ਸਾਂਝਾ ਅਧਿਆਪਕ ਮੋਰਚਾ ਵਲੋਂ ਡਿਪਟੀ ਸਪੀਕਰ ਦੀ ਰਿਹਾਇਸ਼ ਦਾ ਘਿਰਾਓ
ਸਾਂਝਾ ਅਧਿਆਪਕ ਮੋਰਚਾ ਵਲੋਂ ਡਿਪਟੀ ਸਪੀਕਰ ਦੀ ਰਿਹਾਇਸ਼ ਦਾ ਘਿਰਾਓ
Publish Date: Tue, 03 Mar 2026 06:41 PM (IST)
Updated Date: Wed, 04 Mar 2026 04:06 AM (IST)

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ : ਸਿੱਖਿਆ ਮੰਤਰੀ ਵਲੋਂ 27 ਫਰਵਰੀ ਨੂੰ ਮੀਟਿੰਗ ਦੇ ਲਈ ਦਿੱਤੇ ਸਮੇਂ ਨੂੰ ਬਦਲਣ ਦੇ ਰੋਸ ਵਜੋਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਪੰਜਾਬ ਦੇ ਵਿਧਾਇਕਾਂ ਦੀ ਰਿਹਾਇਸ਼ ਦੇ ਘਿਰਾਓ ਦੇ ਐਲਾਨ ਤੋਂ ਬਾਅਦ ਅਧਿਆਪਕਾਂ ਵਲੋਂ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੌੜੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਗਿਆ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਅਧਿਆਪਕਾਂ ਵਲੋਂ ਸਰਕਾਰ ਤੇ ਦੋਸ਼ ਲਗਾਇਆ ਗਿਆ ਕਿ ਪੁਰਾਣੀ ਪੈਨਸ਼ਨ ਬਹਾਲੀ ਤੇ ਟੈੱਟ ਵਰਗੇ ਗੰਭੀਰ ਮੁੱਦੇ ਤੇ ਧਾਰੀ ਚੁੱਪੀ ਕਰਕੇ ਸਮੂਹ ਅਧਿਆਪਕ ਵਰਗ ਵਿੱਚ ਬੇਚੈਨੀ ਦਾ ਮਾਹੌਲ ਹੈ। ਅਧਿਆਪਕਾਂ ਨੇ ਕਿਹਾ ਕਿ ਜੇਕਰ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ, ਟੈੱਟ ਦੀ ਬੇਲੋੜੀ ਸ਼ਰਤ ਖਿਲਾਫ ਕਾਰਵਾਈ, ਡੀਏ ਦੀਆਂ ਕਿਸ਼ਤਾਂ, ਪੰਜਾਬ ਸਕੇਲਾਂ ਦੀ ਬਹਾਲੀ ਆਦਿ ਮੁੱਦਿਆਂ ਤੇ ਬਣਦੀ ਕਾਰਵਾਈ ਜਲਦ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਖਿਲਾਫ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਤੋਂ ਬਾਅਦ ਡਿਪਟੀ ਸਪੀਕਰ ਦੇ ਓ. ਐੱਸ. ਡੀ ਚਰਨਜੀਤ ਸਿੰਘ ਚੰਨੀ ਵਲੋਂ ਮੰਗ ਪੱਤਰ ਲਿਆ ਗਿਆ। ਇਸ ਮੌਕੇ ਅਧਿਆਪਕ ਆਗੂ ਪਵਨ ਗੋਇਲ, ਬਲਵੰਤ ਥਾਨਾ, ਨਰੇਸ਼ ਕੁਮਾਰ, ਸਤਪਾਲ ਮਿਨਹਾਸ, ਅਸ਼ਵਨੀ ਰਾਣਾ, ਰਮੇਸ਼ ਕੁਮਾਰ, ਮਨੋਜ ਕੁਮਾਰ, ਨਰੇਸ਼ ਧੀਮਾਨ, ਹੰਸ ਰਾਜ, ਆਰਤੀ ਚੰਦੇਲ, ਮੀਨਾਕਸ਼ੀ, ਹਰਜੀਤ ਕੌਰ, ਮਨਜੀਤ ਬੰਗਾ, ਮੰਜੂ, ਪਵਨਦੀਪ ਕੌਰ, ਖੁਸ਼ਵਿੰਦਰ ਕੌਰ, ਰਘਬੀਰ ਸਿੰਘ, ਹਰਪ੍ਰੀਤ ਸਿੰਘ, ਜਸਬੀਰ ਸਿੰਘ ਆਦਿ ਹਾਜ਼ਰ ਸਨ।