ਪਫਟਾ ਦੀ ਨਵੀਂ ਕਮੇਟੀ ਦਾ ਗਠਨ, ਐਮੀ ਵਿਰਕ ਪ੍ਰਧਾਨ ਤੇ ਬਿਨੂ ਢਿੱਲੋ ਜਨ. ਸਕੱਤਰ ਚੁਣੇ
ਪਫਟਾ ਦੀ ਨਵੀਂ ਕਮੇਟੀ ਦਾ ਗਠਨ, ਐਮੀ ਵਿਰਕ ਪ੍ਰਧਾਨ ਤੇ ਬਿਨੂ ਢਿੱਲੋ ਜਨਰਲ ਸਕੱਤਰ ਚੁਣੇ
Publish Date: Thu, 05 Mar 2026 07:31 PM (IST)
Updated Date: Fri, 06 Mar 2026 04:12 AM (IST)

ਅਸ਼ੋਕ ਪੁਰੀ ਹੁਸ਼ਿਆਰਪੁਰ ਦੇ ਜ਼ਿਲ੍ਹਾ ਕੋ-ਆਰਡੀਨੇਟਰ ਨਾਮਜ਼ਦ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬੀ ਫਿਲਮ ਐਂਡ ਟੈਲੀਵੀਜ਼ਨ ਐਕਟਰਜ਼ ਐਸੋਸੀਏਸ਼ਨ (ਪਫਟਾ) ਦਾ ਆਮ ਅਜਲਾਸ ਰਤਨ ਕਾਲਜ ਮੋਹਾਲੀ ਵਿਖੇ ਆਯੋਜਿਤ ਕੀਤਾ ਗਿਆ, ਜਿਸ ਦਾ ਸੰਚਾਲਨ ਸੀਨੀਅਰ ਕਲਾਕਾਰ ਮਲਕੀਤ ਰੌਂਣੀ ਵੱਲੋਂ ਕੀਤਾ ਗਿਆ। ਇਸ ਦੌਰਾਨ ਸਾਲ 2025-2027 ਲਈ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਨਵੀਂ ਬਣੀ ਕਮੇਟੀ ਦੇ ਹੁਸ਼ਿਆਰਪੁਰ ਤੋਂ ਜ਼ਿਲ੍ਹਾ ਕੋ-ਆਰਡੀਨੇਟਰ ਅਸ਼ੋਕ ਪੁਰੀ ਅਨੁਸਾਰ ਚੋਣ ਪ੍ਰਕਿਰਿਆ ਅਨੁਸਾਰ ਐਮੀ ਵਿਰਕ ਨੂੰ ਪ੍ਰਧਾਨ ਤੇ ਬਿਨੂ ਢਿੱਲੋ ਨੂੰ ਜਨਰਲ ਸਕੱਤਰ ਚੁਣਿਆ ਗਿਆ। ਐਸੋਸੀਏਸ਼ਨ ਦੇ ਕੰਮਕਾਜ ਨੂੰ ਜ਼ਿਲ੍ਹਾ ਪੱਧਰ ਤੇ ਮਜ਼ਬੂਤ ਕਰਨ ਲਈ ਹੁਸ਼ਿਆਰਪੁਰ ਦੇ ਜਾਣੇ-ਪਛਾਣੇ ਰੰਗਕਰਮੀ ਅਤੇ ਫਿਲਮ ਕਲਾਕਾਰ ਅਸ਼ੋਕ ਪੁਰੀ ਨੂੰ ਜ਼ਿਲ੍ਹਾ ਕੋਆਰਡੀਨੇਟਰ ਨਾਮਜ਼ਦ ਕੀਤਾ ਗਿਆ ਹੈ। ਇਸ ਮੌਕੇ ਪੰਜਾਬੀ ਸਿਨੇਮਾ ਦੀਆਂ ਦਿੱਗਜ ਸ਼ਖਸੀਅਤਾਂ ਪਦਮ ਸ਼੍ਰੀ ਨਿਰਮਲ ਰਿਸ਼ੀ, ਸਵਿੰਦਰ ਮਾਹਲ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਅਤੇ ਬੀਐੱਨ ਸ਼ਰਮਾ ਵੱਲੋਂ ਅਸ਼ੋਕ ਪੁਰੀ ਨੂੰ ਵਿਸ਼ੇਸ਼ ਕਿੱਟ ਦੇ ਕੇ ਸਨਮਾਨਿਤ ਕੀਤਾ ਗਿਆ। ਅਸ਼ੋਕ ਪੁਰੀ ਨੇ ਦੱਸਿਆ ਕਿ ਹੁਸ਼ਿਆਰਪੁਰ ਦੇ ਫਿਲਮ ਤੇ ਟੀਵੀ ਕਲਾਕਾਰਾਂ ਨੂੰ ਇੱਕ ਮੰਚ ਉਪਲੱਬਧ ਕਰਵਾ ਕੇ ਸੀਨੀਅਰ ਕਲਾਕਾਰਾਂ ਨਾਲ ਉਹਨਾਂ ਦੇ ਅਧਿਕਾਰਾਂ ਅਤੇ ਕਰਤਵਾ ਤੋਂ ਜਾਗਰੂਕ ਕਰਵਾਇਆ ਜਾਵੇਗਾ ਜ਼ਿਲ੍ਹੇ ਦੇ ਕਲਾਕਾਰਾਂ ਨੂੰ ਆਉਂਦੀਆਂ ਸੱਮਸਿਆਵਾਂ ਤੋਂ ਨਿਜਾਤ ਦਵਾਈ ਜਾਵੇਗੀ ।