ਲੁਟੇਰਿਆਂ ਨੇ ਹੈਂਡੀਕੈਪ ਕੋਲੋਂ ਮੋਬਾਈਲ ਤੇ ਨਕਦੀ ਖੋਹੀ
ਨਕਾਬ ਪੋਸ ਲੁਟੇਰਿਆਂ ਨੇ ਹੈਂਡੀਕੈਪ ਕੋਲੋਂ ਮੋਬਾਇਲ ਤੇ ਨਕਦੀ ਖੋਹੀ
Publish Date: Thu, 05 Mar 2026 07:34 PM (IST)
Updated Date: Fri, 06 Mar 2026 04:12 AM (IST)
ਮਹੇਸ਼ਵਰ ਕਮਾਰ ਛਾਬੜਾ, ਪੰਜਾਬੀ ਜਾਗਰਣ, ਨਸਰਾਲਾ : ਬਲਵੀਰ ਕੁਮਾਰ ਪੁੱਤਰ ਰਾਮ ਆਸਰਾ ਪਿੰਡ ਮਡਿਆਲਾ ਨੇ ਦੱਸਿਆ ਕਿ ਉਹ ਦੋਨਾਂ ਲੱਤਾਂ ਤੋਂ ਹੈਂਡੀਕੈਟ ਹੈ ਤੇ ਈ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਹੈ। ਬੀਤੀ ਰਾਤ ਉਹ 7 ਵਜੇ ਦੇ ਕਰੀਬ ਉਹ ਆਪਣੇ ਈ ਰਿਕਸ਼ਾ ’ਤੇ ਨਸਰਾਲਾ ਵਿਖੇ ਸਵਾਰੀਆਂ ਛੱਡ ਕੇ ਆਇਆ ਸੀ, ਜਦ ਉਹ ਵਾਪਸੀ ਨਸਰਾਲੇ ਤੋਂ ਆਪਣੇ ਪਿੰਡ ਵੱਲ ਨੂੰ ਆ ਰਿਹਾ ਸੀ ਤਾਂ ਨਸਰਾਲਾ ਪੁੱਲ ਦੇ ਕੋਲ ਇੱਕ ਮੂੰਹ ਬੰਨ੍ਹਿਆ ਆਦਮੀ ਨੇ ਹੱਥ ਦੇ ਕੇ ਲਿਫਟ ਮੰਗੀ ਤੇ ਮੇਰੇ ਨਾਲ ਅੱਗੇ ਸੀਟ ਤੇ ਬਹਿ ਗਿਆ, ਜਦ ਅੱਗੇ ਥੋੜ੍ਹੀ ਦੂਰ ਗਏ ਤਾਂ ਉਸ ਨੇ ਚਾਕੂ ਕੱਢ ਲਿਆ ਤੇ ਕਹਿਣ ਲੱਗਾ ਕਿ ਜੋ ਤੇਰੇ ਕੋਲ ਹੈ ਤੇ ਉਹ ਕੱਢ ਦੇ। ਮੈਂ ਉਸ ਨੂੰ ਕਿਹਾ ਕਿ ਮੈਂ ਹੈਂਡੀਕੈਡ ਆਇਆ ਤੇ ਮੇਰੇ ਕੋਲ ਕੁਝ ਵੀ ਨਹੀਂ ਹੈ, ਇੰਨੇ ਨੂੰ ਦੋ ਮੋਟਰਸਾਈਕਲ ਸਵਾਰ ਮੂੰਹ ਬੰਨ੍ਹੇ ਪਿੱਛੇ ਦੋ ਜਣੇ ਹੋਰ ਆ ਗਏ, ਜੇਕਰ ਇਹ ਕੁਝ ਨਹੀਂ ਦਿੰਦਾ ਤਾਂ ਚਾਕੂ ਮਾਰ ਉਨਾਂ ਨੇ ਮੇਰੀ ਜੇਬ ’ਚੋਂ ਮੋਬਾਇਲ ਤੇ 400, 500 ਰੁਪਏ ਦੀ ਨਕਦੀ ਕੱਢ ਲਈ ਤੇ ਫ਼ਰਾਰ ਹੋ ਗਏ।