ਰਣਜੀਤ ਕੌਰ ਨੂੰ ਚੇਅਰਮੈਨ ਤੇ ਨਵਪੀਤ ਕੌਰ ਨੂੰ ਵਾਈਸ ਚੇਅਰਮੈਨ ਚੁਣਿਆ
ਬੀਬੀ ਰਣਜੀਤ ਕੌਰ ਨੂੰ ਸਰਬਸੰਮਤੀ ਨਾਲ ਚੇਅਰਮੈਨ ਅਤੇ ਨਵਪੀਤ ਕੌਰ ਨੂੰ ਸਰਬਸੰਮਤੀ ਨਾਲ ਵਾਈਸ ਚੇਅਰਮੈਨ ਚੁਣਿਆ
Publish Date: Thu, 05 Mar 2026 05:46 PM (IST)
Updated Date: Fri, 06 Mar 2026 04:06 AM (IST)

ਸਤਨਾਮ ਲੋਈ, ਪੰਜਾਬੀ, ਜਾਗਰਣ, ਮਾਹਿਲਪੁਰ: ਬਲਾਕ ਮਾਹਿਲਪੁਰ ਵਿੱਚ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਸਰਬਸੰਮਤੀ ਨਾਲ ਹੋਈ। ਜੈ ਕ੍ਰਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਪੰਜਾਬ, ਹਲਕਾ ਵਿਧਾਇਕ ਚੱਬੇਵਾਲ ਡਾ ਇਸਾਕ ਕੁਮਾਰ, ਪਰਮਪ੍ਰੀਤ ਸਿੰਘ ਉੱਪ ਮੰਡਲ ਮੈਜਿਸਟ੍ਰੇਟ ਗੜ੍ਹਸ਼ੰਕਰ ਅਤੇ ਰਜਿੰਦਰ ਕੌਰ ਬੀ ਡੀ ਪੀ ਓ ਮਾਹਿਲਪੁਰ ਦੀ ਮੌਜੂਦਗੀ ਵਿੱਚ ਹੋਈ। ਜਿਸ ਵਿਚ ਚੇਅਰਮੈਨ ਲਈ ਗੁਰਬਖਸ ਸਿੰਘ ਸੰਮਤੀ ਮੈਬਰ ਨੇ ਬੀਬੀ ਰਣਜੀਤ ਕੌਰ ਭਾਮ ਨਾਮ ਅਤੇ ਵਾਇਸ ਚੇਅਰਮੈਨ ਲਈ ਬਸਪਾ ਦੇ ਗੁਦਾਵਰ ਸਿੰਘ ਸੰਮਤੀ ਮੈਬਰ ਨੇ ਬੀਬੀ ਨਵਪ੍ਰੀਤ ਕੌਰ ਦਾ ਨਾਮ ਪੇਸ਼ ਕੀਤਾ, ਜਿਨ੍ਹਾਂ ਨੂੰ ਸਰਬਸੰਮਤੀ ਬੀਬੀ ਰਣਜੀਤ ਕੌਰ ਭਾਮ ਚੇਅਰਮੈਨ ਜ਼ੋਨ ਭਾਮ ਤੇ ਵਾਈਸ ਚੇਅਰਮੈਨ ਨਵਪ੍ਰੀਤ ਕੌਰ ਬਘੌਰਾ ਜੋਨ ਚੱਕ ਕਟਾਰੂ ਨੂੰ ਨਿਯੁਕਤ ਕੀਤਾ ਗਿਆ। ਇਸ ਮੌਕੇ ਡਿਪਟੀ ਸਪੀਕਰ ਰੋੜੀ ਅਤੇ ਐੱਮਐੱਲਏ ਚੱਬੇਵਾਲ ਡਾ ਇਸਾਕ ਕੁਮਾਰ ਵੱਲੋਂ ਨਵ-ਚੁਣੇ ਗਏ ਚੇਅਰਮੈਨ ਅਤੇ ਵਾਈਸ ਚੇਅਰਮੈਨ ਨੂੰ ਮੈਂਬਰਾਂ ਵੱਲੋਂ ਫੁੱਲ ਮਾਲਾਵਾਂ ਪਾ ਕੇ ਅਤੇ ਵਧਾਈਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸਭ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਬਲਾਕ ਦੇ ਸਰਵਾਂਗੀਣ ਵਿਕਾਸ, ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਦੇ ਵਿਸਥਾਰ ਅਤੇ ਲੋਕ ਭਲਾਈ ਯੋਜਨਾਵਾਂ ਨੂੰ ਤਰਜੀਹ ਦੇਣਗੇ। ਇਸ ਮੌਕੇ ਹਲਕਾ ਸੰਗਠਨ ਇੰਚਾਰਜ ਚਰਨਜੀਤ ਸਿੰਘ ਚੰਨੀ, ਮਮਤਾ ਰਾਣੀ, ਰਣਵੀਰ ਸਿੰਘ, ਅਨੂ ਦੇਵੀ, ਗੁਰਦੀਪ ਕੌਰ, ਗੁਰਬਖਸ ਸਿੰਘ, ਮੰਜੂ, ਮਨਪ੍ਰੀਤ ਕੌਰ ਰਣਜੀਤ ਕੌਰ, ਮਨਜੀਤ ਕੌਰ, ਨਵਪ੍ਰੀਤ ਕੌਰ, ਦਾਵਿੰਦਰ ਸਿੰਘ, ਰਮਨਦੀਪ ਸਿੰਘ, ਰਜਨੀ, ਸਾਹਿਲ, ਕੁੰਦਨ ਲਾਲ, ਗੁਰਜਿੰਦਰ ਕੌਰ, ਸਰਬਜੀਤ ਕੌਰ, ਦਾਰਾ ਸਿੰਘ, ਪਵਨਦੀਪ ਸਿੰਘ, ਦਾਵਿੰਦਰ ਸਿੰਘ, ਗੁਦਾਵਰ ਰਾਮ, ਮਨਪ੍ਰੀਤ ਕੌਰ ਸੁਖਵਿੰਦਰ ਕੌਰ, ਰਾਜਿੰਦਰ ਸਿੰਘ, ਕੇਵਰ ਸਿੰਘ ਆਦਿ ਹਾਜ਼ਰ ਸਨ। ਐਚ ਐਸ ਪੀ 51: ਬਲਾਕ ਮਾਹਿਲਪੁਰ ਦੇ ਨਵ ਨਿਯੁੱਕਤ ਚੈਅਰਮੈਨ ਰਣਜੀਤ ਕੌਰ ਭਾਮ, ਵਾਇਸ ਚੈਅਰਮੈਨ ਨਵਪ੍ਰੀਤ ਕੌਰ ਬਘੌਰਾ ਨਾਲ ਐਮ ਐਲ ਏ ਡਾ ਇਸਾਕ ਕੁਮਾਰ, ਜਸਵਿੰਦਰ ਸਿੰਘ ਠੱਕਰੋਵਾਲ, ਗੁਰਪ੍ਰੀਤ ਸਿੰਘ,ਅਤੇ ਹੋਰ।