ਬੀਤ ਏਰੀਆ ਦੇ ਪਾਰਟੀ ਦੇ ਮੈਬਰਾਂ ਤੇ ਸਰਗਰਮ ਸਾਥੀਆਂ ਦੀ ਮੀਟਿੰਗ
ਬੀਤ ਏਰੀਆ ਦੇ ਪਾਰਟੀ ਦੇ ਮੈਬਰਾਂ ਤੇ ਸਰਗਰਮ ਸਾਥੀਆਂ ਦੀ ਮੀਟਿੰਗ ਹੋਈ
Publish Date: Tue, 03 Mar 2026 04:50 PM (IST)
Updated Date: Wed, 04 Mar 2026 04:00 AM (IST)

ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਬੀਣੇਵਾਲ ਵਿਖੇ ਸੀਪੀਆਈ (ਐੱਮ) ਦੇ ਬੀਤ ਏਰੀਆ ਦੇ ਪਾਰਟੀ ਮੈਬਰਾ ਸਰਗਰਮ ਸਾਥੀਆ ਦੀ ਅਹਿਮ ਮੀਟਿੰਗ ਰਮੇਸ਼ ਧੀਮਾਨ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਕਾਮਰੇਡ ਗੁਰਨੇਕ ਸਿੰਘ ਭੱਜਲ ਜਿਲਾ ਸਕੱਤਰ ਸੀਪੀਆਈ ਐਮ, ਕਾ ਦਰਸ਼ਨ ਸਿੰਘ ਮੱਟੂ ਸੂਬਾ ਕਮੇਟੀ ਮੈਬਰ, ਤਹਸੀਲ ਸਕੱਤਰ ਮਹਿੰਦਰ ਕੁਮਾਰ ਬੱਡੋਆਣ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੀਟਿੰਗ ਵਿੱਚ ਅਮਰੀਕਾ ਸਾਮਰਾਜ ਵਲੋ ਇਰਾਨ ਦੇ ਰਾਸ਼ਟਰਪਤੀ ਅਤੇ ਉਸ ਦੇ ਪਰਿਵਾਰ ਨੂੰ ਹਮਲਾ ਕਰਕੇ ਮਾਰਨ ਦੀ ਨਿਖੇਧੀ ਕੀਤੀ ਅਤੇ ਜੰਗ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ। ਇਸ ਮੀਟਿੰਗ ’ਚ ਬੀਤ ਇਲਾਕੇ ’ਚ ਉਵਰਲੋਡ ਟਿੱਪਰਾਂ ਵਾਲਿਆਂ ਦੀਆਂ ਮਨਮਰਜ਼ੀਆਂ ਖਿਲਾਫ ਇੱਕਜੁੱਟ ਹੋ ਕੇ ਸੰਘਰਸ਼ ਕਰਨ ਦੀ ਗੱਲ ਕੀਤੀ ਗਈ। ਮੀਟਿੰਗ ਵਿੱਚ ਟਰੇਡ ਯੂਨੀਅਨ ਦੇ ਅਤੇ ਪਾਰਟੀ ਦੇ ਸਿਰਮੌਰ ਆਗੂ ਜਿਹੜੇ 2020 ਵਿੱਚ ਵਿਛੋੜਾ ਦੇ ਗਏ ਸਨ ਕਾਮਰੇਡ ਰਘੁਨਾਥ ਸਿੰਘ ਜੀ ਦੀ 6 ਵੀ ਬਰਸੀ 7 ਮਾਰਚ ਨੂੰ ਉਹਨਾ ਦੇ ਜੱਦੀ ਪਿੰਡ ਬੀਣੇਵਾਲ ਵਿਖੇ ਮਨਾਉਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਅਤੇ ਸਮਾਗਮ ’ਚ ਵੱਧ ਤੋਂ ਵੱਧ ਸਾਥੀ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਬੀਤ ਏਰੀਆ ਦੀ ਪਾਰਟੀ ਮੈਬਰਸ਼ਿਪ 7 ਮਾਰਚ ਨੂੰ ਦੇਣ ਦਾ ਫੈਸਲਾ ਕੀਤਾ ਗਿਆ। ਇਸ ਮੀਟਿੰਗ ਵਿੱਚ ਸਾਥੀ ਗਰੀਬ ਦਾਸ ਬੀਟਨ, ਮੋਹਣ ਲਾਲ ਤਹਸੀਲ ਕਮੇਟੀ ਮੈਬਰ, ਗਿਰਧਾਰੀ ਲਾਲ ਪਡੋਰੀ, ਰੋਸ਼ਨ ਲਾਲ ਪਡੋਰੀ, ਗੁਰਚਰਨ ਸਿੰਘ ਨੈਨਵਾ, ਅਮਨ ਵਿਵੇਕ ਸਿੰਘ, ਸਰਵਣ ਕੁਮਾਰ, ਕੁਲਵੀਰ ਸਿੰਘ ਖੁਰਾਲਗੜ੍ਹ, ਭਾਗ ਸਿੰਘ ਕੋਟ, ਜਗਦੀਸ਼ ਸਿੰਘ ਆਦਿ ਹਾਜ਼ਰ ਸਨ।