ਰਾਕੇਸ਼ ਸੋਮਨ ਨੇ ਡਾ. ਜੈਸਨ ਪਾਲ ਨੂੰ ਕੀਤਾ ਸਨਮਾਨਿਤ
ਰਕੇਸ਼ ਸੋਮਨ ਆਮ ਆਦਮੀ ਪਾਰਟੀ ਨੇ ਡਾਕਟਰ ਜੈਸਨ ਪਾਲ ਨੂੰ ਕੀਤਾ ਸਨਮਾਨਿਤ
Publish Date: Thu, 05 Mar 2026 05:28 PM (IST)
Updated Date: Fri, 06 Mar 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੜ੍ਹਦੀਵਾਲਾ: ਹੁਸ਼ਿਆਰਪੁਰ ਦੇ ਕਸਬਾ ਗੜ੍ਹਦੀਵਾਲਾ ਦੇ ਇਲਾਕੇ ਨੂੰ ਉਸ ਸਮੇਂ ਵੱਡਾ ਮਾਣ ਪ੍ਰਾਪਤ ਹੋਇਆ, ਜਦ ਸ਼ਰਮਾ ਹਸਪਤਾਲ ਗੜ੍ਹਦੀਵਾਲਾ ਦੇ ਨੌਜਵਾਨ ਡਾ. ਜੈਸਨ ਪਾਲ ਸ਼ਰਮਾ ਐੱਮਬੀਬੀਐੱਸ, ਐੱਮਡੀ (ਇੰਟਰਨਲ ਮੈਡੀਸਨ), ਕੰਸਲਟੈਂਟ ਫਿਜ਼ੀਸ਼ਨ, ਡਾਇਬਟੀਲੋਜਿਸਟ ਅਤੇ ਸ਼ਰਮਾ ਹਸਪਤਾਲ, ਗੜ੍ਹਦੀਵਾਲਾ ਵਿਖੇ ਸਿਹਤ ਸੇਵਾਵਾਂ ਨਿਭਾਉਣ ਵਾਲੇ ਮਾਹਿਰ ਡਾਕਟਰ ਨੂੰ ਭਾਰਤ ਦੇ ਰਾਜ ਹੈਦਰਾਬਾਦ ਵਿਖੇ ਆਯੋਜਿਤ ਕੀਤੇ ਗਏ ਵੱਡੇ ਗਲੋਬਲ ਡਾਇਬਿਟੀਜ਼ ਕਾਂਗਰਸ ਦੌਰਾਨ ਦੁਨੀਆਂ ਦੇ ਲੱਗਭਗ 120 ਪੰਜਾਬ ਰਾਜ ਦੇ ਡਾਕਟਰਾਂ ਵਿੱਚੋਂ ਇੱਕੋ-ਇੱਕ ਮਾਹਿਰ ਡਾ. ਜੈਸਨ ਪਾਲ ਸ਼ਰਮਾ ਨੂੰ ਡਾਇਬਿਟੀਜ਼ ਇੰਡੀਆ ਫੈਲੋਸ਼ਿਪ ਕਨਵੋਕੇਸ਼ਨ 2026 ਵਿੱਚ ਸ਼ਾਨਦਾਰ ਡਾਇਬਟੀਜ਼ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪਵਨ ਕੁਮਾਰ ਐਮਸੀ, ਰਾਮਜੀਤ ਐੱਮਸੀ, ਦੇਵੀ ਚੰਦ, ਮਹਿੰਦਰ ਸੋਮਲ ਆਦਿ ਹਾਜ਼ਰ ਸਨ।