ਚੋਰਾਂ ਨੇ ਚੰਡੀਗੜ੍ਹ ਕਾਲੋਨੀ ’ਚ ਇੱਕ ਘਰੋਂ ਸੋਨਾ ਤੇ ਨਕਦੀ ਉਡਾਈ
ਚੋਰਾਂ ਨੇ ਚੰਡੀਗੜ੍ਹ ਕਲੋਨੀ ਚ ਇੱਕ ਘਰੋਂ ਸੋਨਾ ਤੇ ਨਕਦੀ ਉਡਾਈ
Publish Date: Sat, 28 Feb 2026 06:45 PM (IST)
Updated Date: Sun, 01 Mar 2026 04:10 AM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਸ਼ੁੱਕਰਵਾਰ ਦੁਪਹਿਰ ਚੋਰਾਂ ਨੇ ਟਾਂਡਾ ਸ਼ਹਿਰ ਦੇ ਸੰਤ ਪੁਰ ਮੁਹੱਲਾ ਚੰਡੀਗੜ੍ਹ ਕਲੋਨੀ ਦੇ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਘਰ ਚੋਂ ਅਤੇ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਏ। ਇਸ ਸਬੰਧੀ ਘਰ ਦੀ ਮਾਲਕਣ ਆਸ਼ਾ ਰਾਣੀ, ਜੋ ਕਿ ਸੰਤਪੁਰ ਮੁਹੱਲਾ ਚੰਡੀਗੜ੍ਹ ਕਲੋਨੀ ਵਿਖੇ ਰਹਿੰਦੀ ਹੈ ਨੇ ਦੱਸਿਆ ਕਿ ਉਹ ਘਰ ਨੂੰ ਤਾਲਾ ਲਾ ਕੇ ਕਿਸੇ ਘਰੇਲੂ ਕੰਮ ਲਈ ਆਪਣੇ ਰਿਸ਼ਤੇਦਾਰਾਂ ਦੇ ਘਰ ਗਈ ਹੋਈ ਸੀ ਤੇ ਉਸਦੇ ਦੋਨੋਂ ਪੁੱਤਰ ਕੰਮ ਤੇ ਗਏ ਹੋਏ ਸਨ। ਸ਼ੁੱਕਰਵਾਰ ਸ਼ਾਮ ਜਦੋਂ ਉਹ ਵਕਤ ਕਰੀਬ 4 ਵਜੇ ਆਪਣੇ ਘਰ ਵਾਪਸ ਆਈ ਤਾਂ ਉਸ ਨੇ ਦੇਖਿਆ ਕਿ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ ਤੇ ਸਾਰਾ ਘਰੇਲੂ ਸਾਮਾਨ ਖਿੱਲਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਘਰ ਵਿੱਚੋਂ 30 ਹਜ਼ਾਰ ਰੁਪਏ ਨਕਦੀ, ਸੋਨੇ ਦੀਆਂ ਚੂੜੀਆਂ ਤੇ ਘਰੇਲੂ ਸਾਮਾਨ ਚੋਰੀ ਹੋ ਗਿਆ ਹੈ। ਉਸਨੇ ਕਿਹਾ ਕਿ ਘਰ ਦਾ ਮੁੱਖ ਦਰਵਾਜ਼ਾ ਬੰਦ ਸੀ, ਲੱਗਦਾ ਹੈ ਕਿ ਚੋਰ ਕੰਧ ਟੱਪ ਕੇ ਘਰ ’ਚ ਦਾਖਲ ਹੋਏ ਸਨ। ਉਸ ਨੇ ਕਿਹਾ ਕਿ ਇਸ ਚੋਰੀ ਦੀ ਜਾਣਕਾਰੀ ਟਾਂਡਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਸੂਚਨਾ ਮਿਲਣ ਤੇ ਟਾਂਡਾ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਦੋਸ਼ੀਆਂ ਦੀ ਭਾਲ ਕਰ ਰਹੀ ਹੈ।