ਡਾਕਟਰਾਂ ਤੋਂ ਬਗੈਰ ਚੱਲ ਰਿਹੈ ਮਾਹਿਲਪੁਰ ਦਾ ਆਮ ਆਦਮੀ ਕਲੀਨਿਕ
ਪਿਛਲੇ ਤਿੰਨ ਹਫਤਿਆਂ ਤੋਂ ਡਾਕਟਰਾਂ ਤੋਂ ਬਗੈਰ ਚਲ ਰਿਹਾ ਹੈ ਮਾਹਿਲਪੁਰ ਦਾ ‘ਆਮ ਆਦਮੀ ਕਲੀਨਿਕ’
Publish Date: Fri, 06 Mar 2026 05:31 PM (IST)
Updated Date: Sat, 07 Mar 2026 04:06 AM (IST)

ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ: ਮਾਰਚ ਲੋਕਾਂ ਦੀਆਂ ਮੈਡੀਕਲ ਸਹੂਲਤ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵਲੋਂ ਖੋਲ੍ਹੇ ਗਏ ਆਮ ਆਦਮੀ ਕਲੀਨਿਕ ’ਚ ਲੋਕਾਂ ਨੂੰ ਵੱਡੇ ਪੱਧਰ ’ਤੇ ਮੈਡੀਕਲ ਸਹੂਲਤਾਂ ਦੇਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਉਥੇ ਮਾਹਿਲਪੁਰ ਦੇ ਆਮ ਆਦਮੀ ਕਲੀਨਿਕ ’ਚ ਪਿਛਲੇ 3 ਹਫਤਿਆਂ ਤੋਂ ਵੱਧ ਡਾਕਟਰ ਨਾ ਹੋਣ ਕਰ ਕੇ ਮਰੀਜ਼ਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ। ਜਾਣਕਾਰੀ ਅਨਸਾਰ ਮਾਹਿਲਪੁਰ ਵਿਖੇ ਚੱਲ ਰਹੇ ਆਮ ਆਦਮੀ ਕਲੀਨਿਕ ਜਿਸ ਦਾ ਨਾਂ ਬਦਲ ਕੇ ਆਯੂਸ਼ਮਾਨ ਆਰੋਗਿਆ ਕੇਂਦਰ ਰੱਖਿਆ ਗਿਆ, ’ਚ ਮਰੀਜ਼ਾਂ ਦੇ ਵੱਡੇ ਪੱਧਰ ’ਚ ਡਾ. ਦਕਸ਼ ਵੱਲੋਂ ਜਾਂਚ ਕਰ ਕੇ ਮੁਫ਼ਤ ਟੈਸਟ ਕੀਤੇ ਜਾਂਦੇ ਸਨ ਤੇ ਦਵਾਈਆਂ ਦਿੱਤੀਆਂ ਜਾਂਦੀਆਂ ਸਨ ਪਰ ਡਾ. ਦਕਸ਼ ਵੱਲੋਂ ਪੀਜੀ ’ਚ ਦਾਖਲਾ ਲੈਣ ਉਪਰੰਤ ਉਨ੍ਹਾਂ ਵੱਲੋਂ 19 ਫਰਵਰੀ ਰਿਜ਼ਾਇਨ ਦੇ ਦਿੱਤਾ ਸੀ ਤੇ ਅੱਜ ਤੱਕ ਉੱਥੇ ਕਿਸੇ ਵੀ ਡਾਕਟਰ ਨੇ ਡਿਊਟੀ ਜੁਆਇਨ ਨਹੀਂ ਕੀਤੀ। ਪੱਤਰਕਾਰਾਂ ਨੂੰ ਮੌਕੇ ’ਤੇ ਲੱਗਾ ਕਿ ਉੱਥੇ ਇੱਕ ਅਕਾਸ਼ ਨਾਂ ਦਾ ਫਰਮਾਸਿਸਟ ਵੱਲੋਂ ਪਹਿਲਾ ਦੇ ਰੈਗੂਲਰ ਮਰੀਜ਼ਾਂ ਨੂੰ ਦਵਾਈਆਂ ਹੀ ਦਿੱਤੀਆਂ ਜਾਂਦੀਆਂ ਹਨ ਪਰ ਨਵੇ ਲੋੜਵੰਦ ਮਰੀਜ਼ ਦਾ ਡਾਕਟਰ ਨਾ ਹੋਏ ਕਰ ਕੇ ਵਾਪਸ ਮੁੜਨਾ ਪੈਂਦਾ ਹੈ। ਇੱਥੇ ਸਾਰੇ ਟੈਸਟ ਬੰਦ ਕੀਤੇ ਹੋਏ ਹਨ। ਐੱਸਐੱਮਓ ਡਾ.ਜਸਵੰਤ ਸਿੰਘ ਥਿੰਦ ਤੇ ਨੇ ਦੱਸਿਆ ਡਾ. ਦਕਸ਼ ਨੂੰ ਪੀਜੀ ਦਾਖਲਾ ਲੈਣ ਕਰ ਕੇ ਨਵੇ ਡਾਕਟਰ ਵੱਲੋਂ ਜਲਦ ਡਿਊਟੀ ਜੁਆਇਨ ਕੀਤੀ ਜਾਵੇਗੀ। ਆਮ ਆਦਮੀ ਕਲੀਨਿਕ ਦੇ ਇੰਚਾਰਜ ਜ਼ਿਲ੍ਹਾ ਟੀਕਾਕਰਨ ਅਫਸਰ ਸੀਮਾ ਗਰਗ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੈ। ਜਲਦ ਹੀ ਉਹ ਡਾਕਟਰ ਦੀ ਭਾਲ ਕਰ ਰਹੇ ਹਨ ਤੇ ਜਲਦ ਹੀ ਨਵੇ ਡਾਕਟਰ ਵਲੋਂ ਡਿਊਟੀ ਜੁਆਇਨ ਕੀਤੀ ਜਾਵੇਗੀ।