ਮੈਡੀਕਲ ਸਟੋਰ ਦੇ ਮਾਲਕ ’ਤੇ ਚੱਲੀ ਗੋਲੀ, ਫੱਟੜ
ਅੱਡਾ ਸਮੁੰਦੜਾ ਵਿਖੇ ਮੈਡੀਕਲ ਸਟੋਰ ਦੇ ਮਾਲਕ 'ਤੇ ਚੱਲੀ ਗੋਲੀ, ਫੱਟੜ
Publish Date: Thu, 05 Mar 2026 07:42 PM (IST)
Updated Date: Fri, 06 Mar 2026 04:12 AM (IST)
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ,
ਗੜ੍ਹਸ਼ੰਕਰ: ਗੜ੍ਹਸ਼ੰਕਰ ਚੰਡੀਗੜ੍ਹ ਰੋਡ 'ਤੇ ਸਥਿਤ ਅੱਡਾ ਸਮੁੰਦੜਾ ਵਿਖੇ ਬੁੱਧਵਾਰ ਰਾਤ ਕਰੀਬ 9 ਵਜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਇੱਕ ਮੈਡੀਕਲ ਸਟੋਰ ਦੇ ਮਾਲਕ ’ਤੇ ਅਚਾਨਕ ਫਾਇਰਿੰਗ ਕਰ ਕੇ ਉਸ ਨੂੰ ਜਖ਼ਮੀ ਕਰ ਦਿੱਤਾ ਗਿਆ। ਡੀਐੱਸਪੀ ਗੜ੍ਹਸ਼ੰਕਰ ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਹੈਪੀ ਮੈਡੀਕਲ ਸਟੋਰ ਚਲਾਉਂਦੇ ਤਰਸੇਮ ਲਾਲ ਪੁੱਤਰ ਅਮਰ ਚੰਦ ਵਾਸੀ ਸਮੁੰਦੜਾ ਰਾਤ ਕਰੀਬ 9.15 ਵਜੇ ਆਪਣੀ ਦੁਕਾਨ ਨੂੰ ਬੰਦ ਕਰ ਕੇ ਤਾਲਾ ਲਾ ਰਿਹਾ ਸੀ। ਉਸ ਦੇ ਨਾਲ ਉਸ ਦੇ ਦੋ ਮੁਲਾਜ਼ਮ ਵੀ ਸਨ।
ਇਸ ਦਰਮਿਆਨ ਦੋ ਅਣਪਛਾਤੇ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਉਸ ਉੱਤੇ ਅਚਾਨਕ ਫਾਇਰ ਕਰ ਦਿੱਤਾ ਜਿਸ ਕਾਰਨ ਗੋਲੀ ਉਸਦੇ ਪੇਟ ਦੇ ਸੱਜੇ ਪਾਸੇ ਵਿੱਚ ਲੱਗੀ ਅਤੇ ਉਹ ਜਖਮੀ ਹੋ ਗਿਆ। ਤਰਸੇਮ ਲਾਲ ਨੂੰ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਲਿਆਂਦਾ ਗਿਆ ਜਿੱਥੋਂ ਉਸ ਨੂੰ ਨਵਾ ਰੈਫਰ ਕਰ ਦਿੱਤਾ ਗਿਆ, ਜੋ ਕਿ ਨਵਾਂਸ਼ਹਿਰ ਦੇ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਤਰਸੇਮ ਲਾਲ ਦੇ ਬਿਆਨਾਂ ਅਨੁਸਾਰ ਉਸ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਤੇ ਨਾ ਹੀ ਉਸ ਨੂੰ ਫਿਰੌਤੀ ਲਈ ਕੋਈ ਧਮਕੀ ਮਿਲੀ ਹੋਈ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਮਾਮਲੇ ਦੀ ਸਾਰੇ ਕੋਣਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਮੌਕੇ ਐੱਸਪੀ ਹੁਸ਼ਿਆਰਪੁਰ ਅਤੇ ਡੀਐੱਸਪੀਡੀ ਹੁਸ਼ਿਆਰਪੁਰ ਨੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਤਰਸੇਮ ਲਾਲ ਦੇ ਬਿਆਨਾਂ 'ਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ।