ਕਮਲਜੀਤ ਸਿੰਘ ਪਿੰਡ ਮਹੱਦਪੁਰ ਦੇ ਨੰਬਰਦਾਰ ਨਿਯੁਕਤ
ਕਮਲਜੀਤ ਸਿੰਘ ਪਿੰਡ ਮਹੱਦਪੁਰ ਦੇ ਨੰਬਰਦਾਰ ਨਿਯੁਕਤ
Publish Date: Tue, 03 Mar 2026 04:56 PM (IST)
Updated Date: Wed, 04 Mar 2026 04:00 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੇਰੀਆਂ: ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਵੱਲੋਂ ਬਲਾਕ ਮੁਕੇਰੀਆਂ ਦੇ ਪਿੰਡ ਮਹੱਦਪੁਰ ਤੋਂ ਕਮਲਜੀਤ ਸਿੰਘ ਨੂੰ ਪਿੰਡ ਦਾ ਨੰਬਰਦਾਰ ਨਿਯੁਕਤ ਕੀਤਾ ਗਿਆ। ਇਹ ਨਿਯੁਕਤੀ ਉਨ੍ਹਾਂ ਦੀ ਉੱਚ ਵਿੱਦਿਆ, ਸਮਾਜਿਕ ਜ਼ਿੰਮੇਵਾਰੀ ਪ੍ਰਤੀ ਵਚਨਬੱਧਤਾ ਅਤੇ ਯੋਗ ਮੈਰਿਟ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਗਈ। ਪ੍ਰਸ਼ਾਸਨ ਵੱਲੋਂ ਕੀਤੀ ਇਸ ਨਿਯੁਕਤੀ ’ਤੇ ਨੰਬਰਦਾਰ ਯੂਨੀਅਨ, ਪਿੰਡ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਵਿੱਚ ਖ਼ੁਸ਼ੀ ਦੀ ਲਹਿਰ ਹੈ। ਨਵ-ਨਿਯੁਕਤ ਨੰਬਰਦਾਰ ਕਮਲਜੀਤ ਸਿੰਘ ਦੇ ਸਨਮਾਨ ਵਿੱਚ ਨੰਬਰਦਾਰ ਯੂਨੀਅਨ ਮੁਕੇਰੀਆਂ ਵੱਲੋਂ ਮੁਕੇਰੀਆਂ ਵਿਖੇ ਇੱਕ ਸਾਦਾ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਯੂਨੀਅਨ ਦੇ ਪ੍ਰਧਾਨ ਬੀਰ ਸਿੰਘ, ਜਨਰਲ ਸਕੱਤਰ ਮਾਸਟਰ ਦਿਲਾਵਰ ਸਿੰਘ ਅਤੇ ਤਹਿਸੀਲਦਾਰ ਮੁਕੇਰੀਆਂ ਲਖਵਿੰਦਰ ਸਿੰਘ ਗਿੱਲ ਵੱਲੋਂ ਕਮਲਜੀਤ ਸਿੰਘ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਗਈ। ਇਸ ਸਮੇਂ ਨਵ-ਨਿਯੁਕਤ ਨੰਬਰਦਾਰ ਕਮਲਜੀਤ ਸਿੰਘ ਨੇ ਵਿਸ਼ਵਾਸ਼ ਦਵਾਇਆ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਦਿੱਤੀ ਗਈ ਇਸ ਮਹੱਤਵਪੂਰਨ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ, ਇਮਾਨਦਾਰੀ ਅਤੇ ਸਮਰਪਣ ਭਾਵ ਨਾਲ ਨਿਭਾਉਣਗੇ। ਉਨ੍ਹਾਂ ਨੇ ਕਿਹਾ ਕਿ ਉਹ ਪ੍ਰਸ਼ਾਸਨ ਤੇ ਪਿੰਡ ਵਾਸੀਆਂ ਦਰਮਿਆਨ ਇੱਕ ਮਜ਼ਬੂਤ ਕੜੀ ਵਜੋਂ ਕਾਰਜ ਕਰਨਗੇ। ਸਮਾਗਮ ਦੌਰਾਨ ਨੰਬਰਦਾਰ ਗੁਰਾਂ ਦਾਸ, ਰਵੇਲ ਸਿੰਘ ਮੰਝਪੁਰ, ਭਵਾਨੀ ਸਿੰਘ, ਲਖਵਿੰਦਰ ਸਿੰਘ, ਉਂਕਾਰ ਸਿੰਘ, ਅਸ਼ੋਕ ਭਾਟੀਆ, ਮਦਨ ਲਾਲ, ਗੁਰਪ੍ਰੀਤ ਕੌਰ, ਜਗਦੀਸ਼ ਝਿੰਗਲਾ, ਰਾਜੇਸ਼ ਠਾਕੁਰ ਅਤੇ ਨਰਿੰਦਰ ਸਿੰਘ ਸਮੇਤ ਕਈ ਪ੍ਰਮੁੱਖ ਵਿਅਕਤੀ ਹਾਜ਼ਰ ਸਨ।