ਖ਼ਾਲਸਾ ਕਾਲਜ ਦਾ 7 ਦਿਨਾ ਐੱਨਐੱਸਐੱਸ ਕੈਂਪ ਸਮਾਪਤ
ਖ਼ਾਲਸਾ ਕਾਲਜ ਦਾ ਸੱਤ ਦਿਨਾਂ ਐੱਨ.ਐੱਸ.ਐੱਸ. ਕੈਂਪ ਸਮਾਪਤ
Publish Date: Tue, 03 Mar 2026 06:39 PM (IST)
Updated Date: Wed, 04 Mar 2026 04:06 AM (IST)
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ: ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਦੀ ਅਗਵਾਈ ਹੇਠ ਚੱਲ ਰਿਹਾ ਸੱਤ ਦਿਨਾਂ ਐੱਨਐੱਸਐੱਸ ਕੈਂਪ ਸਫ਼ਲਤਾ ਪੂਰਵਕ ਸੰਪਨ ਹੋ ਗਿਆ। ਕੈਂਪ ਦੀ ਸਮਾਪਤੀ ਤੇ ਸੀਨੀਅਰ ਪ੍ਰੋਫੈਸਰ ਲਖਵਿੰਦਰਜੀਤ ਕੌਰ ਨੇ ਕੈਂਪ ਦੌਰਾਨ ਹੋਈਆਂ ਵੱਖ-ਵੱਖ ਖੇਡਾਂ ਅਤੇ ਮੁਕਾਬਲਿਆਂ ’ਚ ਪਹਿਲੇ ਨੰਬਰ ’ਤੇ ਆਏ ਭਾਈ ਧਰਮ ਸਿੰਘ ਜੀ ਗਰੁੱਪ ਦੇ ਵਲੰਟੀਅਰਾਂ ਨੂੰ ਸ਼ਿਲਡ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਵਲੰਟੀਅਰਾਂ ਵਲੋਂ ਕੈਂਪ ਵਿਚ ਤਨਦੇਹੀ ਨਾਲ ਕੀਤੇ ਜਾ ਰਹੇ ਕਾਰਜਾਂ ਲਈ ਉਨ੍ਹਾਂ ਦਾ ਸਨਮਾਨ ਕਰਦਿਆਂ ਹੌਂਸਲਾ ਅਫਜਾਈ ਕੀਤੀ ਗਈ। ਪਿੰਡ ਭੰਮੀਆਂ ਵਿਖੇ ਕੈਂਪ ’ਚ ਸਹਿਯੋਗ ਕਰਨ ’ਤੇ ਲੈਬ ਅਟੈਂਡੈਂਟ ਹਰਦੀਪ ਸਿੰਘ ਦਾ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਨੇ ਪ੍ਰੋਗਰਾਮ ਅਫਸਰਾਂ ਡਾ. ਅਰਵਿੰਦਰ ਸਿੰਘ ਅਤੇ ਡਾ. ਨਰੇਸ਼ ਕੁਮਾਰੀ ਨੂੰ ਕੈਂਪ ਦੀ ਸਫਲਤਾ ਲਈ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਕੈਂਪ ਵਲੰਟੀਅਰਾਂ ਨੂੰ ਆਪਣੀ ਸਖਸ਼ੀਅਤ ਨਿਖਾਰਨ ਤੇ ਸਮਾਜ-ਸੇਵਾ ਦੇ ਖੇਤਰ ਵਿਚ ਯੋਗਦਾਨ ਪਾਉਣ ਦਾ ਮੌਕਾ ਦਿੰਦੇ ਹਨ।