ਮੁਕੇਰੀਆ ’ਚ ‘ਯੁੱਧ ਲੁਟੇਰਿਆਂ ਵਿਰੁੱਧ’ ਮੁਹਿੰਮ ਦਾ ਆਗਾਜ਼ 9 ਤੋਂ
ਮੁਕੇਰੀਆ ’ਚ ‘ਯੁੱਧ ਲੁਟੇਰਿਆਂ ਵਿਰੁੱਧ’ ਮੁਹਿੰਮ ਦਾ ਆਗਾਜ਼ 6 ਮਾਰਚ ਤੋਂ - ਸਾਬੀ / ਮਿਨਹਾਸ
Publish Date: Tue, 03 Mar 2026 06:52 PM (IST)
Updated Date: Wed, 04 Mar 2026 04:09 AM (IST)

ਮਾਈਨਿੰਗ ਮਾਫ਼ੀਆ ਦੀ ਲੁੱਟ ਅਤੇ ਸੜਕਾਂ ਦੇ ਬੁਰੇ ਹਾਲ ਦੇ ਵਿਰੁੱਧ ਕਾਂਗਰਸ ਕਰੇਗੀ ਸੰਘਰਸ਼ ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਹਲਕਾ ਮੁਕੇਰੀਆਂ ਅੰਦਰ ਕਥਿਤ ਸਰਕਾਰੀ ਸ਼ਹਿ ’ਤੇ ਮਾਈਨਿੰਗ ਮਾਫ਼ੀਆ ਵੱਲੋਂ ਕੀਤੀ ਜਾ ਰਹੀ ਕੁਦਰਤੀ ਸਾਧਨਾਂ ਦੀ ਲੁੱਟ ਅਤੇ ਇਸ ਲੁੱਟ ਦੌਰਾਨ ਹਲਕੇ ਦੀਆਂ ਸੜਕਾਂ ਦੇ ਕੀਤੇ ਗਏ ਨੁਕਸਾਨ ਦੇ ਵਿਰੋਧ ਵਿੱਚ ਕਾਂਗਰਸ ਵੱਲੋਂ ਸੰਗਠਿਤ ਰੂਪ ਵਿੱਚ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਸਰਬਜੋਤ ਸਿੰਘ ਸਾਬੀ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਤਰਸੇਮ ਮਿਨਹਾਸ ਵੱਲੋਂ ਸਰਬਜੋਤ ਸਾਬੀ ਦੇ ਗ੍ਰਹਿ ਵਿਖੇ ਕੀਤੀ ਗਈ ਕਾਂਗਰਸੀ ਵਰਕਰਾਂ ਦੀ ਭਰਵੀਂ ਮੀਟਿੰਗ ਦੌਰਾਨ ਕੀਤਾ ਗਿਆ। ਆਗੂਆਂ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਦੇ ਖ਼ਿਲਾਫ਼ ਵੱਡੀ ਲੋਕਤੰਤਰੀ ਲੜਾਈ ਦੀ ਸ਼ੁਰੂਆਤ 9 ਮਾਰਚ ਨੂੰ ‘ਯੁੱਧ ਲੁਟੇਰਿਆਂ ਵਿਰੁੱਧ’ ਮੁਹਿੰਮ ਤਹਿਤ ਹਾਜੀਪੁਰ ਟੀ-ਪੁਆਇੰਟ ਤੋਂ ਕੀਤੀ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਸੂਬੇ ਦੀ ਮੌਜੂਦਾ ‘ਆਪ’ ਸਰਕਾਰ ਦੇ ਰਾਜ ਅੰਦਰ ਹਲਕਾ ਮੁਕੇਰੀਆਂ ਵਿੱਚ ਲਗਾਤਾਰ ਕੁਦਰਤੀ ਸਾਧਨਾਂ ਦੀ ਲੁੱਟ ਹੋ ਰਹੀ ਹੈ ਜਿਸ ਕਾਰਨ ਕੁਦਰਤ ਨਾਲ ਵੱਡਾ ਖਿਲਵਾੜ ਹੋ ਰਿਹਾ ਹੈ ਤੇ ਇਸ ਦੇ ਬੁਰੇ ਨਤੀਜੇ ਆਉਣ ਵਾਲੇ ਸਮੇਂ ਦੌਰਾਨ ਦੇਖਣ ਨੂੰ ਮਿਲਣਗੇ। ਕੁਦਰਤੀ ਸਾਧਨਾਂ ਦੀ ਹੋ ਰਹੀ ਇਸ ਲੁੱਟ ਦੌਰਾਨ ਹਲਕੇ ਦੀਆਂ ਸੜਕਾਂ ਓਵਰਲੋਡ ਟਿੱਪਰਾਂ ਤੇ ਟਰੱਕਾਂ ਕਾਰਨ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ, ਜਿਸ ਕਾਰਨ ਰੋਜ਼ਾਨਾ ਹਲਕਾ ਵਾਸੀ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਹਨ। ਸੜਕਾਂ ’ਤੇ ਬੇਲਗਾਮ ਚਲ ਰਹੇ ਟਿੱਪਰਾਂ ਤੇ ਟਰੱਕਾਂ ਕਰਕੇ ਹਰ ਸਮੇਂ ਮੁਕੇਰੀਆਂ ਤੇ ਆਸ-ਪਾਸ ਦੇ ਖੇਤਰ ਅੰਦਰ ਜਾਮ ਵਾਸੀ ਸਥਿਤੀ ਰਹਿੰਦੀ ਹੈ ਪਰ ਸੂਬਾ ਸਰਕਾਰ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈ ਰਿਹਾ। 6 ਮਾਰਚ ਨੂੰ ਰੱਖੀ ਗਈ ਇਸ ਮੀਟਿੰਗ ਵਿੱਚ ਪਾਰਟੀ ਵਰਕਰਾਂ ਤੇ ਹਲਕਾ ਵਾਸੀਆਂ ਦੀ ਸਲਾਹ ਨਾਲ ਸੰਘਰਸ਼ ਆਰੰਭਿਆ ਜਾਵੇਗਾ ਤੇ ਉਦੋਂ ਤੱਕ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਕੁਦਰਤੀ ਸਾਧਨਾਂ ਦੀ ਲੁੱਟ ਬੰਦ ਨਹੀਂ ਹੋ ਜਾਂਦੀ ਅਤੇ ਇਸ ਲੁੱਟ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਨਹੀਂ ਮਿਲ ਜਾਂਦੀ। ਸਰਬਜੋਤ ਸਾਬੀ ਨੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਹਲਕੇ ਨੂੰ ਬਚਾਉਣ ਲਈ ਇੱਕ ਥਾਂ ਇਕੱਠੇ ਹੋ ਕੇ ਲੜਾਈ ਲੜੀ ਜਾਵੇ ਤਾਂ ਜੋ ਮਾਈਨਿੰਗ ਮਾਫ਼ੀਆ ਦੀ ਇਸ ਲੁੱਟ ਨੂੰ ਰੋਕਿਆ ਜਾ ਸਕੇ। ਇਸ ਮੌਕੇ ਤਰਸੇਮ ਸਿੰਘ ਮਿਨਹਾਸ, ਜਸਵੰਤ ਸਿੰਘ ਰੰਧਾਵਾ, ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਹਰਮਿੰਦਰ ਕੌਰ, ਸਚਿਨ ਸਮਿਆਲ, ਬੇਅੰਤ ਸਿੰਘ ਰੰਧਾਵਾ, ਕਮਲ ਖੋਸਲਾ, ਪ੍ਰੇਮ ਚੰਦ ਸਿੰਘ ਕਤਰਾਲਾ, ਸ਼ਮਸ਼ੇਰ ਸਿੰਘ ਸ਼ੇਰਾ, ਰਣਜੋਧ ਸਿੰਘ ਕੁੱਕੂ, ਸਰਪੰਚ ਅਨਿਲ ਠਾਕੁਰ, ਕੁਲਭੂਸ਼ਣ ਸੋਹਲ ਹਾਜੀਪੁਰ, ਕਸ਼ਮੀਰ ਸਿੰਘ ਮੁਕੇਰੀਆਂ, ਸੁਸ਼ੀਲ ਕੁਮਾਰ ਪ੍ਰਧਾਨ ਸੇਵਾ ਦਲ, ਅਮਨ ਕੁਮਾਰ ਮੀਡੀਆ ਇੰਚਾਰਜ਼ ਸੇਵਾ ਦਲ, ਬਲਦੇਵ ਸਿੰਘ ਕੌਲਪੁਰ, ਠਾਕੁਰ ਨਰਦੇਵ ਸਿੰਘ ਕਰਾਰੀ, ਅਮਰੀਕ ਸਿੰਘ ਜਲਾਲਾ, ਨੰਬਰਦਾਰ ਨਰਿੰਦਰ ਸਿੰਘ ਅਰਥੇਵਾਲ, ਮਨਜੀਤ ਸਿੰਘ ਕੌਲਪੁਰ, ਰਸ਼ਪਾਲ ਸਿੰਘ ਕੌਲਪੁਰ, ਸਰਪੰਚ ਦਿਲਬਾਗ ਸਿੰਘ, ਸਤਵੀਰ ਸਿੰਘ ਰੰਧਾਵਾ, ਸਾਬਕਾ ਐੱਮਸੀ ਬਲਬੀਰ ਸਿੰਘ ਬੱਗੂ, ਰਸ਼ਪਾਲ ਸਿੰਘ ਰੰਗਾ ਸਮੇਤ ਵੱਡੀ ਗਿਣਤੀ ਵਿੱਚ ਹਲਕਾ ਵਾਸੀ ਮੌਜੂਦ ਸਨ।