ਅੰਬਾਲਾ ਜੱਟਾਂ ਕਬੱਡੀ ਕੱਪ ਬਾਬਾ ਜਵਾਲਾ ਹਰਖੋਵਾਲ ਭੱਜਲਾ ਦੇ ਨਾਮ
ਅੰਬਾਲਾ ਜੱਟਾਂ ਕਬੱਡੀ ਕੱਪ ਬਾਬਾ ਜਵਾਲਾ ਹਰਖੋਵਾਲ ਭੱਜਲਾ ਦੇ ਨਾਮ
Publish Date: Sun, 01 Mar 2026 05:14 PM (IST)
Updated Date: Mon, 02 Mar 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੜ੍ਹਦੀਵਾਲਾ: ਸੰਤ ਬਾਬਾ ਹਰਨਾਮ ਸਿੰਘ ਸਪੋਰਟਸ ਕਲੱਬ ਅੰਬਾਲਾ ਜੱਟਾਂ ਵੱਲੋਂ ਸੰਤ ਬਾਬਾ ਹਰਨਾਮ ਸਿੰਘ ਦੀ ਯਾਦ ਨੂੰ ਸਮਰਪਿਤ ਕਰਵਾਏ ਜਾ ਰਹੇ 20ਵੇਂ ਪੇਂਡੂ ਖੇਡ ਮੇਲੇ ਦੌਰਾਨ ਕਬੱਡੀ ਕੱਪ ਬੜੀ ਸ਼ਾਨੋ ਸ਼ੌਕਤ ਦੇ ਨਾਲ ਸੰਪੰਨ ਹੋਇਆ। ਇਸ ਕਬੱਡੀ ਕੱਪ ਵਿੱਚ 65 ਕਿਲੋ ਭਾਰ ਵਰਗ ਵਿੱਚ ਕਈ ਟੀਮਾਂ ਨੇ ਹਿੱਸਾ ਲਿਆ ਜਿਨਾਂ ਵਿੱਚੋਂ ਫਾਈਨਲ ਵਿੱਚ ਬੁੱਢੀ ਪਿੰਡ ਅਤੇ ਜੋਹਲਾਂ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸੇ ਤਰ੍ਹਾਂ ਓਪਨ ਮੁਕਾਬਲਿਆਂ ’ਚ ਬਾਬਾ ਜੁਆਲਾ ਹਰਖੋਵਾਲ ਭੱਜਲਾਂ ਅਤੇ ਸੱਦੋਵਾਲ ਕਪੂਰਥਲਾ ਦੇ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਬਾਬਾ ਜਵਾਲਾ ਦੀ ਟੀਮ ਨੇ ਕਬੱਡੀ ਕੱਪ ’ਤੇ ਕਬਜ਼ਾ ਕੀਤਾ ਤੇ ਜਿੱਤ ਪ੍ਰਾਪਤ ਕੀਤੀ ਤੇ ਦੂਜੇ ਨੰਬਰ ’ਤੇ ਕਪੂਰਥਲਾ ਦੀ ਟੀਮ ਰਹੀ। ਇਸ ਕਬੱਡੀ ਕੱਪ ਵਿੱਚ ਹਲਕਾ ਵਿਧਾਇਕ ਟਾਂਡਾ ਦੇ ਜਸਵੀਰ ਸਿੰਘ ਰਾਜਾ ਗਿੱਲ ਵਿਸ਼ੇਸ਼ ਤੌਰ ਤੇ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਪਹੁੰਚੇ। ਜੇਤੂ ਖਿਡਾਰੀਆਂ ਨੂੰ ਤਰਸੇਮ ਸਿੰਘ ਧੁੱਗਾ ਅਤੇ ਗੁਰਪ੍ਰੀਤ ਸਿੰਘ ਨੇ ਨਕਦ ਰਾਸ਼ੀ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਆਏ ਹੋਏ ਸਾਰੇ ਪਤਵੰਤੇ ਸੱਜਣਾਂ ਨੂੰ ਕਲੱਬ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਮਿੰਦਰ ਸਿੰਘ ਢੱਟ, ਗੁਰਜਾਪ ਸਿੰਘ, ਨੰਬਰਦਾਰ ਅਮਨਦੀਪ ਸਿੰਘ, ਜਗਦੀਪ ਸਿੰਘ, ਮਨਿੰਦਰ ਸਿੰਘ ਢੱਟ, ਹਰਦੀਪ ਸਿੰਘ ਢੱਟ, ਦਮਨਪਾਲ ਸਿੰਘ, ਸਨੀ ਢੱਟ, ਹਰਜੋਤ ਸਿੰਘ ਲਾਲੀ ਕੈਨੇਡਾ, ਗੁਰਿੰਦਰ ਸਿੰਘ, ਪ੍ਰਧਾਨ ਸੁਖਪਾਲ ਸਿੰਘ, ਹਰਮਿੰਦਰ ਢੱਟ, ਹਰਭਜਨ ਸਿੰਘ ਢੱਟ, ਮਾ. ਗੁਰਜਾਪ ਸਿੰਘ, ਗੁਰਿੰਦਰ ਸਿੰਘ ਦੀਪੂ, ਹਰਜੋਤ ਸਿੰਘ ਲਾਲੀ ਕਨੇਡਾ, ਦਮਨਪਾਲ, ਮਨਿੰਦਰਜੀਤ ਸਿੰਘ, ਰਾਜੀਵ ਕੁਮਾਰ, ਸੁਖਬੀਰ ਸਿੰਘ ,ਅਮਨਦੀਪ ਸਿੰਘ, ਯੁਵਰਾਜ ਸਿੰਘ ,ਕਸ਼ਮੀਰ ਸਿੰਘ ਲੰਬਰਦਾਰ ਆਦੀ ਹਾਜ਼ਰ ਸਨ।