ਐੱਨਐੱਸਐੱਸ. ਯੂਨਿਟ ਤੇ ਰੈੱਡ ਰਿਬਨ ਕਲੱਬ ਵੱਲੋਂ ਮੁਫ਼ਤ ਮੈਡੀਕਲ ਕੈਂਪ
ਐੱਨ.ਐੱਸ.ਐੱਸ. ਯੂਨਿਟ ਤੇ ਰੈੱਡ ਰਿਬਨ ਕਲੱਬ ਵੱਲੋਂ ਮੁਫ਼ਤ ਮੈਡੀਕਲ ਕੈਂਪ ਆਯੋਜਿਤ
Publish Date: Sun, 01 Mar 2026 05:25 PM (IST)
Updated Date: Mon, 02 Mar 2026 04:05 AM (IST)
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗ
ੜ੍ਹਸ਼ੰਕਰ: ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਐੱਨ.ਐੱਸ.ਐੱਸ. ਯੂਨਿਟ, ਰੈੱਡ ਰਿਬਨ ਕਲੱਬ, ਯੂ.ਬੀ.ਏ, ਨੈਕੋ ਅਤੇ ਆਈ. ਕਿਊ. ਏ.ਸੀ ਵਲੋਂ ਸਿਵਲ ਹਸਪਤਾਲ ਗੜ੍ਹਸ਼ੰਕਰ ਦੇ ਸਹਿਯੋਗ ਨਾਲ ਪਿੰਡ ਭੰਮੀਆਂ ਵਿਖੇ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਗਿਆ। ਕੈਂਪ ਦੌਰਾਨ ਡਾ. ਸੋਨੀਆ, ਫਾਰਮਾਸਿਸਟ ਰਾਜ ਕੁਮਾਰ, ਵਾਰਡ ਅਟੈਂਡੈਂਟ ਕੁਲਦੀਪ ਕੁਮਾਰ ਦੀ ਟੀਮ ਵਲੋਂ ਕੈਂਪ ਵਿਚ 100 ਤੋਂ ਵਧੇਰੇ ਮਰੀਜ਼ਾਂ ਦੀ ਜਾਂਚ ਕੀਤੀ ਗਈ। ਪਿ੍ੰਸੀਪਲ ਡਾ. ਅਮਨਦੀਪ ਹੀਰਾ ਨੇ ਸਹਿਯੋਗ ਲਈ ਡਾਕਟਰੀ ਟੀਮ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਤਰਸੇਮ ਲਾਲ ਨੇ ਪਿ੍ੰਸੀਪਲ ਡਾ. ਅਮਨਦੀਪ ਹੀਰਾ ਅਤੇ ਹੋਰ ਮੈਂਬਰਾਂ ਦਾ ਸਵਾਗਤ ਕੀਤਾ।
ਇਸ ਮੌਕੇ ਆਈਕਿਊਏਸੀ. ਕੋਆਰਡੀਨੇਟਰ ਡਾ. ਕੁਲਦੀਪ ਕੌਰ, ਰੈੱਬ ਰਿਹਬਨ ਕਲੱਬ ਕੋਆਰਡੀਨੇਟਰ ਡਾ. ਅਰਵਿੰਦਰ ਕੌਰ, ਨੈਕੋ ਮੈਂਬਰ ਡਾ. ਹਰਵਿੰਦਰ ਕੌਰ, ਐੱਨ.ਐੱਸ.ਐੱਸ. ਪ੍ਰੋਗਰਾਮ ਅਫਸਰ ਡਾ. ਅਰਵਿੰਦਰ ਸਿੰਘ, ਡਾ. ਨਰੇਸ਼ ਕੁਮਾਰੀ, ਪਿ੍ੰਸੀਪਲ ਸਤਪਾਲ, ਗੁਰਦੁਆਰਾ ਪ੍ਰਧਾਨ ਤਜਿੰਦਰ ਸਿੰਘ, ਪੰਚ ਜੈ ਰਾਮ, ਪੰਚ ਬਲਵਿੰਦਰ ਸਿੰਘ, ਨੰਬਰਦਾਰ ਗੇਜ ਚੰਦ, ਪੰਡਿਤ ਜਨਕ ਰਾਮ, ਦਿਲਾਵਰ ਸਿੰਘ, ਦੌਲਤ ਰਾਮ, ਜੈਕੀ ਕੁਮਾਰ, ਹਰਕਰਨ, ਸੁਖਮਨਪ੍ਰੀਤ ਸਿੰਘ, ਤਜਿੰਦਰ ਸਿੰਘ, ਜਸਵੀਰ ਸਿੰਘ ਖਾਲਸਾ, ਹਰਦੀਪ ਸਿੰਘ ਸਰਕਲ ਪ੍ਰਧਾਨ ਅਕਾਲੀ ਦਲ ਹਾਜ਼ਰ ਹੋਏ।