ਏਕ ਜੋਤ ਸੇਵਾ ਸਮਿਤੀ ਵੱਲੋਂ ਸਮਾਜ ਸੇਵਿਕਾ ਮਧੂ ਸ਼ਰਮਾ ਦਾ ਸਨਮਾਨ
ਏਕ ਜੋਤ ਸੇਵਾ ਸਮਿਤੀ ਵੱਲੋਂ ਸਮਾਜ ਸੇਵਿਕਾ ਮਧੂ ਸ਼ਰਮਾ ਦਾ ਵਿਸ਼ੇਸ਼ ਸਨਮਾਨ
Publish Date: Mon, 02 Mar 2026 03:36 PM (IST)
Updated Date: Tue, 03 Mar 2026 04:00 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਏਕ ਜੋਤ ਸੇਵਾ ਸਮਿਤੀ ਵੱਲੋਂ ਇੱਕ ਵਿਸ਼ੇਸ਼ ਸਮਾਰੋਹ ਕੀਤਾ ਗਿਆ, ਜਿਸ ਵਿੱਚ ਸਮਾਜ ਸੇਵਾ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀ ਸ਼ਖ਼ਸੀਅਤ ਮਧੂ ਸ਼ਰਮਾ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।
ਇਸ ਸਮਾਰੋਹ ਦੀ ਪ੍ਰਧਾਨਗੀ ਸਮਿਤੀ ਦੇ ਸਰਪ੍ਰਸਤ ਕੁਲਦੀਪ ਸਿੰਘ ਪੱਤੀ ਨੇ ਕੀਤੀ। ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਜਰਨੈਲ ਸਿੰਘ ਧੀਰ (ਮੈਂਬਰ ਦਿਵਿਆਂਗਤਾ, ਕੇਂਦਰ ਸਰਕਾਰ) ਹਾਜ਼ਰ ਹੋਏ।
ਮਧੂ ਸ਼ਰਮਾ ਨੂੰ ਇਹ ਸਨਮਾਨ ਖਾਸ ਕਰਕੇ ਦਿਵਿਆਂਗਾਂ ਅਤੇ ਸੀਨੀਅਰ ਨਾਗਰਿਕਾਂ ਦੀ ਭਲਾਈ ਲਈ ਕੀਤੇ ਗਏ ਕਾਰਜਾਂ ਲਈ ਦਿੱਤਾ ਗਿਆ। ਸਮਿਤੀ ਦੇ ਅਹੁਦੇਦਾਰਾਂ ਵੱਲੋਂ ਉਨ੍ਹਾਂ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਨਿਵਾਜਿਆ ਗਿਆ।
ਸਮਾਰੋਹ ਦੌਰਾਨ ਨਰੇਸ਼ ਕੁਮਾਰ ਹਾਂਡਾ, ਸਾਬਕਾ ਮੈਂਬਰ ਐੱਲ.ਐੱਲ.ਸੀ. ਹੁਸ਼ਿਆਰਪੁਰ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਦੇ ਭੱਜਦੌੜ ਭਰੇ ਸਮੇਂ ਵਿੱਚ ਦਿਵਿਆਂਗਾਂ ਅਤੇ ਸੀਨੀਅਰ ਨਾਗਰਿਕਾਂ ਦੀ ਭਲਾਈ ਲਈ ਸਮਾਂ ਕੱਢਣਾ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਮਧੂ ਸ਼ਰਮਾ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਸਮਾਂ ਨਿਕਾਲ ਕੇ ਸਮਾਜ ਸੇਵਾ ਦੇ ਖੇਤਰ ਵਿੱਚ ਪ੍ਰਸ਼ੰਸਨੀਯ ਯੋਗਦਾਨ ਪਾ ਰਹੀ ਹੈ।
ਇਸ ਮੌਕੇ ਜਰਨੈਲ ਸਿੰਘ ਧੀਰ, ਕੁਲਵੰਤ ਸਿੰਘ, ਕੰਵਲਜੀਤ ਸਿੰਘ ਅਤੇ ਮਨਜੀਤ ਸਿੰਘ ਲੱਕੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਮਧੂ ਸ਼ਰਮਾ ਦੇ ਕਾਰਜਾਂ ਦੀ ਸਰਾਹਨਾ ਕੀਤੀ।
ਸਮਾਰੋਹ ਵਿੱਚ ਸਨਮਪ੍ਰੀਤ ਸਿੰਘ, ਪੂਜਾ, ਸ਼ਿਵਾਨੀ, ਏਕਜੋਤ, ਸੋਨੀਆ ਹਾਂਡਾ, ਅੰਕਿਤ ਸ਼ਰਮਾ, ਮਨਜੀਤ ਸਿੰਘ, ਕਮਲਜੀਤ ਸਿੰਘ, ਬਿੱਟੂ ਕਮਾਲਪੁਰ, ਵਿੱਕੀ ਭੱਟੀ ਅਤੇ ਸਾਬਕਾ ਪ੍ਰਿੰਸੀਪਲ ਜਮਨਾ ਦਾਸ ਸਮੇਤ ਸਮਿਤੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।