ਸੀਐੱਚਸੀ ਭੂੰਗਾ ਵਿਖੇ ਐੱਚਪੀਵੀ ਟੀਕਾਕਰਣ ਦੀ ਸ਼ੁਰੂਆਤ : ਡਾ. ਸੁਦੇਸ਼ ਰਾਜਨ
ਸੀ.ਐਚ.ਸੀ. ਭੂੰਗਾ ਵਿਖੇ ਐਚ.ਪੀ.ਵੀ ਟੀਕਾਕਰਣ ਦੀ ਸ਼ੁਰੂਆਤ :- ਡਾ. ਸੁਦੇਸ਼ ਰਾਜਨ
Publish Date: Thu, 05 Mar 2026 05:17 PM (IST)
Updated Date: Fri, 06 Mar 2026 04:03 AM (IST)
ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਸੁਦੇਸ਼ ਰਾਜਨ ਮੈਡੀਕਲ ਸਪੈਸ਼ਲਿਸਟ ਦੀ ਪ੍ਰਧਾਨਗੀ ਹੇਠ ਸੀਐੱਚਸੀ ਭੂੰਗਾ ਵਿਖੇ ਐੱਚਪੀਵੀ ਟੀਕਾਕਰਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਡਾ. ਸੁਦੇਸ਼ ਰਾਜਨ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ 14 ਸਾਲ ਦੀਆਂ ਬੱਚੀਆਂ ਜਿਨਾ ਦੀ ਉਮਰ ਅਜੇ 15 ਸਾਲ ਨਹੀ ਹੋਈ ਹੈ, ਨੂੰ ਐੱਚਪੀਵੀ ਟੀਕਾ ਲਗਾਇਆ ਜਾਵੇਗਾ ਤਾਂ ਜੋ ਔਰਤਾਂ ਵਿੱਚ ਸਰਵਾਈਕਲ ਕੈਂਸਰ ਤੋਂ ਬਚਾਅ ਕੀਤਾ ਜਾ ਸਕੇ। ਸਰਕਾਰ ਵੱਲੋਂ 2030 ਤੱਕ ਸਰਵਾਈਕਲ ਕੈਂਸਰ ਨੂੰ ਖ਼ਤਮ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਮੁਹਿੰਮ ਦੌਰਾਨ ਸਿਹਤ ਸੰਸਥਾਵਾਂ ਰਾਹੀਂ ਟੀਕਾਕਰਨ ਕੀਤਾ ਜਾਵੇਗਾ ਅਤੇ ਇਸ ਦਾ ਰਿਕਾਰਡ ਯੂ-ਵਿਨ ਰਾਹੀ ਰੱਖਿਆ ਜਾਵੇਗਾ। ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਜਾਣਕਾਰੀਮੁਲਕ ਮੁਹਿੰਮਾਂ ਵੀ ਚਲਾਈਆਂ ਜਾਣ, ਤਾਂ ਜੋ ਮਾਪੇ ਆਪਣੀਆਂ ਧੀਆਂ ਨੂੰ ਨਿਸ਼ਚਿੰਤ ਹੋ ਕੇ ਟੀਕਾ ਲਗਵਾ ਸਕਣ। ਇਸ ਮੌਕੇ ਜਸਤਿੰਦਰ ਸਿੰਘ ਬੀ.ਈ.ਈ, ਬਲਵਿੰਦਰ ਸਿੰਘ ਫਾਰਮੇਸੀ ਅਫਸਰ, ਪਰਦੀਪ ਕੌਰ, ਮੋਨਿਕਾ , ਰਣਯੋਧ ਸਿੰਘ, ਆਸ਼ਾਵਰਕਰ ਅਤੇ ਆਮ ਲੋਕ ਹਾਜ਼ਰ ਸਨ।