ਧਾਰਮਿਕ ਭਜਨ ‘ਸੰਪੂਰਨ ਆਹੁਤੀ’ ਲੋਕ ਅਰਪਣ
ਧਾਰਮਿਕ ਭਜਨ ‘ਸੰਪੂਰਨ ਆਹੁਤੀ’ ਲੋਕ ਅਰਪਨ; ਸਾਬਕਾ ਸੰਸਦ ਮੈਂਬਰ ਅਵੀਨਾਸ਼ ਰਾਏ ਖੰਨਾ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ
Publish Date: Tue, 03 Mar 2026 05:52 PM (IST)
Updated Date: Wed, 04 Mar 2026 04:05 AM (IST)

ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਭਾਰਤੀ ਸੰਸਕ੍ਰਿਤੀ ਅਤੇ ਸਭਿਆਚਾਰ ਨਾਲ ਜੁੜੀ ਸੰਸਥਾ ਸ਼੍ਰੀ ਗ੍ਰੇਸਾ ਫਿਲਮਜ਼ ਵੱਲੋਂ ਹਵਨ ਯੱਗ ਨੂੰ ਸਮਰਪਿਤ ਧਾਰਮਿਕ ਭਜਨ ‘ਸੰਪੂਰਨ ਆਹੁਤੀ’ ਨੂੰ ਅੱਜ ਇੱਥੇ ਲੋਕ ਅਰਪਿਤ ਕੀਤਾ ਗਿਆ। ਸਮਾਗਮ ਵਿੱਚ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਆਤਮ ਸੁੱਖ ਵੱਲੋਂ ਨਵਦੀਪ ਸੂਦ ਅਤੇ ਅਵਤਾਰ ਸਿੰਘ ਕੰਗ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਭਜਨ ਦੇ ਗਾਇਕ ਕੁਮਾਰ ਵਿਨੋਦ ਹਨ, ਜਦਕਿ ਸੰਗੀਤ ਰੋਹਿਤ ਸਿਧੂ ਨੇ ਤਿਆਰ ਕੀਤਾ ਹੈ। ਪੇਸ਼ਕਾਰ ਐਡ. ਐੱਸਪੀ ਰਾਣਾ ਹਨ, ਗੀਤਕਾਰ, ਕਲਾਕਾਰ ਤੇ ਨਿਰਦੇਸ਼ਕ ਅਸ਼ੋਕ ਪੁਰੀ ਹਨ ਤੇ ਕੈਮਰਾਮੈਨ ਤੇ ਸੰਪਾਦਕ ਨਰੇਸ਼ ਐੱਸਗਰਗ ਹਨ। ‘ਸੰਪੂਰਨ ਆਹੁਤੀ’ ਭਜਨ ਵਿੱਚ ‘ਮਹਾਯੱਗ ਵਿੱਚ ਪਾਓ ਆਹੁਤੀ’ ਰਾਹੀਂ ਭਗਤਾਂ ਨੂੰ ਧਾਰਮਿਕ ਆਸਥਾ ਨਾਲ ਜੁੜਨ ਦਾ ਸੰਦੇਸ਼ ਦਿੱਤਾ ਗਿਆ ਹੈ। ਸਮਾਗਮ ਦੌਰਾਨ ਅਵੀਨਾਸ਼ ਰਾਏ ਖੰਨਾ ਨੇ ਕਿਹਾ ਕਿ ਮਨੁੱਖ ਨੂੰ ਆਪਣੀਆਂ ਸਨਾਤਨੀ ਜੜਾਂ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਵਨ ਮਨੁੱਖੀ ਮਨ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਉੱਤਮ ਵਿਧੀ ਹੈ ਅਤੇ ਇਹ ਭਾਰਤੀ ਪਰੰਪਰਾਵਾਂ ਦਾ ਹਜ਼ਾਰਾਂ ਸਾਲ ਪੁਰਾਣਾ ਅੰਗ ਹੈ। ਇਸ ਮੌਕੇ ਅਵਤਾਰ ਸਿੰਘ ਕੰਗ ਨੇ ਅਸ਼ੋਕ ਪੁਰੀ, ਕੁਮਾਰ ਵਿਨੋਦ, ਨਰੇਸ਼ ਐਸ. ਗਰਗ ਅਤੇ ਐਡਵੋਕੇਟ ਐਸ.ਪੀ. ਰਾਣਾ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਮਨੁੱਖੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਦੇ ਹਨ ਅਤੇ ਭਵਿੱਖ ਵਿੱਚ ਵੀ ਅਜਿਹੇ ਪ੍ਰਯਾਸ ਜਾਰੀ ਰਹਿਣੇ ਚਾਹੀਦੇ ਹਨ। ਅਖੀਰ ’ਚ ਅਵਿਨਾਸ਼ ਰਾਏ ਖੰਨਾ, ਨਵਦੀਪ ਸੂਦ, ਐਡਵੋਕੇਟ ਐੱਸਪੀ ਰਾਣਾ, ਅਸ਼ੋਕ ਪੁਰੀ ਤੇ ਨਰੇਸ਼ ਐੱਸਗਰਗ ਵੱਲੋਂ ਭਜਨ ‘ਸੰਪੂਰਨ ਆਹੁਤੀ’ ਨੂੰ ਸਾਂਝੇ ਤੌਰ ’ਤੇ ਲੋਕ ਅਰਪਿਤ ਕੀਤਾ ਗਿਆ।