ਪ੍ਰਭੂੀ ਦੇ ਨਾਮ-ਰੰਗ ’ਚ ਰੰਗੇ ਜਾਣਾ ਹੀ ਸੱਚੀ ਹੋਲੀ : ਸਾਧਵੀ ਰਾਜਵਿਦਿਆ ਭਾਰਤੀ
ਬਾਹਰੀ ਰੰਗਾਂ ਨਾਲ ਨਹੀਂ, ਪ੍ਰਭੂ ਭਗਤੀ ਦੇ ‘ਨਾਮ-ਰੰਗ’ ਵਿੱਚ ਰੰਗੇ ਜਾਣਾ ਹੀ ਸੱਚੀ ਹੋਲੀ: ਸਾਧਵੀ ਰਾਜਵਿਦਿਆ ਭਾਰਤੀ ਜੀ
Publish Date: Sun, 01 Mar 2026 05:47 PM (IST)
Updated Date: Mon, 02 Mar 2026 04:07 AM (IST)

ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਦੇ ਸਤਿਸੰਗ ਵਿੱਚ ਹੋਲੀ ਦੇ ਅਧਿਆਤਮਿਕ ਸਰੂਪ ’ਤੇ ਚਾਨਣਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਦਿਵਯ ਜੋਤੀ ਜਾਗ੍ਰਿਤੀ ਸੰਸਥਾਨ, ਹੁਸ਼ਿਆਰਪੁਰ ਵਿਖੇ ਹੋਲੀ ਦੇ ਆਗਮਨ ਸਬੰਧੀ ਵਿਸ਼ੇਸ਼ ਸਤਿਸੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਾਧਵੀ ਰਾਜਵਿਦਿਆ ਭਾਰਤੀ ਜੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੋਲੀ ਦਾ ਤਿਉਹਾਰ ਕੇਵਲ ਬਾਹਰੀ ਰੰਗਾਂ ਦੀ ਖੇਡ ਨਹੀਂ, ਸਗੋਂ ਬੁਰਾਈ ‘ਤੇ ਅਛਾਈ ਅਤੇ ਹੰਕਾਰ ‘ਤੇ ਭਗਤੀ ਦੀ ਜਿੱਤ ਦਾ ਪ੍ਰਤੀਕ ਹੈ। ਉਨ੍ਹਾਂ ਨੇ ਭਗਤ ਪ੍ਰਹਿਲਾਦ ਅਤੇ ਹੋਲਿਕਾ ਦੇ ਪ੍ਰਸੰਗ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਹੋਲਿਕਾ ਦਹਿਨ’ ਸਾਡੇ ਅੰਦਰਲੇ ਵਿਕਾਰਾਂ, ਈਰਖਾ, ਦਵੈਸ਼ ਅਤੇ ਅਹੰਕਾਰ ਨੂੰ ਸਾੜਨ ਦਾ ਸੰਦੇਸ਼ ਦਿੰਦਾ ਹੈ। ਜਦੋਂ ਮਨੁੱਖ ਆਪਣੇ ਅੰਦਰਲੇ ਦੁਸ਼ਪਰਵਿਰਤੀਆਂ ਨੂੰ ਖਤਮ ਕਰਦਾ ਹੈ, ਤਦੋਂ ਹੀ ਪ੍ਰਹਿਲਾਦ ਰੂਪੀ ਸ਼ੁੱਧ ਭਗਤੀ ਉਸਦੇ ਹਿਰਦੇ ਵਿੱਚ ਸਥਾਪਿਤ ਹੁੰਦੀ ਹੈ। ਸਾਧਵੀ ਨੇ ਕਿਹਾ ਕਿ ਪ੍ਰਾਚੀਨ ਸਮਿਆਂ ਵਿੱਚ ਹੋਲੀ ਕੁਦਰਤੀ ਫੁੱਲਾਂ ਅਤੇ ਜੜ੍ਹੀ-ਬੂਟੀਆਂ ਨਾਲ ਮਨਾਈ ਜਾਂਦੀ ਸੀ, ਜੋ ਸਿਹਤ ਅਤੇ ਮਨ ਦੀ ਸ਼ਾਂਤੀ ਲਈ ਲਾਭਕਾਰੀ ਹੁੰਦੀ ਸੀ। ਪਰ ਅੱਜ ਇਹ ਤਿਉਹਾਰ ਕੈਮੀਕਲ ਵਾਲੇ ਰੰਗਾਂ ਅਤੇ ਸ਼ੋਰ-ਸ਼ਰਾਬੇ ਤੱਕ ਸੀਮਿਤ ਹੋ ਗਿਆ ਹੈ, ਜਿਸ ਨਾਲ ਸਮਾਜਿਕ ਅਤੇ ਸਿਹਤ ਸਬੰਧੀ ਨੁਕਸਾਨ ਵੱਧ ਰਿਹਾ ਹੈ। ਅਧਿਆਤਮਿਕ ਪੱਖ ‘ਤੇ ਚਾਨਣਾ ਪਾਂਦਿਆਂ ਉਨ੍ਹਾਂ ਕਿਹਾ ਕਿ ਬਾਹਰੀ ਰੰਗ ਕੁਝ ਸਮੇਂ ਬਾਅਦ ਉਤਰ ਜਾਂਦੇ ਹਨ, ਪਰ ਜੋ ਭਗਤ ਪੂਰਨ ਸਤਿਗੁਰੂ ਤੋਂ ਬ੍ਰਹਮ ਗਿਆਨ ਦੀ ਦਿਖਿਆ ਲੈ ਕੇ ‘ਨਾਮ-ਰੰਗ’ ਵਿੱਚ ਰੰਗਿਆ ਜਾਂਦਾ ਹੈ, ਉਸ ਦਾ ਰੰਗ ਕਦੇ ਫਿੱਕਾ ਨਹੀਂ ਪੈਂਦਾ। ਉਨ੍ਹਾਂ ਸੰਤ ਵਾਣੀ ਦਾ ਉਲਲੇਖ ਕਰਦਿਆਂ ਕਿਹਾ, “ਸਤਿਗੁਰੁ ਖੇਲੈ ਹੋਲੀ, ਕੇਸਰ ਰੰਗ ਘੋਲੀ,” ਅਰਥਾਤ ਗੁਰੂ ਗਿਆਨ ਦੇ ਕੇਸਰੀ ਰੰਗ ਨਾਲ ਜੀਵਨ ਨੂੰ ਮਹਿਕਾ ਦਿੰਦੇ ਹਨ। ਅੰਤ ਵਿੱਚ ਸਾਧਵੀ ਰਾਜਵਿਦਿਆ ਭਾਰਤੀ ਨੇ ਸੰਗਤ ਨੂੰ ਅਪੀਲ ਕੀਤੀ ਕਿ ਇਸ ਹੋਲੀ ‘ਤੇ ਨਸ਼ਿਆਂ ਅਤੇ ਅਸ਼ਲੀਲਤਾ ਤੋਂ ਦੂਰ ਰਹਿੰਦੇ ਹੋਏ ਪ੍ਰਾਚੀਨ ਮਰਿਆਦਾਵਾਂ ਅਨੁਸਾਰ ਤਿਉਹਾਰ ਮਨਾਇਆ ਜਾਵੇ ਅਤੇ ਪ੍ਰਭੂ ਦੇ ਨਾਮ ਦੇ ਰੰਗ ਵਿੱਚ ਰੰਗਣ ਦਾ ਸੰਕਲਪ ਲਿਆ ਜਾਵੇ। ਉਨ੍ਹਾਂ ਕਿਹਾ ਕਿ ਆਤਮਿਕ ਜਾਗ੍ਰਿਤੀ ਹੀ ਮਨੁੱਖਤਾ ਦੇ ਭਲੇ ਦਾ ਸੱਚਾ ਮਾਰਗ ਹੈ।