ਚੱਬੇਵਾਲ ਕਾਲਜ ’ਚ ਐੱਨਐੱਸਐੱਸ 7 ਰੋਜ਼ਾ ਕੈਂਪ ਦੀ ਸ਼ੁਰੂਆਤ
ਚੱਬੇਵਾਲ ਕਾਲਜ ਵਿਖੇ ਐਨਐੱਸਐੱਸ ਸੱਤ ਰੋਜ਼ਾ ਕੈਂਪ ਦੀ ਸ਼ੁਰੂਆਤ
Publish Date: Fri, 06 Mar 2026 05:06 PM (IST)
Updated Date: Sat, 07 Mar 2026 04:06 AM (IST)
ਰਾਜਾ ਸਿੰਘ ਪੱਟੀ, ਪੰਜਾਬੀ ਜਾਗਰਣ, ਚੱਬੇਵਾਲ: ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਫਾਰ ਵਿਮੈਨ ਚੱਬੇਵਾਲ ਵਿਖੇ ਕਾਲਜ ਡਾਇਰੈਕਟਰ ਡਾ. ਮਨਜੀਤ ਕੌਰ ਤੇ ਪ੍ਰੋਫੈਸਰ ਨਵਜੋਤ ਕੌਰ ਐੱਨਐੱਸਐੱਸ ਇੰਚਾਰਜ ਦੀ ਅਗਵਾਈ ਹੇਠ ਐੱਨਐੱਸਐੱਸ ਦਾ 7 ਦਿਨਾਂ ਕੈਂਪ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਵਿਸ਼ਾ ਵਿਕਸਿਤ ਭਾਰਤ ਐਂਡ ਡਰੱਗ ਫਰੀ ਸੁਸਾਇਟੀ ਲਿਖਿਆ ਗਿਆ। ਐੱਨਐੱਸਐੱਸ. ਕੈਂਪ ਦੇ ਪਹਿਲੇ ਦਿਨ ਯੋਗਾ ਐਂਡ ਮੈਡੀਟੇਸ਼ਨ ਸੈਸ਼ਨ ਕਰਵਾਇਆ ਗਿਆ। ਇਸ ਕੈਂਪ ਦੀ ਸ਼ੁਰੂਆਤ ਪ੍ਰਮਾਤਮਾ ਦਾ ਨਾਂ ਲੈ ਕੇ ਕੀਤੀ ਗਈ। ਵਲੰਟੀਅਰਜ਼ ਵੱਲੋਂ ਦੇਹ ਸ਼ਿਵਾ ਵਰ ਮੋਹੇ ਹੈ ਸ਼ਬਦ ਗਾਇਨ ਕੀਤਾ ਗਿਆ। ਪ੍ਰੋ. ਹਰਿੰਦਰ ਕੌਰ ਵੱਲੋਂ ਵਲੰਟੀਅਰਜ਼ ਨੂੰ ਵੱਖ-ਵੱਖ ਯੋਗ ਕਿਰਿਆਵਾਂ ਕਰਵਾਈਆਂ ਗਈਆਂ। ਵਲੰਟੀਅਰਜ਼ ਨੇ ਵਧ ਚੜ੍ਹ ਕੇ ਇਸ ’ਚ ਹਿੱਸਾ ਲਿਆ। ਪ੍ਰੋ. ਮੀਨਾ ਕੁਮਾਰੀ ਨੇ ਬੱਚਿਆ ਨੂੰ ਯੋਗ ਦੀ ਮਹੱਤਤਾ ਵਿਸ਼ੇ ’ਤੇ ਲੈਕਚਰ ਦਿੱਤਾ। ਉਨ੍ਹਾਂ ਦੱਸਿਆ ਕਿ ਯੋਗ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ। ਇਸ ਮੌਕੇ ਕਾਲਜ ਡਾਇਰੈਕਟਰ ਡਾ. ਮਨਜੀਤ ਕੌਰ ਨੇ ਵਲੰਟੀਅਰਜ਼ ਨੂੰ ਯੋਗ ਸਬੰਧੀ ਭਵਿੱਖ ’ਚ ਇਹੋ ਜਿਹੀਆ ਗਤੀਵਿਧੀਆਂ ਕਰਨ ਲਈ ਪ੍ਰੇਰਿਤ ਕੀਤਾ।