ਡਾਕਟਰ ਜੈਸਨ ਪੌਲ ਸ਼ਰਮਾ ਹੈਦਰਾਬਾਦ ਵਿਖੇ ਸਨਮਾਨਿਤ
ਡਾਕਟਰ ਜੈਸਨ ਪੌਲ ਸ਼ਰਮਾ ਹੈਦਰਾਬਾਦ ਵਿਖੇ ਇੱਕ ਵੱਡੇ ਗਲੋਬਲ ਡਾਇਬਿਟੀਜ ਕਾਂਗਰਸ ਮੰਚ ਦੌਰਾਨ ਸਨਮਾਨਿਤ
Publish Date: Sun, 01 Mar 2026 05:04 PM (IST)
Updated Date: Mon, 02 Mar 2026 04:04 AM (IST)

ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ: ਜ਼ਿਲਾ ਹੁਸ਼ਿਆਰਪੁਰ ਦੇ ਕਸਬਾ ਗੜ੍ਹਦੀਵਾਲਾ ਤੇ ਇਲਾਕੇ ਨੂੰ ਉਸ ਸਮੇਂ ਵੱਡਾ ਮਾਣ ਪ੍ਰਾਪਤ ਹੋਇਆ, ਜਦ ਸ਼ਰਮਾ ਹਸਪਤਾਲ ਗੜਦੀਵਾਲਾ ਦੇ ਨੌਜਵਾਨ ਡਾਕਟਰ ਜੈਸਨ ਪੌਲ ਸ਼ਰਮਾ ਐੱਮਬੀਬੀਐੱਸ, ਐੱਮਡੀ (ਇੰਟਰਨਲ ਮੈਡੀਸਨ), ਕੰਸਲਟੈਂਟ ਫਿਜ਼ੀਸ਼ਨ, ਡਾਇਬਟੀਲੋਜਿਸਟ ਅਤੇ ਸ਼ਰਮਾ ਹਸਪਤਾਲ, ਗੜ੍ਹਦੀਵਾਲਾ ਵਿਖੇ ਸਿਹਤ ਸੇਵਾਵਾਂ ਨਿਭਾਉਣ ਵਾਲੇ ਮਾਹਿਰ ਡਾਕਟਰ ਨੂੰ ਭਾਰਤ ਦੇ ਰਾਜ ਹੈਦਰਾਬਾਦ ਵਿਖੇ ਆਯੋਜਿਤ ਕੀਤੇ ਗਏ ਵੱਡੇ ਗਲੋਬਲ ਡਾਇਬਿਟੀਜ ਕਾਂਗਰਸ ਦੌਰਾਨ ਦੁਨੀਆਂ ਦੇ ਲੱਗਭਗ 120 ਪੰਜਾਬ ਰਾਜ ਦੇ ਡਾਕਟਰਾਂ ਵਿੱਚੋਂ ਇੱਕੋ-ਇੱਕ ਮਾਹਿਰ ਡਾ. ਜੈਸਨ ਪੌਲ ਸ਼ਰਮਾ ਨੂੰ ਡਾਇਬਿਟੀਜ ਇੰਡੀਆ ਫੈਲੋਸ਼ਿਪ ਕਨਵੋਕੇਸ਼ਨ 2026 ਵਿੱਚ ਸ਼ਾਨਦਾਰ ਡਾਇਬਟੀਜ਼ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਸ਼ਰਮਾ ਹਸਪਤਾਲ ਗੜ੍ਹਦੀਵਾਲਾ ਦੇ ਸੀ .ਐਮ. ਡੀ ਡਾਕਟਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਡਾਕਟਰ ਜੈਸਨ ਪੌਲ ਸ਼ਰਮਾ ਜੋ ਕਿ ਐਮ.ਬੀ.ਬੀ.ਐਸ.ਐਮ.ਡੀ ਇੰਟਰਨੈਸ਼ਨਲ ਮੈਡੀਸਨ ਕੰਸਲਟੈਂਟ ਫਿਜੀਸ਼ਨ ਅਤੇ ਡਾਇਬਟੀਲੋਜਿਸਟ ਅਤੇ ਸ਼ਰਮਾ ਹਸਪਤਾਲ ਗੜ੍ਹਦੀਵਾਲਾ ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਨੂੰ ਡਾਇਬਿਟਿਕ ਇੰਡੀਆ ਫੈਲੋਸ਼ਿਪ ਕਨਵੋਕੇਸ਼ਨ 2026 ਵਿੱਚ ਡਾਇਬਟੀਜ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਦੀ ਸ਼ੂਗਰ ਦੇ ਇਲਾਜ ਨੂੰ ਅੱਗੇ ਵਧਾਉਣ, ਖੋਜ ਕੇਂਦਰਿਤ ਕਲੀਨੀਕਲ ਅਭਿਆਸ ਅਤੇ ਸਮੂਦਾਇਕ ਕੇਂਦਰਕ ਰੋਕਥਾਮ ਸਿਹਤ ਸੇਵਾਵਾਂ ਪ੍ਰਤੀ ਸਮਰਪਣ ਦੀ ਪ੍ਰਤੀਕਿਰਿਆ ਦੇ ਅਧਾਰਤ ਹੈ। ਡਾ. ਜੈਸਨ ਪੌਲ ਸ਼ਰਮਾ ਦੀਆਂ ਕਲੀਨਿਕਲ ਰੁਚੀਆਂ ਵਿੱਚ ਮੈਟਾਬੋਲਿਕ ਬਿਮਾਰੀਆਂ, ਡਾਇਬਿਟੀਜ ਰੋਕਥਾਮ ਦਵਾਈਆਂ ਅਤੇ ਸਮੂਦਾਇਕ ਪੱਧਰ ’ਤੇ ਲੰਮੇ ਸਮੇਂ ਦੀਆਂ ਬਿਮਾਰੀਆਂ ਦਾ ਇਲਾਜ ਕਰਨਾ ਸ਼ਾਮਲ ਹੈ। ਡਾ. ਸ਼ਰਮਾ ਹਰੇਕ ਜਾਗਰੂਕਤਾ ਪ੍ਰੋਗਰਾਮ ਸਕਰੀਨਿੰਗ ਕੈਂਪ ਅਤੇ ਡਾਇਬਿਟੀਜ ਸਿੱਖਿਆ ਪ੍ਰੋਗਰਾਮਾਂ ਵਿੱਚ ਸਰਗਰਮ ਤੌਰ ’ਤੇ ਸ਼ਾਮਲ ਰਹੇ ਹਨ। ਇਲਾਕੇ ਅੰਦਰ ਉਨ੍ਹਾਂ ਦੀਆਂ ਇਨ੍ਹਾਂ ਸੇਵਾਵਾਂ ਦਾ ਅਨੇਕਾਂ ਮਰੀਜ਼ਾਂ ਨੇ ਲਾਭ ਉਠਾਉਂਦੇ ਸ਼ੂਗਰ ਤੋਂ ਕਾਫੀ ਛੁਟਕਾਰਾ ਪਾਇਆ ਹੈ ਜੋ ਕਿ ਇਲਾਕੇ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਇਸ ਮੌਕੇ ਡਾ. ਜੈਸਨ ਪੌਲ ਸ਼ਰਮਾ ਨੇ ਕਿਹਾ ਕਿ ਇਹ ਸਨਮਾਨ ਸਿਰਫ ਨਿੱਜੀ ਉਪਲੱਬਧੀ ਨਹੀਂ ਹੈ, ਬਲਕਿ ਗੜਦੀਵਾਲਾ ਤੇ ਆਸ ਪਾਸ ਦੇ ਪਿੰਡਾਂ ਤੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਸਨਮਾਨ ਅਤੇ ਇੱਕ ਮੀਲ ਪੱਥਰ ਹੈ। ਇਹ ਫੈਲੋਸ਼ਿਪ ਅੰਤਰਰਾਸ਼ਟਰੀ ਖੋਜ ਵਿਕਸਿਤ ਇਲਾਜ ਪ੍ਰਣਾਲੀ ਉੱਚ ਤਕਨੌਲਜੀ ਦਾ ਅਨੁਭਵ ਸ਼ਰਮਾ ਹਸਪਤਾਲ ਗੜ੍ਹਦੀਵਾਲਾ ਦੀਆਂ ਸੇਵਾਵਾਂ ਨੂੰ ਹੋਰ ਮਜਬੂਤ ਕਰੇਗਾ। ਭਾਰਤ ਵਿੱਚ ਤੇਜ਼ੀ ਨਾਲ ਵੱਧ ਰਹੇ ਸ਼ੂਗਰ ਦੇ ਬੋਝ ਨੂੰ ਦੇਖਦੇ ਹੋਏ ਨਵੀਂ ਟੈਕਨੋਲੋਜੀ ਸਕਰੀਨਿੰਗ ਤੇ ਜ਼ੋਰ ਦਿੱਤਾ ਜਾ ਰਿਹਾ ਹੈ,ਜਿਸ ਖੇਤਰ ਵਿੱਚ ਡਾਕਟਰ ਸ਼ਰਮਾ ਲਗਾਤਾਰ ਕੰਮ ਕਰ ਰਹੇ ਹਨ। ਇਸ ਮੌਕੇ ਡਾਕਟਰ ਜੈਸਨ ਪੌਲ ਸ਼ਰਮਾ ਦੀ ਇਸ ਪ੍ਰਾਪਤੀ ਤੇ ਉਨਾਂ ਦੇ ਦੋਸਤਾਂ, ਮਿੱਤਰਾਂ ਰਿਸ਼ਤੇਦਾਰਾਂ ਦਾ ਵਧਾਈ ਦੇਣ ਦਾ ਤਾਂਤਾ ਲੱਗ ਗਿਆ।