ਟਰਾਲੀ ਤੇ ਘੋੜੇ ਦੇ ਵਿਚਕਾਰ ਆਉਣ 'ਤੇ ਮੋਟਰਸਾਈਕਲ ਸਵਾਰ ਦੀ ਮੌਤ
ਪੁਲਿਸ, ਆਰ.ਟੀ.ਓ ਅਤੇ ਮਾਈਨਿੰਗ ਵਿਭਾਗ ਦੀ ਨਲਾਇਕੀ ਕਾਰਣ ਹੋਈ ਹਫ਼ਤੇ ਵਿੱਚ ਤੀਜੀ ਮੌਤ -ਨਿਮਿਸ਼ਾ ਮਹਿਤਾ
Publish Date: Fri, 06 Mar 2026 07:11 PM (IST)
Updated Date: Sat, 07 Mar 2026 04:12 AM (IST)

ਪੁਲਿਸ, ਆਰਟੀਓ ਤੇ ਮਾਈਨਿੰਗ ਵਿਭਾਗ ਦੀ ਨਾਲਾਇਕੀ ਕਾਰਨ ਹੋਈ ਹਫ਼ਤੇ ’ਚ ਤੀਜੀ ਮੌਤ : ਨਿਮਿਸ਼ਾ ਮਹਿਤਾ ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ : ਗੜ੍ਹਸ਼ੰਕਰ ਸ਼ਹਿਰ ’ਚ ਰੇਲਵੇ ਰੋਡ ’ਤੇ ਨਿੱਤ ਦਿਨ ਲੱਗਦੇ ਲੰਮੇ ਜਾਮ ਨੇ ਅੱਜ ਇੱਕ ਨੌਜਵਾਨ ਦੀ ਬਲੀ ਲੈ ਲਈ। ਸ਼ੁੱਕਰਵਾਰ ਬਾਅਦ ਦੁਪਹਿਰ ਕਰੀਬ 3 ਵਜੇ ਸ਼ਹਿਰ ਦੇ ਐਨ ਵਿਚਕਾਰ ਵਾਪਰੇ ਇੱਕ ਸੜਕ ਹਾਦਸੇ ’ਚ ਇੱਕ ਨੌਜਵਾਨ ਦੀ ਮੌਤ ਹੋ ਗਈ। ਹਾਦਸੇ ਵਿੱਚ ਫੱਟੜ ਹੋਏ ਨੌਜਵਾਨ ਸਨਮਦੀਪ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਮਾਨੂਪੁਰ ਤਹਿਸੀਲ ਸਮਰਾਲਾ ਜ਼ਿਲਾ ਲੁਧਿਆਣਾ ਨੇ ਦੱਸਿਆ ਕਿ ਉਹ ਆਪਣੇ ਦੋਸਤ ਚਰਨਪ੍ਰੀਤ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਸ਼ੇਰਗੜ੍ਹ ਬਾੜਾ ਜ਼ਿਲਾ ਫਤਿਹਗੜ੍ਹ ਸਾਹਿਬ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਹੁਸ਼ਿਆਰਪੁਰ ਦੇ ਇੱਕ ਏਜੰਟ ਨੂੰ ਮਿਲਣ ਜਾ ਰਹੇ ਸਨ। ਉਹ ਜਦ ਗੜ੍ਹਸ਼ੰਕਰ ਸ਼ਹਿਰ ਦੇ ਵਿਚਕਾਰ ਪਹੁੰਚੇ ਤਾਂ ਇੱਕ ਘੋੜੇ ਨੂੰ ਓਵਰਟੇਕ ਕਰਨ ਲੱਗਿਆਂ ਸਾਹਮਣੇ ਤੋਂ ਰੇਤ ਨਾਲ ਭਰੀ ਹੋਈ ਆ ਰਹੀ ਇੱਕ ਟਰਾਲੀ ਤੇ ਘੋੜੇ ਦੇ ਵਿਚਕਾਰ ਆਉਣ ਕਾਰਨ ਉਹ ਸੜਕ ’ਤੇ ਡਿੱਗ ਪਏ, ਜਿਸ ਕਾਰਨ ਉਸ ਨਾਲ ਚਰਨਪ੍ਰੀਤ ਸਿੰਘ ਦਾ ਸਿਰ ਘੋੜੇ ਦੇ ਟਾਇਰ ਹੇਠ ਆਉਣ ਕਾਰਨ ਉਸ ਦੀ ਮੌਤ ਹੋ ਗਈ ਤੇ ਉਸ ਦੇ ਆਪਣੇ ਸਰੀਰ ’ਤੇ ਸੱਟਾਂ ਲੱਗੀਆਂ। ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਗਈ। ਇਸ ਦੌਰਾਨ ਘੋੜੇ ਨੂੰ ਦੂਜੇ ਪਾਸੇ ਤੋਂ ਓਵਰਟੇਕ ਕਰਦਾ ਇੱਕ ਮੋਟਰਸਾਈਕਲ ਸਵਾਰ ਬ੍ਰੇਕ ਨਾ ਲੱਗਣ ਕਾਰਨ ਉਸ ਦੇ ਹੇਠਾਂ ਜਾ ਵੜਿਆ ਤੇ ਫੱਟੜ ਹੋ ਗਿਆ। ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਗੜ੍ਹ੍ਸ਼ੰਕਰ ਵਿਖੇ ਦਾਖਲ ਕਰਵਾਇਆ ਗਿਆ। ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ।