ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ’ਚ ਦਾਖਲ ਕਰਵਾਓ : ਡਾ. ਇਸ਼ਾਂਕ
ਯਾਦਗਰੀ ਹੋ ਨਿੱਬੜਿਆ ਸਰਕਾਰੀ ਸਕੂਲ ਭੂਨੋਂ ਦਾ ਸਲਾਨਾ ਇਨਾਮ ਵੰਡ ਸਮਾਗਮ
Publish Date: Fri, 06 Mar 2026 06:01 PM (IST)
Updated Date: Sat, 07 Mar 2026 04:09 AM (IST)

ਯਾਦਗਰੀ ਹੋ ਨਿੱਬੜਿਆ ਸਰਕਾਰੀ ਸਕੂਲ ਭੂਨੋਂ ਦਾ ਸਾਲਾਨਾ ਇਨਾਮ ਵੰਡ ਸਮਾਗਮ ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ: ਸਰਕਾਰੀ ਪ੍ਰਾਇਮਰੀ ਸਕੂਲ ਭੂੰਨੋਂ ਵਿਖੇ ਸਕੂਲ ਇੰਚਾਰਜ ਕਰਮਜੀਤ ਕੌਰ ਸਹੋਤਾ ਦੀ ਅਗਵਾਈ ਹੇਠ ਸਕੂਲ ਸਟਾਫ, ਗ੍ਰਾਮ ਪੰਚਾਇਤ ਭੂੰਨੋਂ ਤੇ ਐੱਨਆਰਆਈ ਐਜੂਕੇਸ਼ਨ ਸੁਸਾਇਟੀ ਭੂੰਨੋਂ ਦੇ ਸਹਿਯੋਗ ਨਾਲ ਸਲਾਨਾ ਸਮਾਰੋਹ ਕਰਵਾਇਆ ਗਿਆ, ਜਿਸ ’ਚ ਐੱਮਐੱਲਏ ਡਾ. ਇਸ਼ਾਂਕ ਕੁਮਾਰ ਚੱਬੇਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਰੋਹ ਦੀ ਸ਼ੁਰੂਆਤ ਧਾਰਮਿਕ ਗੀਤ ਨਾਲ ਕੀਤੀ ਗਈ। ਉਸ ਤੋਂ ਬਾਅਦ 5ਵੀਂ ਜਮਾਤ ਦੀ ਵਿਦਿਆਰਥਣ ਗੁਰਜੋਤ ਕੌਰ ਵੱਲੋਂ ਸੋਲੋ ਡਾਂਸ ਪੇਸ਼ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਮਨਜੀਤ ਸਿੰਘ ਲੱਲੀਆ ਈਟੀਟੀ ਅਧਿਆਪਕ ਵਲੋਂ ਬਖੂਬੀ ਨਿਭਾਈ ਗਈ। ਡਾ. ਇਸ਼ਾਂਕ ਨੇ ਬੱਚਿਆਂ ਵਲੋਂ ਪੇਸ਼ ਕੀਤੀਆਂ ਗਤੀਵਿਧੀਆਂ, ਸਕੂਲ ਸਟਾਫ ਤੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਦੀ ਸ਼ਲਾਘਾ ਕਰਦਿਆਂ ਸਮਾਰੋਹ ਦੀ ਸਫਲਤਾ ਲਈ ਐੱਨਆਰਆਈਜ਼, ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ ਗਈ। ਸਕੂਲ ਦੇ ਵਿਦਿਆਰਥੀਆਂ ਵੱਲੋਂ ਐੱਨਆਰਆਈਜ਼, ਗ੍ਰਾਮ ਪੰਚਾਇਤ ਭੂੰਨੋਂ ਐੱਸਐੱਮਸੀ ਭੂੰਨੋਂ ਅਤੇ ਵਿਸ਼ੇਸ਼ ਤੌਰ ਬੱਚਿਆਂ ਦੇ ਮਾਪਿਆਂ ਵੱਲੋਂ ਸਮਾਰੋਹ ਦੀ ਸਫਲਤਾ ਲਈ ਦਿੱਤੇ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਗੁਰਦੇਵ ਸਿੰਘ ਦਦਰਾਲ ਯੂਕੇ, ਸਰਵਣ ਸਿੰਘ ਮੰਡੇਰ ਯੂਕੇ, ਬਲਵੀਰ ਸਿੰਘ ਸਹੋਤਾ ਜਰਮਨ., ਅਮਰੀਕ ਸਿੰਘ ਕੈਨੇਡਾ, ਅਮਨਦੀਪ ਸਿੰਘ ਸਹੋਤਾ, ਦਲਜੀਤ ਸਿੰਘ ਸਰਪੰਚ ਗ੍ਰਾਮ ਪੰਚਾਇਤ ਭੂੰਨੋਂ, ਪਰਮਜੀਤ ਸਿੰਘ ਸਾਬਕਾ ਸਰਪੰਚ,ਕੈਪਟਨ ਰੇਸ਼ਮ ਚੰਦ, ਦਰਸ਼ਨ ਸਿੰਘ ਸਾਬਕਾ ਸਰਪੰਚ, ਗੋਪਾਲ ਕੁਮਾਰ, ਬੱਚਿਆਂ ਦੇ ਮਾਪੇ ਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।