- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੋਟਲਾ ਨੌਧ ਸਿੰਘ ਸਕੂਲ ‘ਚ ਇੱਕ ਲੱਖ ਰੁਪਏ ਦੀ ਰਾਸ਼ੀ ਵਜੀਫੇ ਦੇ ਤੌਰ ‘ਤੇ ਵੰਡੀ ਗਈ

ਸਕੂਲ ’ਚ ਵਿਦਿਆਰਥੀਆਂ ਦੇ ਰੰਗਾਰੰਗ ਪ੍ਰੋਗਰਾਮ ਨੇ ਲਾਈਆ ਰੌਣਕਾਂ
ਕਮਲ, ਪੰਜਾਬੀ ਜਾਗਰਣ, ਹਰਿਆਣਾ: ਗਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਸਰਕਾਰੀ ਸੀਨੀਅਰ ਸੈਕਡਰੀ ਸਮਾਰਟ ਸਕੂਲ ਕੋਟਲਾ ਨੌਧ ਸਿੰਘ ਵਿਖੇ ਸਕੂਲ ਦੇ ਪ੍ਰਮੁੱਖ ਦਾਨੀ ਸੱਜਣ ਸਵਰਗਵਾਸੀ ਅਵਤਾਰ ਸਿੰਘ ਪਟਵਾਰੀ ਬੈਂਸ ਕਨੇਡਾ ਵਾਲਿਆਂ ਦੀ ਯਾਦ ‘ਚ ਪਹਿਲੀ ਤੋਂ 12ਵੀ ਜਮਾਤ ਤੱਕ ਅੱਵਲ ਰਹਿਣ ਤੇ ਸਿੱਖਿਅਕ ਸਹਾਇਕ ਸਰਗਰਮੀਆਂ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਇੱਕ ਲੱਖ ਰੁਪਏ ਵਜ਼ੀਫੇ ਦੇ ਤੌਰ ‘ਤੇ ਵੰਡਣ ਲਈਂ ਵਿਸ਼ੇਸ਼ ਸਮਾਗਮ ਕੀਤਾ ਗਿਆ। ਸਕੂਲ ਇੰਚਾਰਜ ਲੈਕ ਜਸਵਿੰਦਰ ਕੌਰ ਦੀ ਅਗਵਾਈ ‘ਚ ਕਰਾਏ ਸਮਾਗਮ ਦੌਰਾਨ ਸਵਰਗੀ ਅਵਤਾਰ ਸਿੰਘ ਪਟਵਾਰੀ ਬੈਂਸ ਦੀ ਧਰਮ ਪਤਨੀ ਗੁਰਮੇਜ਼ ਕੌਰ ਬਤੌਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਜਦ ਕਿ ਗੁਰੂ ਨਾਨਕ ਦੇਵ ਯੂਨੀ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਅਮਨਦੀਪ ਸਿੰਘ, ਡੀਏਵੀ ਕਾਲਿਜ ਆਫ ਐਜੂ: ਹੁਸ਼ਿਆਰਪੁਰ ਦੀ ਪ੍ਰਿੰਸੀਪਲ ਡਾ ਵਿਧੀ ਭੱਲਾ, ਪਰਮਿੰਦਰ ਕੌਰ ਤੇ ਬਲਵਿੰਦਰ ਕੌਰ ਸਮਾਗਮ ਵਿੱਚ ਵਿਸ਼ੇਸ ਮਹਿਮਾਨ ਵਜੋਂ ਹਾਜ਼ਰ ਸਨ।
ਸਮਾਗਮ ਦੌਰਾਨ ਸਭ ਤੋਂ ਪਹਿਲਾਂ ਲੈਕ ਜਸਵਿੰਦਰ ਕੌਰ ਵੱਲੋਂ ਸਕੂਲ ’ਚ ਬਾਹਰੋਂ ਆਏ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ ਗਿਆ ਉਪਰੰਤ ਸਕੂਲ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਸਕੂਲ ਦੇ ਸਹਿਯੋਗੀ ਤੇ ਦਾਨੀ ਸੱਜਣ ਕੁਲਵੀਰ ਸਿੰਘ ਬੈਂਸ ਤੇ ਅਧਿਆਪਕ ਵਰਿੰਦਰ ਸਿੰਘ ਨਿਮਾਣਾ ਨੇ ਦੱਸਿਆ ਕਿ ਸਵਰਗੀ ਅਵਤਾਰ ਸਿੰਘ ਨੇ ਆਪਣੇ ਸਮੇ ਦੌਰਾਨ ਆਪਣੇ ਦੇਸ਼ ਭਗਤ ਪੁਂਰਖਿਆਂ ਗਦਰੀ ਬਾਬਾ ਅਮਰ ਸਿੰਘ, ਗਦਰੀ ਗੁਲਾਬ ਕੌਰ ਤੇ ਬੱਬਰ ਅਕਾਲੀ ਚੰਨਣ ਸਿੰਘ ਬੈਂਸ ਦੀ ਯਾਦ ਨੂੰ ਸਮਰਪਿਤ ਪਿੰਡ ਦੇ ਸਰਕਾਰੀ ਸਕੂਲ ਵਿੱਚ ਵਿਕਾਸ ਦੇ ਕਈ ਕਾਰਜ ਨੇਪਰੇ ਚਾੜ੍ਹੇ ਤੇ ਪੜ੍ਹਾਈਂ ਵਿੱਚੋਂ ਪਹਿਲੇ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਲਈ 50 ਹਜਾਰ ਰੁਪਏ ਦੀ ਰਾਸ਼ੀ ਵਜੀਫੇ ਵਜੋਂ ਵੰਡਣੀ ਸ਼ੁਰੂ ਕੀਤੀ ਸੀ। ਅਵਤਾਰ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੇ ਕੈਨੇਡਾ ਤੇ ਅਮਰੀਕਾ ਵਿੱਚ ਰਹਿ ਰਹੇ ਬੇਟਿਆਂ ਸੁਖਵਿੰਦਰ ਸਿੰਘ ਬੈਂਸ, ਸੁਖਜਿੰਦਰ ਸਿੰਘ ਬੈਂਸ ਅਤੇ ਗੁਰਵਿੰਦਰ ਸਿੰਘ ਬੈਂਸ ਵੱਲੋਂ ਸਵਰਗੀ ਅਵਤਾਰ ਸਿੰਘ ਪਟਵਾਰੀ ਬੈਂਸ ਯਾਦਗਾਰੀ ਵਜ਼ੀਫ਼ਾ ਲਈ 2020 ਤੋਂ ਨਕਦ ਇਨਾਮ ਵਜ਼ੀਫ਼ਾ ਵਧਾ ਕੇ ਇੱਕ ਲੱਖ ਰੁਪਏ ਕਰ ਦਿੱਤੀ ਗਈ ਹੈ ਤੇ ਫਰਵਰੀ 2025 ‘ਚ ਕਰੀਬ 4 ਲੱਖ ਦੀ ਲਾਗਤ ਨਾਲ ਸਕੂਲ ਦੀ ਸਟੇਜ ਦੀ ਉਸਾਰੀ ਵੀ ਕਰਵਾ ਕੇ ਦਿੱਤੀ ਹੈ।
ਮੰਚ ਦਾ ਸੰਚਾਲਨ ਵਰਿੰਦਰ ਸਿੰਘ ਨਿਮਾਣਾ ਤੇ ਇਕਬਾਲਪ੍ਰੀਤ ਸਿੰਘ ਨੇ ਬਾਖੂਬੀ ਕੀਤਾ। ਇਸ ਮੌਕੇ ਹੈਡਮਾਸਟਰ ਬਲਵੀਰ ਸਿੰਘ ਸਰਪੰਚ ਮਿਰਜਾਪੁਰ , ਅਵਤਾਰ ਸਿੰਘ, ਲੈਕ ਦਵਿੰਦਰ ਸਿੰਘ ਗਰੇਵਾਲ, ਐਸ ਐਮ ਸੀ ਕਮੈਟੀ ਚੇਅਰਮੈਨ ਅੰਜਨਾ ਦੇਵੀ, ਸਾਬਕਾ ਸਰਪੰਚ ਜਸਵੀਰ ਸਿੰਘ, ਸਾਬਕਾ ਸਰਪੰਚ ਮਦਨ ਸਿੰਘ,ਸੁਖਵਿੰਦਰ ਸਿੰਘ, ਕਮਲਜੀਤ ਕੌਰ ਸਰਪੰਚ ਡਡਿਆਣਾ ਖੁਰਦ, ਹਰਜਿੰਦਰ ਸਿੰਘ ਸਰਪੰਚ ਹੁਸੈਨਪੁਰ ਗੁਰੂ, ਲੈਕ ਮਨੀਸ਼ਾ, ਲੈਕ ਮੀਨਾ ਕੁਮਾਰੀ, ਲੈਕ ਸੁਖਵਿੰਦਰ ਸਿੰਘ, ਮਨਪ੍ਰੀਤ ਸਿੰਘ, ਅਮਰਜੀਤ ਕੌਰ, ਨਰਿੰਦਰਪਾਲ ਸਿੰਘ, ਇਕਬਾਲਪ੍ਰੀਤ ਸਿੰਘ, ਤੇਜਵਿੰਦਰ ਸਿੰਘ ਥਿਆੜਾ, ਆਰਤੀ ਸੈਣੀ, ਅਨਾਮਿਕਾ ਸੁਭਰਾ, ਅਮ੍ਰਿਤਪਾਲ ਕੌਰ, ਬਲਵਿੰਦਰ ਕੌਰ, ਕੁਲਦੀਪ ਕੌਰ, ਮਨਦੀਪ ਕੌਰ, ਹਰਜੀਤ ਸਿੰਘ, ਬਲਜੀਤ ਕੁਮਾਰ, ਹਰਬੰਸ ਸਿੰਘ, ਵਿਦਿਆਰਥੀ ਤੇ ਬੱਚਿਆ ਦੇ ਮਾਪੇ ਵੀ ਹਾਜ਼ਰ ਸਨ।