ਡੀਏਵੀ ’ਚ ਤਬਲਾ ਇੰਸਟਰੱਕਟਰ ਬਹਾਦਰ ਸਿੰਘ ਦਾ ਸੇਵਾਮੁਕਤੀ ਸਮਾਰੋਹ
ਡੀ.ਏ.ਵੀ. ਕਾਲਜ ਵਿਖੇ ਤਬਲਾ ਇੰਸਟ੍ਰਕਟਰ ਬਹਾਦਰ ਸਿੰਘ ਦਾ ਸ਼ਾਨਦਾਰ ਸੇਵਾਮੁਕਤੀ ਸਮਾਰੋਹ
Publish Date: Sun, 01 Mar 2026 06:05 PM (IST)
Updated Date: Mon, 02 Mar 2026 04:08 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਡੀਏਵੀ ਕਾਲਜ ਹੁਸ਼ਿਆਰਪੁਰ ਦੇ ਸੰਗੀਤ ਵਿਭਾਗ ਵਿੱਚ ਤਬਲਾ ਇੰਸਟਰੱਕਟਰ ਬਹਾਦਰ ਸਿੰਘ ਦੀ ਸੇਵਾਮੁਕਤੀ ਦੇ ਉਪਲੱਖ ਵਿੱਚ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਕਾਲਜ ਪ੍ਰਬੰਧਕ ਕਮੇਟੀ, ਅਧਿਆਪਕਾਂ ਅਤੇ ਗੈਰ-ਅਧਿਆਪਕ ਸਟਾਫ ਨੇ ਹਾਜ਼ਰੀ ਭਰੀ। ਬਹਾਦਰ ਸਿੰਘ ਅਪ੍ਰੈਲ 1989 ਵਿੱਚ ਸੰਸਥਾ ਨਾਲ ਜੁੜੇ ਸਨ ਅਤੇ ਫਰਵਰੀ 2026 ਵਿੱਚ ਸੇਵਾਮੁਕਤ ਹੋਏ। ਉਨ੍ਹਾਂ ਨੇ 37 ਸਾਲ ਤੋਂ ਵੱਧ ਸਮੇਂ ਤੱਕ ਨਿਸ਼ਠਾ, ਸਮਰਪਣ ਤੇ ਖੁਸ਼ਮਿਜ਼ਾਜ ਸੁਭਾਉ ਨਾਲ ਆਪਣੀ ਸੇਵਾ ਨਿਭਾਈ। ਸਮਾਰੋਹ ਦੌਰਾਨ ਉਨ੍ਹਾਂ ਦੀ ਲੰਬੀ ਅਤੇ ਯਾਦਗਾਰ ਸੇਵਾ ਦੀ ਸਰਾਹਨਾ ਕੀਤੀ ਗਈ। ਪ੍ਰਿੰਸੀਪਲ ਪ੍ਰੋ. ਡਾ. ਵਿਨੇ ਕੁਮਾਰ ਨੇ ਕਿਹਾ ਕਿ ਬਹਾਦਰ ਸਿੰਘ ਨੇ ਸੰਗੀਤ ਵਿਭਾਗ ਦੀ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਅਤੇ ਸੰਸਥਾ ਉਨ੍ਹਾਂ ਦੀ ਸੇਵਾ ਨੂੰ ਹਮੇਸ਼ਾਂ ਯਾਦ ਰੱਖੇਗੀ। ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ. ਅਨੂਪ ਕੁਮਾਰ, ਸਕੱਤਰ ਆਰਐੱਮ ਭੱਲਾ, ਉਪ ਪ੍ਰਧਾਨ ਵਾਈਪੀ ਜੋਸ਼ੀ, ਡਿਪਟੀ ਸਕੱਤਰ ਸ਼ਰਨਜੀਤ ਸੈਣੀ ਅਤੇ ਹੋਰ ਅਹੁਦੇਦਾਰਾਂ ਵਿੱਚ ਡਾ. ਸੀ.ਬੀ. ਅਰੋੜਾ ਸਮੇਤ ਅਧਿਆਪਨ ਅਤੇ ਗੈਰ-ਅਧਿਆਪਨ ਸਟਾਫ ਨੇ ਬਹਾਦਰ ਸਿੰਘ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਆਉਣ ਵਾਲੇ ਜੀਵਨ ਲਈ ਸੁਖ, ਚੰਗੀ ਸਿਹਤ ਅਤੇ ਸੰਗੀਤ ਨਾਲ ਨਿਰੰਤਰ ਜੁੜੇ ਰਹਿਣ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਸਮਾਰੋਹ ਦੌਰਾਨ ਬਹਾਦਰ ਸਿੰਘ ਨੇ ਕਾਲਜ ਪ੍ਰਬੰਧਨ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਇਹ ਸੰਸਥਾ ਹਮੇਸ਼ਾਂ ਪਰਿਵਾਰ ਵਰਗੀ ਰਹੇਗੀ।