ਸਵਾਮੀ ਗ੍ਰਿੰਸ਼ਾ ਨੰਦ ਜੀ ਦੀ 47ਵੀਂ ਬਰਸੀ 9 ਨੂੰ
ਸਵਾਮੀ ਗ੍ਰਿੰਸ਼ਾ ਨੰਦ ਜੀ ਦੀ 47. ਵੀਂ ਬਰਸੀ 9 ਨੂੰ
Publish Date: Sun, 01 Mar 2026 06:18 PM (IST)
Updated Date: Mon, 02 Mar 2026 04:08 AM (IST)
ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ : ਦਰਬਾਰ ਬਾਬਾ ਮੀਰਾ ਜੀ ਦਾ ਬਾਗ ਸੀਕਰੀ ਰੋਡ ਵਿਖੇ ਸਵਾਮੀ ਗ੍ਰਿੰਸ਼ਾ ਨੰਦ ਜੀ ਦੀ 47ਵੀਂ ਬਰਸੀ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੰਡਿਤ ਰਾਜੇਸ਼ ਕੁਮਾਰ ਸ਼ਰਮਾ ਘੋੜੇ ਵਾਹਾ ਤੇ ਗੱਦੀਨਸ਼ੀਨ ਸਾਈ ਨਸੀਬ ਚੰਦ ਸਾਬਰ ਚਿਸ਼ਤੀ ਨੇ ਦੱਸਿਆ ਕਿ 9 ਮਾਰਚ ਮਨਾਈ ਜਾ ਰਹੀ ਬਰਸੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਮੌਕੇ ਸਭ ਤੋਂ ਪਹਿਲਾਂ 9 ਤਰੀਕ ਨੂੰ ਸਵੇਰੇ 8 ਵਜੇ ਪੂਜਾ ਕੀਤੀ ਜਾਵੇਗੀ। 9 ਵਜੇ ਹਵਨ, ਝੰਡੇ ਦੀ ਰਸਮ 10 ਵਜੇ ਅਤੇ ਭੰਡਾਰਾ 1 ਵਜੇ ਕਰਵਾਇਆ ਜਾਵੇਗਾ ਇਸ ਮੌਕੇ ਤੇ ਕਈ ਨਾਮਵਰ ਗਾਇਕ ਪ੍ਰਭੂ ਦੀ ਮਹਿਮਾ ਦਾ ਗੁਣਗਾਨ ਕਰਨਗੇ। ਇਸ ਮੌਕੇ ਕੈਬਨਿਟ ਮੰਤਰੀ ਡਾ. ਰਵਜੋਤ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਣਗੇ।