ਹਰਿਆਣਾ ਕਾਲਜ ’ਚ ਸਾਲਾਨਾ ਐਥਲੈਟਿਕ ਮੀਟ ਸਫਲਤਾਪੂਰਵਕ ਸੰਪੰਨ
ਹਰਿਆਣਾ ਕਾਲਜ ਵਿੱਚ ਸਲਾਨਾ ਐਥਲੈਟਿਕ ਮੀਟ ਸਫਲਤਾਪੂਰਵਕ ਸੰਪੰਨ
Publish Date: Fri, 06 Mar 2026 04:50 PM (IST)
Updated Date: Sat, 07 Mar 2026 04:03 AM (IST)

ਕਮਲ, ਪੰਜਾਬੀ ਜਾਗਰਣ, ਹਰਿਆਣਾ : ਹਰਿਆਣਾ ਜੀਜੀਡੀਐੱਸਡੀ ਕਾਲਜ ਹਰਿਆਣਾ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ. ਦੇਸ਼ਬੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਸਰੀਰਕ ਸਿੱਖਿਆ ਵਿਭਾਗ ਮੁਖੀ ਡਾ. ਹਰਵਿੰਦਰ ਕੌਰ ਦੀ ਦੇਖਰੇਖ ’ਚ ਸਾਲਾਨਾ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਨ. ਸਕੱਤਰ ਸਨਾਤਨ ਧਰਮ ਪ੍ਰਤੀਨਿਧੀ ਸਭਾ (ਪੰਜਾਬ) ਨਵੀਂ ਦਿੱਲੀ, ਕਾਰਜਕਾਰੀ ਪ੍ਰਧਾਨ ਐੱਸਡੀ ਐਜੂਕੇਸ਼ਨ ਬੋਰਡ (ਰਜਿ.) ਚੰਡੀਗੜ੍ਹ ਤੇ ਕਾਲਜ ਮੈਨੇਜਿੰਗ ਕਮੇਟੀ ਦੇ ਜਨ. ਸਕੱਤਰ ਡਾ. ਗੁਰਦੀਪ ਕੁਮਾਰ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਭ ਤੋਂ ਪਹਿਲਾਂ ਪ੍ਰਿੰਸੀਪਲ ਨੇ ਸਪੋਰਟਸ ਮੀਟ ਨੂੰ ਸ਼ੁਰੂ ਕਰਨ ਲਈ ਹਰੀ ਝੰਡੀ ਦਿਖਾਈ। ਉਸ ਤੋਂ ਬਾਅਦ ਸਾਰੇ ਵਿਦਿਆਰਥੀਆਂ ਨੇ ਸਮੂਹਿਕ ਤੌਰ ’ਤੇ ਸਹੁੰ ਚੁੱਕੀ ਤੇ ਸਾਲਾਨਾ ਐਥਲੈਟਿਕ ਮੀਟ ਦਾ ਆਰੰਭ ਹੋਇਆ। ਸਰੀਰਕ ਸਿੱਖਿਆ ਵਿਭਾਗ ਮੁਖੀ ਡਾ. ਹਰਵਿੰਦਰ ਕੌਰ ਨੇ ਦੱਸਿਆ ਕਿ 50 ਮੀਟਰ ਦੌੜ ਲੜਕਿਆਂ ’ਚ ਤਨਦੀਪ ਨੇ ਪਹਿਲਾ, ਮਨਜੋਤ ਸੈਣੀ ਨੇ ਦੂਜਾ ਤੇ ਰਿਚਿਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 400 ਮੀਟਰ ਦੌੜ ਲੜਕਿਆਂ ’ਚ ਲਵਲੀਨ ਨੇ ਪਹਿਲਾ, ਰਿਤਿਕਾ ਨੇ ਦੂਜਾ, ਤਨਦੀਪ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਪੂਨ ਲੈਮਨ ਰੇਸ ’ਚ ਲੜਕੀਆਂ ’ਚ ਪ੍ਰਾਂਜਲ ਨੇ ਪਹਿਲਾ, ਗੁਰਪ੍ਰੀਤ ਕੌਰ ਨੇ ਦੂਜਾ ਤੇ ਵੰਸ਼ਿਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸ਼ਾਟਪੁੱਟ ਲੜਕਿਆਂ ’ਚ ਹਰਜੋਤ ਸਿੰਘ ਨੇ ਪਹਿਲਾ, ਅਰਮਾਨ ਨੇ ਦੂਜਾ ਤੇ ਪੁਸ਼ਪੇਂਦਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਲੜਕੀਆਂ ’ਚ ਸ਼ਰੂਤੀ ਨੇ ਪਹਿਲਾ, ਰਾਜਵਿੰਦਰ ਨੇ ਦੂਜਾ ਤੇ ਰਿਤਿਕ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਲੜਕਿਆਂ ’ਚ ਕੇਸ਼ਵ ਨੇ ਪਹਿਲਾ, ਗੁਰਪ੍ਰੀਤ ਸਿੰਘ ਨੇ ਦੂਜਾ ਤੇ ਅਮਿਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੰਬੀ ਛਾਲ ਲੜਕੀਆਂ ’ਚ ਗਗਨਦੀਪ ਕੌਰ ਨੇ ਪਹਿਲਾ, ਸ਼ਰੂਤੀ ਨੇ ਦੂਜਾ ਤੇ ਪ੍ਰਾਂਜਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਦੌੜ ਲੜਕਿਆਂ ’ਚ ਅਮਿਤ ਨੇ ਪਹਿਲਾ, ਬਲਜੀਤ ਨੇ ਦੂਜਾ ਤੇ ਜਸ਼ਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕੀਆਂ ’ਚ 100 ਮੀਟਰ ਦੌੜ ’ਚ ਗਗਨਦੀਪ ਨੇ ਪਹਿਲਾ, ਲਵਲੀਨ ਨੇ ਦੂਜਾ ਤੇ ਚਰਨਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਡਿਸਕਸ ਥਰੋ ਲੜਕਿਆਂ ’ਚ ਅਰਮਾਨ ਨੇ ਪਹਿਲਾ, ਸ਼ੁਭਮ ਨੇ ਦੂਜਾ ਤੇ ਕੇਸ਼ਵ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਟਗ ਆਫ ਵਾਰ ਲੜਕਿਆਂ ’ਚ ਟੀਮ ਏ ਤੇ ਲੜਕੀਆਂ ’ਚ ਟੀਮ ਏ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਡਾ. ਗੁਰਦੀਪ ਕੁਮਾਰ ਸ਼ਰਮਾ ਨੇ ਸਰੀਰਕ ਸਿੱਖਿਆ ਵਿਭਾਗ ਦੀ ਮੁਖੀ ਡਾ. ਹਰਵਿੰਦਰ ਕੌਰ ਨੂੰ ਵਧਾਈ ਦਿੱਤੀ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਦਿਆਰਥੀਆਂ ਦੇ ਜੀਵਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।