publish Date: Fri, 06 Mar 2026 07:19 PM (IST)
Updated Date: Sat, 07 Mar 2026 04:12 AM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਪਿਛਲੇ ਦਿਨੀਂ ਕੋਕੋਵਾਲ ਮਜਾਰੀ ਨਜ਼ਦੀਕ ਹੋਏ ਦੋ ਵੱਖ-ਵੱਖ ਸੜਕ ਹਾਦਸਿਆਂ ਵਿਚ ਟਿੱਪਰਾਂ ਦੀ ਲਪੇਟ ਵਿਚ ਆ ਕੇ ਮੌਤ ਦੇ ਮੂੰਹ ਵਿਚ ਗਏ ਬੀਤ ਇਲਾਕੇ ਦੇ ਪਿੰਡ ਗੜ੍ਹੀ ਮਾਨਸੋਵਾਲ ਦੇ ਸਾਬਕਾ ਫ਼ੌਜੀ ਕਾਬਲ ਸਿੰਘ ਪੁੱਤਰ ਮੱਖਣ ਸਿੰਘ ਅਤੇ ਪਿੰਡ ਅਚਲਪੁਰ ਦੇ ਸਾਬਕਾ ਸਰਪੰਚ ਚੂਹੜ ਸਿੰਘ ਪੁੱਤਰ ਭਗਤ ਰਾਮ ਦੇ ਗ੍ਰਹਿ ਜਾ ਕੇ ਸੀਨੀਅਰ ਆਪ ਆਗੂ ਤੇ ਗੁੱਜਰ ਕਲਿਆਣ ਬੋਰਡ ਪੰਜਾਬ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਨੇ ਦੁਖੀ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਵੀ ਦਿੱਤਾ। ਚੂਹੜ ਸਿੰਘ ਦੇ ਪਰਿਵਾਰ ਨੂੰ ਵੀ ਉਨ੍ਹਾਂ ਨੇ ਦਿਲਾਸਾ ਦਿੱਤਾ। ਬ੍ਰਿਗੇਡੀਅਰ ਰਾਜ ਕੁਮਾਰ ਨੇ ਨੰਗਲ ਰੋਡ ਤੇ ਚਲ ਰਹੇ ਟਿੱਪਰਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਰਕਾਰੀ ਪੱਧਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲ ਕਰਨ ਦਾ ਵੀ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਸਾਬਕਾ ਸਰਪੰਚ ਚੂਹੜ ਸਿੰਘ ਦੀ ਮੌਤ ਕੋਟ ਦੇ ਘਾਟੇ ਵਿਚ ਟਿੱਪਰ ਦੇ ਕੁਚਲਣ ਨਾਲ ਹੋਈ। ਉਸ ਤੋਂ ਤਿੰਨ ਦਿਨ ਬਾਅਦ ਸਾਬਕਾ ਫ਼ੌਜੀ ਕਾਬਲ ਸਿੰਘ ਦੀ ਮੌਤ ਇਸੇ ਨੰਗਲ ਰੋਡ ਤੇ ਪਿੰਡ ਕੋਕੋਵਾਲ ਮਜਾਰੀ ਨੇੜੇ ਟਿੱਪਰ ਦੀ ਲਪੇਟ ਵਿਚ ਆਉਣ ਨਾਲ ਹੋਈ। ਇਸ ਮੌਕੇ ਜਗਦੇਵ ਸਿੰਘ ਸਰਕਲ ਪ੍ਰਧਾਨ ਅਕਾਲੀ ਦਲ (ਬੀਤ ਸਰਕਲ), ਅਜੇ ਕੁਮਾਰ ਖੇਪੜ ਅਕਾਲੀ ਦਲ ਯੂਥ ਵਿੰਗ ਵੀ ਉਨ੍ਹਾਂ ਦੇ ਨਾਲ ਸਨ।